Quantcast
Channel: Punjabi News -punjabi.jagran.com
Viewing all articles
Browse latest Browse all 44007

ਬਸਤੀ ਬਾਵਾ ਖੇਲ 'ਚ ਸਰੇਆਮ ਨੌਜਵਾਨ ਦਾ ਕਤਲ

$
0
0

----

ਜੇਐੱਨਐੱਨ, ਜਲੰਧਰ : ਬਾਵਾ ਖੇਲ ਮੱਛੀ ਮਾਰਕੀਟ 'ਚ ਦੋ ਹਮਲਾਵਰਾਂ ਨੇ ਸ਼ਰੇਆਮ ਨੌਜਵਾਨ ਦੇ ਸਿਰ 'ਤੇ ਗੈਂਤੀ ਮਾਰ ਦਿੱਤੀ। ਰੰਜਿਸ਼ ਛੇ ਮਹੀਨੇ ਪਹਿਲਾਂ ਮੁਫ਼ਤ 'ਚ ਮੱਛੀ ਦੇਣ ਤੋਂ ਮਨ੍ਹਾ ਕਰਨ ਤੋਂ ਬਾਅਦ ਪੈਦਾ ਹੋਈ ਸੀ। ਕਤਲ ਕਰਨ ਵਾਲੇ ਦੋਸ਼ੀ ਨੌਜਵਾਨ 'ਤੇ ਪਹਿਲਾਂ ਵੀ ਕਤਲ ਦੇ ਇਰਾਦੇ ਸਮੇਤ ਕਈ ਮਾਮਲੇ ਦਰਜ ਹਨ। ਵਾਰਦਾਤ ਤੋਂ ਪੰਜ ਘੰਟੇ ਬਾਅਦ ਪੁਲਿਸ ਨੇ ਮੁੱਖ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਜਦਕਿ ਉਸ ਦਾ ਸਾਥੀ ਫ਼ਰਾਰ ਹੈ।

