ਲੁਧਿਆਣਾ (ਕਰਾਈਮ ਰਿਪੋਰਟਰ) : ਚੌਲਾਂ ਨਾਲ ਭਰਿਆ ਟਰੱਕ ਛੱਡ ਕੇ ਵੀਹ ਹਜ਼ਾਰ ਰੁਪਏ ਟਰੱਕ ਡਰਾਈਵਰ ਵੱਲੋਂ ਲੈ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਅਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੫ਾਂਸਪੋਰਟ ਨਗਰ ਦੇ ਟ੫ਾਂਸਪੋਰਟਰ ਤਰਲੋਚਨ ਸਿੰਘ ਨੇ ਦੱਸਿਆ ਉਸ ਨੇ ਸ਼ਾਹਜਹਾਨਪੁਰ ਯੂਪੀ ਵਾਸੀ ਬਚਨ ਸਿੰਘ ਨੂੰ ਲਗਪਗ ਛੇ ਮਹੀਨੇ ਪਹਿਲਾਂ ਆਪਣੇ ਟਰੱਕ 'ਤੇ ਬਤੌਰ ਡਰਾਈਵਰ ਵਜੋਂ ਰੱਖਿਆ ਸੀ। ਬੀਤੇ ਦਿਨੀ ਉਸ ਨੇ ਬਚਨ ਸਿੰਘ ਨੂੰ ਵੀਹ ਹਜ਼ਾਰ ਰੁਪਏ ਐਡਵਾਂਸ ਦੇ ਕੇ ਟਰੱਕ 'ਚ ਚੌਲ ਲੋਡ ਕਰਕੇ ਭੇਜਿਆ ਸੀ। ਤਰਲੋਚਨ ਸਿੰਘ ਨੇ ਦੱਸਿਆ ਉਸ ਨੂੰ ਸੰਗਰੂਰ ਦੇ ਇਕ ਪੈਟਰੋਲ ਪੰਪ ਤੋਂ ਫੋਨ ਆਇਆ ਕਿ ਤੁਹਾਡਾ ਟਰੱਕ ਪੰਪ 'ਤੇ ਖੜ੍ਹਾ ਹੈ। ਜਦੋਂ ਉਨ੍ਹਾਂ ਉਕਤ ਪੰਪ 'ਤੇ ਜਾ ਕੇ ਵੇਖਿਆ ਤਾਂ ਉਸ ਦਾ ਟਰੱਕ ਉਕਤ ਪੰਪ ਤੇ ਖੜ੍ਹਾ ਸੀ ਪਰ ਉਸ ਦਾ ਡਰਾਈਵਰ ਬਚਨ ਸਿੰਘ ਲਾਪਤਾ ਸੀ। ਉਨ੍ਹਾਂ ਟਰੱਕ ਦੀ ਜਾਂਚ ਕੀਤੀ ਤਾਂ ਉਸ 'ਚੋਂ 30/32 ਕੁਇੰਟਲ ਚੌਲ ਘੱਟ ਸਨ। ਇਸ ਸਬੰਧੀ ਥਾਣਾ-6 ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
↧