-ਰੀਓ ਓਲੰਪਿਕ ਦੀ ਕਾਂਸਾ ਮੈਡਲ ਜੇਤੂ ਸਲਿੰਗ ਨੂੰ ਦਿੱਤੀ ਮਾਤ
ਚੰਡੀਗੜ੍ਹ (ਪੰਜਾਬੀ ਜਾਗਰਣ ਕੇਂਦਰ) : ਵਰਲਡ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਚੰਡੀਗੜ੍ਹ ਡੀਏਵੀ ਕਾਲਜ ਦੀ ਵੀਨਿਤਾ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਨੇ ਇੱਥੇ ਸਿੰਗਲਜ਼ ਫਾਈਨਲ 'ਚ ਰੀਓ ਓਲੰਪਿਕ ਦੀ ਕਾਂਸਾ ਮੈਡਲ ਜੇਤੂ ਯੀ ਸਲਿੰਗ ਨੂੰ ਹਰਾਇਆ। ਡੀਏਵੀ ਕਾਲਜ ਦੀ ਵਿਨੀਤ ਾਨੇ ਕੁਆਲੀਫਾਇੰਗ ਗੇੜ 'ਚ ਸਿਖਰਲੇ ਸਥਾਨ ਨਾਲ ਫਾਈਨਲ 'ਚ ਥਾਂ ਬਣਾਈ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਰਹੀ ਅਤੇ ਉਨ੍ਹਾਂ ਨੇ 206.0 ਅੰਕਾਂ ਨਾਲ ਗੋਲਡ ਮੈਡਲ ਹਾਸਲ ਕੀਤਾ। ਚੀਨੀ ਸ਼ੂਟਰ ਸਲਿੰਗ 205.8 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ ਜਦਕਿ ਜਾਪਾਨ ਦੀ ਚੀਬਾ ਸਕੁਮੀ ਨੂੰ 184.2 ਅੰਕਾਂ ਨਾਲ ਕਾਂਸੇ ਦਾ ਮੈਡਲ ਮਿਲਿਆ। ਵੁਮੈਨਜ਼ 10 ਮੀਟਰ ਏਅਰ ਰਾਈਫਲ 'ਚ ਵਿਨੀਤਾ ਭਾਰਦਵਾਜ ਨੇ ਸਭ ਤੋਂ ਜ਼ਿਆਦਾ ਅੰਕਾਂ ਨਾਲ ਟੀਮ ਨੂੰ ਗੋਲਡ ਮੈਡਲ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ ਨੇ ਵੀ ਇੱਥੇ ਦੋ ਗੋਲਡ ਮੈਡਲ ਹਾਸਲ ਕੀਤੇ। ਇੱਥੇ ਅਖਿਲ ਸ਼ਿਓਰਾਣ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਦੇ ਦੋ ਗੋਲਡ ਜਿੱਤੇ। ਪਹਿਲਾਂ ਉਨ੍ਹਾਂ ਨੇ ਡੀਏਵੀ ਕਾਲਜ ਦੇ ਮਿਲਨ ਪ੍ਰੀਤ ਸਿੰਘ ਅਤੇ ਏਕਮਬੀਰ ਸਿੰਘ ਨਾਲ ਟੀਮ ਗੋਲਡ ਜਿੱਤਿਆ ਅਤੇ ਫਿਰ ਨਿੱਜੀ ਫਾਈਨਲ 'ਚ ਥਾਂ ਬਣਾਈ। ਟੀਮ ਇਵੈਂਟ 'ਚ ਅਖਿਲ ਨੇ 622.9, ਏਕਮਬੀਰ ਨੇ 618.6 ਅਤੇ ਮਿਲਨ ਪ੍ਰੀਤ ਨੇ 615.9 ਅੰਕਾਂ ਨਾਲ ਸੋਨਾ ਜਿੱਤਿਆ। ਭਾਰਤੀ ਟੀਮ ਦਾ ਸਕੋਰ 1857.4 ਰਿਹਾ। ਜਾਪਾਨ ਨੂੰ ਇਸ ਵਿਚ ਸਿਲਵਰ ਅਤੇ ਥਾਈਲੈਂਡ ਨੂੰ ਕਾਂਸੇ ਦਾ ਮੈਡਲ ਮਿਲਿਆ। ਨਿੱਜੀ ਇਵੈਂਟ 'ਚ ਅਖਿਲ ਨੇ 207.0 ਅੰਕਾਂ ਨਾਲ ਗੋਲਡ ਮੈਡਲ ਹਾਸਲ ਕੀਤਾ।