ਫੋਟੋ ਨੰ. 618
ਫ਼ੋਟੋ ਕੈਪਸ਼ਨ : ਜੁਗਨਦੀਪ ਸਿੰਘ ਜਵਾਹਰਵਾਲਾ ਪਟੀਸ਼ਨ ਬਾਰੇ ਐਮਪੀ ਜਿਉਫਲੀ ਨਾਲ ਬੈਠਕ ਕਰਦੇ ਹੋਏ।
------------
- ਸੰਸਦ ਵਿਚ ਪੈਰਾਮੈਂਟਾ ਦੇ ਐਮਪੀ ਜਿਉਫਲੀ ਚੁੱਕਣਗੇ ਟੈਕਸੀ ਡਰਾਈਵਰਾਂ ਦੀ ਆਵਾਜ਼
ਤੇਜਿੰਦਰ ਸਿੰਘ ਸਹਿਗਲ, ਸਿਡਨੀ :
ੳਬੇਰ ਨਾਮਕ ਪ੫ਾਈਵੇਟ ਟੈਕਸੀ ਕੰਪਨੀ ਵਿਰੁੱਧ ਹੁਣ ਸਾਰੇ ਆਸਟ੫ੇਲੀਆ ਵਿਚ ਰੋਹ ਪੈਦਾ ਹੋਣ ਲੱਗ ਪਿਆ ਹੈ। ਹੋਰ ਸੂਬਿਆਂ ਵਾਂਗ ਹੁਣ ਨਿਊ ਸਾਊਥ ਵੇਲਜ਼ ਵਿਚ ਵੀ ੳਬੇਰ ਦੀ ਕਾਰਗੁਜ਼ਾਰੀ ਕਾਰਨ ਟੈਕਸੀ ਦੇ ਧੰਦੇ ਵਿਚ ਲੱਗੇ ਟੈਕਸੀ ਆਪ੍ਰੇਟਰਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਟੈਕਸੀ ਆਪ੍ਰੇਟਰ ਤੇ ਸਮਾਜ ਸੇਵਕ ਜੁਗਨਦੀਪ ਸਿੰਘ ਜਵਾਹਰਵਾਲਾ ਵੱਲੋਂ ਹੁਣ ਨਿਊ ਸਾਊਥ ਵੇਲਜ਼ ਸੂਬੇ ਵਿਚ ੳਬੇਰ ਨੂੰ ਨੱਥ ਪਾਉਣ ਲਈ ਨਿਊ ਸਾਊਥ ਵੇਲਜ਼ ਵਿਚ ਇਕ ਪਟੀਸ਼ਨ ਪਾਈ ਜਾ ਰਹੀ ਹੈ। ਜੁਗਨਦੀਪ ਸਿੰਘ ਨੇ 'ਪੰਜਾਬੀ ਜਾਗਰਣ' ਨੂੰ ਦੱਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਇਕ ਬੈਠਕ ਪੈਰਾਮੈਂਟਾ ਦੇ ਲਿਬਰਲ ਸੰਸਦ ਮੈਂਬਰ ਜਿਉਫਲੀ ਨਾਲ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਇਸ ਮਾਮਲੇ ਵਿਚ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਤੇ ਉਹ ਇਹ ਮਾਮਲਾ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿਚ ਚੁੱਕਣਗੇ। ਜੁਗਨਦੀਪ ਸਿੰਘ ਨੇ ਦੱਸਿਆ ਕਿ ਇਸ ਪਟੀਸ਼ਨ ਵਿਚ ਆਸਟ੫ੇਲੀਆ ਦੇ ਹੋਰ ਸ਼ਹਿਰਾਂ ਵਿਚਲੇ ਟੈਕਸੀ ਆਪ੍ਰੇਟਰਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੇ ਇਕ ਟੈਕਸੀ ਆਪ੍ਰੇਟਰ ਨੂੰ ਇਕ ਟੈਕਸੀ ਚਲਾਉਣ ਵਿਚ ਸਾਲ ਦੌਰਾਨ 50 ਹਜ਼ਾਰ ਡਾਲਰ ਦਾ ਖ਼ਰਚਾ ਕਰਨਾ ਪੈਂਦਾ ਹੈ, ਉੱਥੇ ਹੀ ਉਬੇਰ ਨਾਮਕ ਕੰਪਨੀ ਵੱਲੋਂ ਕੇਵਲ ਇਕ ਕਾਰ ਨਾਲ ਹੀ ਟੈਕਸੀ ਦਾ ਕੰਮ ਚਲਾਇਆ ਜਾ ਰਿਹਾ ਹੈ। ਸੂਬੇ ਦੇ ਟੈਕਸੀ ਆਪ੍ਰੇਟਰਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪਟੀਸ਼ਨ 'ਤੇ ਵੱਧ ਤੋਂ ਵੱਧ ਟੈਕਸੀ ਆਪ੍ਰੇਟਰਾਂ ਦੇ ਸਾਈਨ ਹੋ ਜਾਣ ਤਾਂ ਕਿ ਸਰਕਾਰ 'ਤੇ ਉਬੇਰ 'ਤੇ ਪਾਬੰਦੀ ਲਗਾਉਣ ਜਾਂ ਉਸਨੰੂ ਹੋਰ ਟੈਕਸੀਆਂ ਵਾਂਗ ਚਲਾਉਣ ਦਾ ਦਬਾਅ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਉਬੇਰ ਉਦੋਂ ਤਕ ਹੀ ਆਮ ਟੈਕਸੀ ਨਾਲੋਂ ਲਾਭਦਾਇਕ ਹੋ ਸਕਦੀ ਹੈ ਜਦੋਂ ਤਕ ਉਸਨੂੰ ਟੈਕਸੀ ਲਈ ਨਿਰਧਾਰਤ ਫ਼ੀਸਾਂ ਨਾ ਦੇਣੀਆਂ ਪੈਣ।