ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ
ਥਾਣਾ ਦਰੇਸੀ ਦੇ ਇਲਾਕੇ 'ਚੋਂ ਵਿਆਹ ਦਾ ਝਾਂਸਾ ਦੇ ਕੇ 17 ਸਾਲਾ ਨਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਦਰੇਸੀ ਦੀ ਪੁਲਸ ਨੇ ਲੜਕੀ ਦੇ ਪਿਤਾ ਨਿਊ ਮਾਧੋਪੁਰੀ ਦੇ ਵਾਸੀ ਦੇ ਬਿਆਨਾਂ 'ਤੇ ਨਿਊ ਮਾਧੋਪੁਰੀ ਦੇ ਹੀ ਰਹਿਣ ਵਾਲੇ ਸੁਰਿੰਦਰ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ।
ਪੁਲਸ ਨੁੰੂ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਧਾਗਾ ਫੈਕਟਰੀ 'ਚ ਕੰਮ ਕਰਦੀ ਹੈ । 31 ਅਗਸਤ ਨੂੰ ਉਹ ਘਰੋਂ ਫੈਕਟਰੀ ਗਈ ਪਰ ਵਾਪਸ ਨਹੀਂ ਪਰਤੀ । ਕੁਝ ਦਿਨ ਉਸ ਦੀ ਤਲਾਸ਼ ਕਰਨ 'ਤੇ ਪਤਾ ਲੱਗਾ ਕਿ ਸੁਰਿੰਦਰ ਕੁਮਾਰ ਨਾਂ ਦਾ ਵਿਅਕਤੀ ਉਸ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ ਹੈ । ਪੁਲਸ ਨੇ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ ।
--