ਜੇਐਨਐਨ, ਲੁਧਿਆਣਾ : ਬੱਸ ਸਟੈਂਡ ਦੇ ਨੇੜਲੇ ਸ਼ਾਮ ਨਗਰ ਇਲਾਕੇ 'ਚ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਚੋਰੀ ਦੀ ਬਾਈਕ ਬਰਾਮਦ ਕੀਤੀ ਹੈ। ਜਦਕਿ ਇਕ ਮੁਲਜ਼ਮ ਫ਼ਰਾਰ ਹੈ।
ਥਾਣਾ ਡਵੀਜਨ-5 ਦੀ ਪੁਲਸ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ। ਕਾਂਸਟੇਬਲ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਇਲਾਕੇ 'ਚ ਗਸ਼ਤ 'ਤੇ ਸੀ। ਸੂਚਨਾ ਮਿਲੀ ਕਿ ਪਰਮਜੀਤ ਸਿੰਘ ਬਾਈਕ ਚੋਰੀ ਕਰਨ ਦਾ ਆਦੀ ਹੈ। ਇਸ ਵੇਲੇ ਇਕ ਚੋਰੀ ਦੀ ਬਾਈਕ ਨੂੰ ਆਪਣੇ ਸਾਥੀ ਲਾਲੀ ਦੇ ਨਾਲ ਵੇਚਣ ਦੀ ਿਫ਼ਰਾਕ 'ਚ ਘੁੰਮ ਰਿਹਾ ਹੈ। ਪੁਲਸ ਨੇ ਮੁਲਜ਼ਮ ਨੂੰ ਚੋਰੀ ਦੀ ਬਾਈਕ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਬਾਈਕ ਨੂੰ ਵੇਚਣ ਲਈ ਘੁੰਮ ਰਿਹਾ ਸੀ, ਜਦਕਿ ਉਸਦਾ ਸਾਥੀ ਲਾਲੀ ਫ਼ਰਾਰ ਹੋ ਗਿਆ ਹੈ। ਪੁਲਸ ਇਸ ਸਬੰਧੀ ਮਾਮਲਾ ਦਰਜ ਕਰਕੇ ਫ਼ਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ।