-ਹਰਪਾਲ ਪ੫ਧਾਨ ਨੇ ਡੀਸੀ ਤੇ ਐਸਐਸਪੀ ਨੰੂ ਸੌਂਪਿਆ ਮੰਗ ਪੱਤਰ
ਫੋਟੋ 3ਪੀਟੀਐਲ : 39ਪੀ
ਟਰੱਕ ਅਪਰੇਟਰ ਯੂਨੀਅਨ ਦੇ ਆਗੂ ਹਰਪਾਲ ਪ੫ਧਾਨ ਜਾਣਕਾਰੀ ਦਿੰਦੇ ਹੋਏ
ਪੱਤਰ ਪ੫ੇਰਕ, ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਗੁਰੂ ਤੇਗ ਬਹਾਦਰ ਟਰੱਕ ਅਪਰੇਟਰ ਯੂਨੀਅਨ, ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਟਰੱਕ ਅਪਰੇਟਰ ਯੂਨੀਅਨ ਮੰਨੀ ਜਾਂਦੀ ਹੈ, ਦੇ ਪ੫ਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਦਾ ਮਾਮਲਾ ਜ਼ਿਲ੍ਹਾ ਪ੫ਸ਼ਾਸਨ ਦੇ ਦਰਬਾਰ ਪਹੰੁਚ ਗਿਆ ਹੈ।
ਦੱਸਣਾ ਬਣਦਾ ਹੈ ਕਿ ਇਹ ਚੋਣ 17 ਸਤੰਬਰ ਨੰੂ ਹੋਣੀ ਹੈ, ਜਿਸ ਲਈ ਨਾਮਜ਼ਦਗੀ ਪੱਤਰ 5 ਸਤੰਬਰ ਨੰੂ ਦਾਖਲ ਹੋਣੇ ਹਨ। ਇਸ ਯੂਨੀਅਨ ਦੀ ਚੋਣ ਨੰੂ ਲੈ ਕੇ ਪਿਛਲੇ ਸਮੇਂ ਵਿਚ ਚਾਰ ਕਤਲ ਵੀ ਹੋ ਚੁੱਕੇ ਹਨ। ਇਸ ਇਤਿਹਾਸ ਨੰੂ ਵੇਖਦਿਆਂ ਇਸ ਵਾਰ ਟਰੱਕ ਅਪਰੇਟਰਾਂ ਦੇ ਇਕ ਵੱਡੇ ਗਰੁੱਪ ਨੇ ਹਰਪਾਲ ਪ੫ਧਾਨ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਵਰੁਣ ਰੂਜਮ ਤੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੰੂ ਮੰਗ ਪੱਤਰ ਸੌਂਪ ਕੇ ਇਹ ਚੋਣ ਅਮਨ ਤੇ ਸ਼ਾਂਤੀ ਤੇ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚੜ੍ਹਾਉਣ ਵਾਸਤੇ ਲੋੜੀਂਦੇ ਪ੫ਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮੰਗ ਪੱਤਰ 'ਤੇ 400 ਤੋਂ ਵਧੇਰੇ ਟਰੱਕ ਅਪਰੇਟਰਾਂ ਦੇ ਹਸਤਾਖਰ ਹਨ। ਯੂਨੀਅਨ ਦੀ ਚੋਣ ਵਿਚ ਪਿਛਲੀ ਵਾਰ 743 ਅਪਰੇਟਰਾਂ ਨੇ ਸ਼ਮੂਲੀਅਤ ਕੀਤੀ ਸੀ। ਹਰਪਾਲ ਪ੫ਧਾਨ ਨੇ ਦੱਸਿਆ ਕਿ ਇਸ ਚੋਣ ਨੰੂ ਸਰਬਸੰਮਤੀ ਨਾਲ ਕਰਵਾਏ ਜਾਣ ਦੇ ਯਤਨ ਅਸਫਲ ਹੋ ਚੁੱਕੇ ਹਨ ਤੇ ਅਜਿਹੇ ਵਿਚ ਖਦਸ਼ਾ ਹੈ ਕਿ ਚੋਣਾਂ ਦੌਰਾਨ ਹਿੰਸਾ ਨਾ ਵਾਪਰ ਜਾਵੇ, ਇਸੇ ਲਈ ਉਹਨਾਂ ਨੇ ਜ਼ਿਲ੍ਹਾ ਪ੫ਸ਼ਾਸਨ ਕੋਲ ਪਹੁੰਚ ਕੀਤੀ ਹੈ। ਉਹਨਾਂ ਦੱਸਿਆ ਕਿ ਸਾਰੇ ਅਪਰੇਟਰ ਚਾਹੁੰਦੇ ਹਨ ਅਤੇ ਪ੫ਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਇਕੋ ਸਮੇਂ ਨੇਪਰੇ ਚੜ੍ਹੇ ਤਾਂ ਕਿ ਪਿਛਲੇ ਸਮੇਂ ਮੁਤਾਬਕ ਸਿਰਫ ਪ੫ਧਾਨ ਦੀ ਚੋਣ ਕਰ ਕੇ ਬਾਕੀ ਅਹੁਦੇਦਾਰ ਬਾਅਦ ਵਿਚ ਚੁਣੇ ਜਾਣ ਦੀ ਪਿਰਤ ਨਾ ਪਵੇ। ਅਜਿਹੇ ਮਾਮਲਿਆਂ ਵਿਚ ਸਿਆਸੀ ਦਖਲਅੰਦਾਜ਼ੀ ਕਾਰਨ ਅਹੁਦਿਆਂ ਦੀ ਵੰਡ ਹੋ ਜਾਂਦੀ ਹੈ ਪਰ ਲੋਕਤੰਤਰੀ ਢੰਗ ਨਾਲ ਅਹੁਦੇਦਾਰ ਚੁਣੇ ਜਾਣ ਤਾਂ ਸਾਰਾ ਕੰਮਕਾਜ ਲੀਹ 'ਤੇ ਪੈ ਸਕਦਾ ਹੈ।