ਬਸਤੀ ਬਾਵਾ ਖੇਲ ਦੇ ਰਾਜ ਨਗਰ ਦਾ ਰਹਿਣ ਵਾਲੇ ਸ਼ਿਵ ਕੁਮਾਰ ਦਾ ਪੁੱਤਰ ਰਮਨ ਕੁਮਾਰ (35) ਆਪਣੀ ਗੱਡੀ ਰਾਹੀਂ ਮੱਛੀ ਕਾਰੋਬਾਰੀਆਂ ਦੀ ਮੱਛੀ ਢੋਹਣ ਦਾ ਕੰਮ ਕਰਦਾ ਸੀ। ਘਰ 'ਚ ਪਤਨੀ ਪੂਜਾ ਤੇ ਧੀਆਂ ਗੂੰਜਨ ਤੇ ਤਨਵੀਰ ਹਨ। ਚਾਚਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਮਾਰਕੀਟ ਬੰਦ ਰਹਿੰਦੀ ਹੈ। ਇਸ ਕਾਰਨ ਰਮਨ ਲੇਟ ਉੱਿਠਆ। ਉੱਥੇ ਹੀ, ਛੋਟਾ ਭਰਾ ਅਮਨ ਗੱਡੀ ਲੈ ਕੇ ਮੱਛੀ ਮਾਰਕੀਟ ਕੋਲ ਨਹਿਰ ਕੰਢੇ ਧੋਣ ਲਈ ਚਲਾ ਗਿਆ। ਕਰੀਬ ਸਾਢੇ ਛੇ ਵਜੇ ਰਮਨ ਵੀ ਨਹਿਰ ਕੰਢੇ ਪੁੱਜਾ ਤੇ ਨੇੜੇ ਹੀ ਦੁਕਾਨ 'ਤੇ ਚਾਹ ਪੀਣ ਲੱਗਾ। ਇਸ ਦੌਰਾਨ ਇਲਾਕੇ 'ਚ ਹੀ ਰਹਿਣ ਵਾਲਾ ਜੈਪਾਲ ਆਪਣੇ ਇਕ ਦੋਸਤ ਤੇ ਧੀ ਰਾਣੀ ਨਾਲ ਪੁੱਜਾ। ਜੈਪਾਲ ਦੇ ਹੱਥਾਂ 'ਚ ਗਿਣਤੀ ਸੀ। ਰਮਨ ਨੂੰ ਦੇਖਦੇ ਹੀ ਉਸ ਨੂੰ ਗਾਲ੍ਹਾਂ ਕੱਢਣ ਲੱਗਾ। ਵਿਰੋਧ ਕਰਨ 'ਤੇ ਦੋਹਾਂ 'ਚ ਹੱਥੋਪਾਈ ਦੀ ਸਥਿਤੀ ਬਣ ਗਈ। ਇਸ ਦੌਰਾਨ ਜੈਪਾਲ ਦੇ ਦੋਸਤ ਤੇ ਧੀ ਰਾਣੀ ਨੇ ਰਮਨ ਨੂੰ ਫੜ ਲਿਆ ਜਦਕਿ ਜੈਪਾਲ ਨੇ ਸਿਰ 'ਤੇ ਗਿਣਤੀ ਨਾਲ ਵਾਰ ਕਰ ਦਿੱਤਾ। ਖੂਨ ਨਾਲ ਲਥਪਥ ਰਮਨ ਦੀ ਕੁਝ ਹੀ ਦੇਰ 'ਚ ਮੌਤ ਹੋ ਗਈ। ਕਤਲ ਤੋਂ ਬਾਅਦ ਤਿੰਨੋਂ ਮੌਕੇ ਤੋਂ ਭੱਜ ਗਏ। ਇੱਧਰ, ਹੰਗਾਮਾ ਤੇ ਲੋਕਾਂ ਦੀ ਹਫੜਾ-ਦਫੜੀ ਮੱਚ ਗਈ। ਬਾਵਾ ਖੇਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉੱਥੇ ਹੀ ਭਰਾ ਅਮਨ ਦੇ ਬਿਆਨਾਂ 'ਤੇ ਜੈਪਾਲ ਤੇ ਉਸ ਦੇ ਅਣਪਛਾਤੇ ਸਾਥੀ ਤੇ ਧੀ ਰਾਣੀ 'ਤੇ ਮੁਕੱਦਮਾ ਦਰਜ ਕਰ ਲਿਆ। ਪੋਸਟਮਾਰਟਮ 'ਚ ਗਿਣਤੀ ਦੇ ਹਮਲੇ ਨਾਲ ਸਿਰ ਦੀ ਹੱਡੀ ਟੁੱਟਣ ਨਾਲ ਮੌਤ ਦੀ ਪੁਸ਼ਟੀ ਹੋਈ ਹੈ।

