ਜੇਐੱਨਐੱਨ, ਨਵੀਂ ਦਿੱਲੀ : ਰੇਲਵੇ ਨੇ 1 ਅਕਤੂਬਰ ਤੋਂ ਲਾਗੂ ਹੋਣ ਵਾਲੀ ਨਵੀਂ ਸਮਾ-ਸਾਰਨੀ 'ਚ ਤੇਜਸ, ਹਮਸਫਰ,ਅਨਤੋਦਿਆ ਤੇ ਉਦੈ ਸਣੇ 30 ਨਵੀਆਂ ਰੇਲ ਸੇਵਾਵਾਂ ਦਾ ਬਿਓਰਾ ਦਿੱਤਾ ਗਿਆ ਹੈ। ਰੇਲ ਮੰਤਰੀ ਸੁਰੇਸ਼ ਪ੫ਭੂ ਨੇ ਰੇਲਵੇ ਦੀਆਂ ਚਾਰ ਹੋਰ ਸਹੂਲਤਾਂ ਨਾਲ ਨਵੀਂ ਸਮਾ-ਸਾਰਨੀ 'ਐਟ ਏ ਗਲਾਂਸ' ਲਾਂਚ ਕੀਤੀ। ਪ੫ਭੂ ਨੇ ਕਿਹਾ,'ਤੇਜਸ,ਹਮਸਫਰ,ਅਨਤੋਦਿਆ ਤੇ ਉਦੈ ਰੇਲਾਂ ਦਾ ਐਲਾਨ ਰੇਲ ਬਜਟ 'ਚ ਕੀਤਾ ਗਿਆ ਸੀ। ਇਨ੍ਹਾਂ ਨੂੰ ਸਮਾ-ਸਾਰਨੀ 'ਚ ਸ਼ਾਮਲ ਕਰ ਕੇ ਅਸੀਂ ਆਪਣਾ ਵਾਅਦਾ ਪੂਰਾ ਕਰ ਰਹੇ ਹਾਂ।'
ਨਵੀਂ ਸਮਾ-ਸਾਰਨੀ 'ਚ ਇਨ੍ਹਾਂ ਰੇਲਾਂ ਦੇ ਆਉਣ-ਜਾਣ ਦੇ ਸਮੇਂ ਦੇ ਨਾਲ ਸਟੇਸ਼ਨਾਂ ਤੇ ਕਿਰਾਏ ਦਾ ਬਿਓਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 350 ਮੌਜੂਦਾ ਰੇਲਾਂ ਦੀ ਆਵਾਜਾਈ ਘਟਾਈ ਗਈ ਹੈ। ਇਨ੍ਹਾਂ 'ਚ 75 ਸੁਪਰਫਾਸਟ ਰੇਲਾਂ ਸ਼ਾਮਲ ਹਨ। ਇਹੀ ਨਹੀਂ 240 ਆਪ੫ੇਸ਼ਨਲ ਹਾਲਟ ਨੂੰ ਕਮਰਸ਼ੀਅਲ ਸਟਾਪੇਜ 'ਚ ਬਦਲ ਦਿੱਤਾ ਹੈ।
ਫੈਜਾਬਾਦ-ਲਖਨਊ ਪੈਸੰਜਰ ਗੱਡੀ ਦਾ ਸਹਾਰਨਪੁਰ-ਲਖਨਊ ਰੇਲ ਨਾਲ ਰਲੇਵਾਂ ਕਰ ਦਿੱਤਾ ਹੈ ਜੋ ਹੁਣ ਫੈਜਾਬਾਦ ਤੇ ਸਹਾਰਨਪੁਰ ਵਿਚਕਾਰ ਚੱਲੇਗੀ। ਨਵੀਂ ਦਿੱਲੀ-ਬਿਠੰਡਾ ਸ਼ਤਾਬਦੀ ਨੂੰ ਫਿਰੋਜ਼ਪੁਰ ਤਕ ਵਧਾ ਦਿੱਤਾ ਗਿਆ ਹੈ।
