ਜੇਐਨਐਨ, ਲੁਧਿਆਣਾ: ਧਾਂਧਰਾ ਰੋਡ 'ਤੇ ਸਰਪੰਚ ਕਾਲੋਨੀ ਇਲਾਕੇ ਦੇ ਇਕ ਖਾਲੀ ਪਲਾਟ 'ਚ ਇਕ ਅੌਰਤ ਦੀ ਸੜੀ ਹੋਈ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਏਡੀਸੀਪੀ ਪਰਮਜੀਤ ਸਿੰਘ ਪੰਨੂੰ, ਏਸੀਪੀ ਗੁਰਪ੫ੀਤ ਪੂਰੇਵਾਲ ਤੇ ਚੌਕੀ ਬਸੰਤ ਐਵੇਨਿਊ ਦੀ ਪੁਲਸ ਮੌਕੇ 'ਤੇ ਪਹੁੰਚੀ। ਲਾਸ਼ ਜਿਆਦਾ ਸੜੀ ਹੋਣ ਕਾਰਨ ਪਹਿਚਾਣ ਨਹੀਂ ਹੋ ਸਕੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖ ਦਿੱਤੀ ਹੈ। ਪੁਲਸ ਨੇ ਜਾਂਚ ਕੀਤੀ ਤਾਂ ਆਸੇ-ਪਾਸੇ ਦਾ ਘਾਹ ਵੀ ਸੜਿਆ ਹੋਇਆ ਸੀ। ਪੁਲਸ ਨੂੰ ਸ਼ੱਕ ਹੈ ਕਿ ਕਿਸੇ ਹੋਰ ਥਾਂ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਲਾਟ 'ਚ ਸਾੜਿਆ ਗਿਆ ਹੈ। ਪੁਲਸ ਨੇ ਲਾਸ਼ ਦੀ ਪਹਿਚਾਣ ਲਈ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ।
↧