ਮੁਫ਼ਤ 'ਚ ਮੱਛੀ ਨੂੰ ਲੈ ਕੇ ਹੋਈ ਸੀ ਰੰਜਿਸ਼

55 ਸਾਲ ਦੇ ਕਾਤਲ ਜੈਪਾਲ 'ਤੇ ਕੁੱਟਮਾਰ ਸਮੇਤ ਕਤਲ ਦੇ ਇਰਾਦੇ ਦੇ ਮਾਮਲੇ ਦਰਜ ਹਨ। ਜੈਪਾਲ ਕੰਮ ਨਹੀਂ ਕਰਦਾ ਸੀ। ਕਈ ਸਾਲ ਪਹਿਲਾਂ ਪਤਨੀ ਨਾਲ ਝਗੜਾ ਹੋ ਗਿਆ ਸੀ ਤਦ ਜੈਪਾਲ ਨੇ ਆਪਣੇ ਫਿਰੋਜ਼ਪੁਰ ਸਥਿਤ ਸਹੁਰੇ ਘਰ 'ਚ ਗੋਲੀ ਚਲਾ ਦਿੱਤੀ ਸੀ। ਜੈਪਾਲ 'ਤੇ ਕਤਲ ਦੇ ਇਰਾਦੇ ਦਾ ਮਾਮਲਾ ਦਰਜ ਹੋਇਆ ਸੀ। ਜੈਪਾਲ 'ਤੇ ਕੁੱਟਮਾਰ ਦੇ ਵੀ ਮੁਕੱਦਮੇ ਦਰਜ ਹਨ। ਉੱਥੇ ਹੀ, ਮੱਛੀ ਮਾਰਕੀਟ 'ਚ ਲਾਲਾ ਦੇ ਕਤਲ ਕੇਸ 'ਚ ਵੀ ਉਹ ਨਾਮਜ਼ਦ ਹੋਇਆ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਜ਼ਮਾਨਤ 'ਤੇ ਆਇਆ ਸੀ। ਇਲਾਕੇ 'ਚ ਮੁਕੱਦਮੇ ਤੇ ਬੁਰੀ ਦਿਖ ਬਣੀ ਹੋਣ ਕਾਰਨ ਦਾਦਾਗਿਰੀ ਕਰਦਾ ਸੀ। ਰਮਨ ਦੇ ਘਰਵਾਲਿਆਂ ਮੁਤਾਬਕ ਜੈਪਾਲ ਮੱਛੀ ਦੁਕਾਨਦਾਰਾਂ ਤੋਂ ਮੁਫ਼ਤ 'ਚ ਮੱਛੀ ਲੈਂਦਾ ਸੀ। ਪੰਜ ਮਹੀਨੇ ਪਹਿਲਾਂ ਹੀ ਮੁਫ਼ਤ 'ਚ ਮੱਛੀ ਨੂੰ ਲੈ ਕੇ ਦੁਕਾਨਦਾਰ ਨੂੰ ਪਰੇਸ਼ਾਨ ਕਰਨ 'ਤੇ ਰਮਨ ਨੇ ਦੁਕਾਨਦਾਰਾਂ ਨੂੰ ਕਹਿ ਕੇ ਉਸ ਦੀ ਝਾੜ ਕਰਾਈ ਸੀ। ਉਦੋਂ ਤੋਂ ਉਹ ਰਮਨ ਨਾਲ ਖਾਰ ਖਾਣ ਲੱਗ ਪਿਆ ਸੀ। ਇਸ ਤੋਂ ਪਹਿਲਾਂ ਵੀ ਜੈਪਾਲ ਰਮਨ ਨਾਲ ਕੁੱਟਮਾਰ ਦੀ ਕੋਸ਼ਿਸ਼ ਕਰ ਚੁੱਕਾ ਸੀ। ਮੰਗਲਵਾਰ ਨੂੰ ਮੌਕਾ ਮਿਲਦੇ ਹੀ ਉਸ ਨੇ ਰਮਨ ਨੂੰ ਮਾਰ ਸੁੱਟਿਆ।

ਧੀ ਨੂੰ ਫੜਿਆ ਤਾਂ ਪਿਓ ਨੇ ਝੱਟ ਕੀਤਾ ਸਰੰਡਰ

ਜੈਪਾਲ ਦੀ ਧੀ ਰਾਣੀ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਜੈਪਾਲ ਕਾਰਨ ਹੀ ਉਸ ਦਾ ਘਰ ਟੁੱਟਾ। ਪਤੀ ਬਾਹਰ ਡਰਾਈਵਰ ਸੀ। ਅਕਸਰ ਬਾਹਰ ਹੋਣ ਕਾਰਨ ਰਾਣੀ ਪਤੀ 'ਤੇ ਸ਼ੱਕ ਕਰਦੀ ਸੀ। ਜੈਪਾਲ ਦੇ ਕਹਿਣ 'ਤੇ ਰਾਣੀ ਨੇ ਉਸ ਨੂੰ ਤਲਾਕ ਦੇ ਦਿੱਤਾ। ਇੱਧਰ, ਰਮਨ ਦੇ ਕਤਲ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਰਾਣੀ ਨੂੰ ਘਰੋਂ ਹੀ ਫੜ ਲਿਆ। ਰਾਣੀ ਨੂੰ ਫੜਨ ਤੋਂ ਤਿੰਨ ਘੰਟੇ ਬਾਅਦ ਜੈਪਾਲ ਬਾਵਾ ਖੇਲ ਪੁਲਿਸ ਕੋਲ ਪਹੁੰਚ ਗਿਆ ਤੇ ਆਤਮ ਸਮਰਪਣ ਕਰ ਦਿੱਤਾ। ਮਾਮਲੇ 'ਚ ਹਾਲੇ ਤੀਜਾ ਅਣਪਛਾਤਾ ਸਾਥੀ ਫ਼ਰਾਰ ਹੈ। ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>