ਹਮਸਫਰ : ਇਹ ਪੂਰੀ ਤਰ੍ਹਾਂ ਏਸੀ ਰੇਲ ਹੈ, ਜਿਸ ਵਿਚ ਖਾਣਪੀਣ ਦੀ ਵਾਧੂ ਵਿਵਸਥਾ ਹੋਵੇਗੀ। ਨਵੀਂ ਸਮਾ-ਸਾਰਨੀ ਮੁਤਾਬਕ ਆਨੰਦ ਵਿਹਾਰ-ਗੋਰਖਪੁਰ ਹਮਸਫਰ ਹਫ਼ਤੇ ਵਿਚ ਤਿੰਨ ਵਾਰ ਚੱਲੇਗੀ। ਜਦਕਿ ਬਾਕੀ ਨੌਂ ਹਮਸਫਰ ਰੇਲਾਂ ਹਫ਼ਤੇ 'ਚ ਦੋ ਵਾਰ ਹੀ ਚੱਲਣਗੀਆਂ।
-------
ਤੇਜਸ : ਦਿੱਲੀ-ਚੰਡੀਗੜ੍ਹ ਤੇਜਸ ਤੇ ਆਨੰਦ ਵਿਹਾਰ-ਲਖਨਊ ਤੇਜਸ ਹਫ਼ਤੇ 'ਚ ਛੇ ਦਿਨ,ਜਦਕਿ ਮੁੰਬਈ-ਕਰਮਾਲੀ ਤੇਜਸ ਪੰਜ ਦਿਨ ਚੱਲੇਗੀ। ਤੇਜਸ ਅਤਿਆਧੁਨਿਕ ਰੇਲ ਹੈ ਜਿਸ ਵਿਚ ਮਨੋਰੰਜਨ,ਵਾਈਫਾਈ,ਸਥਾਨਕ ਭੋਜਨ ਦੀ ਵਿਵਸਥਾ ਹੋਵੇਗੀ। ਇਸ ਦੀ ਅਗਲੇ ਸਾਲ ਤੋਂ ਚੱਲਣ ਦੀ ਆਸ ਹੈ। ਇਸ ਤੋਂ ਇਲਾਵਾ 36 ਜੋੜੀਆਂ ਨਵੀਆਂ ਰੇਲਾਂ ਵੀ ਚਲਾਈਆਂ ਜਾਣਗੀਆਂ। ਇਸ ਵਿਚ ਕੁਝ ਚਲਾਈਆਂ ਜਾ ਚੁੱਕੀਆਂ ਹਨ ਜਦਕਿ ਕੁਝ ਚਲਾਈਆਂ ਜਾਣੀਆਂ ਹਨ। ਇਨ੍ਹਾਂ 'ਚ 10 ਹਮਸਫਰ,7 ਅਨਤੋਦਿਆ,3 ਤੇਜਸ ਤੇ 3 ਉਦੈ ਰੇਲਾਂ ਸ਼ਾਮਲ ਹਨ।
--------
33 ਫ਼ੀਸਦੀ ਕੈਟਰਿੰਗ ਸਟਾਲ ਅੌਰਤਾਂ ਨੂੰ : ਅੌਰਤਾਂ ਨੇ ਸਟੇਸ਼ਨਾਂ 'ਤੇ ਖਾਣਪੀਣ ਸਟਾਲ 'ਚ ਰਾਖਵੇਂ ਕੋਟੇ 'ਚੋਂ ਅੌਰਤਾਂ ਨੂੰ 33 ਫ਼ੀਸਦੀ ਸਟਾਲ ਵੰਡਣ ਦੀ ਸਕੀਮ ਵੀ ਲਾਂਚ ਕੀਤੀ। ਏ1,ਏ,ਬੀ ਤੇ ਸੀ ਸਟੇਸ਼ਨਾਂ ਦੇ ਘੱਟੋ-ਘੱਟ ਅੱਠ ਫ਼ੀਸਦੀ ਸਟਾਲ ਅੌਰਤਾਂ ਨੂੰ ਮਿਲਣਗੇ।
--------
ਸਟੇਸ਼ਨਾਂ ਦੇ ਕਮਰਸ਼ੀਅਲ ਲਾਇਸੈਂਸ ਸਥਾਨਕ ਲੋਕਾਂ ਨੂੰ : ਲਾਂਚ ਹੋਈ ਇਕ ਹੋਰ ਸਕੀਮ ਤਹਿਤ ਕਿਸੇ ਸਟੇਸ਼ਨ ਦੇ ਜ਼ਿਆਦਾਤਰ ਕਮਰਸ਼ੀਅਲ ਲਾਇਸੈਂਸ ਉਸ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ।