ਹਰਬੰਸ ਸਿੰਘ, ਜਲਾਲਾਬਾਦ (ਫਿਰੋਜ਼ਪੁਰ) : ਪੰਜਾਬ ਰਾਜ ਬਿਜਲੀ ਬੋਰਡ ਇੰਪਲਾਇਜ਼ ਜੋਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਮੰਡਲ ਜਲਾਲਾਬਾਦ ਦਫ਼ਤਰ ਵਿਖੇ ਸਮੂਹ ਬਿਜਲੀ ਕਾਮਿਆਂ ਵੱਲੋਂ ਰੋਸ ਰੈਲੀ ਕਰਦੇ ਹੋਏ ਪਾਵਰਕਾਮ ਅਤੇ ਟਰਾਂਸਕੋ ਦੀ ਮੈਨਜਮੈਂਟ ਦਾ ਪੁਤਲਾ ਫੂਕ ਰੋਸ ਪ੫ਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਇੱਕਠੇ ਹੋਏ ਸਮੂਹ ਬਿਜਲੀ ਕਾਮਿਆਂ ਵੱਲੋਂ ਜਲਾਲਾਬਾਦ ਸ਼ਹਿਰ ਅੰਦਰ ਇਕ ਰੋਸ ਮਾਰਚ ਵੀ ਕੱਿਢਆ ਗਿਆ ਅਤੇ ਇਹ ਰੋਸ ਮਾਰਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਮੰਡਲ ਜਲਾਲਾਬਾਦ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਤੇ ਗਲੀਆਂ ਵਿੱਚੋਂ ਹੰੁਦਾ ਹੋਇਆ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੁੱਜਾ। ਜਿੱਥੇ ਸਮੂਹ ਬਿਜਲੀ ਕਾਮਿਆਂ ਵੱਲੋਂ ਐੱਸਡੀਅੱੈਮ ਅਵਿਕੇਸ਼ ਗੁਪਤਾ ਨੂੰ ਪੰਜਾਬ ਸਰਕਾਰ ਦੇ ਨਾਂ 'ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਸਾਰੇ ਪ੫ੋਗਰਾਮ ਦੇ ਦੌਰਾਨ ਸਮੂਹ ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ, ਪਾਵਰਕਾਮ ਅਤੇ ਟਰਾਂਸਕੋ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਰੈਲੀ ਅਤੇ ਮੁਜਾਹਰੇ ਨੂੰ ਮੁਲਾਜ਼ਮ ਆਗੂਆਂ ਨਰੇਸ਼ ਸੇਠੀ, ਪ੫ਕਾਸ਼ ਬੱਤਰਾ, ਸ਼ਿੰਗਾਰ ਚੰਦ, ਰਜਿੰਦਰ ਸਿੰਘ, ਬਲਦੇਵ ਸਿੰਘ, ਇਕਬਾਲ ਚੰਦ, ਸੁਰਜੀਤ ਸਿੰਘ, ਸ਼ੇਰ ਸਿੰਘ, ਿਯਸ਼ਨ ਚੰਦ, ਗਿਆਨ ਚੰਦ, ਜਸਵੰਤ ਸਿੰਘ, ਕਰਮ ਦੇਵ, ਪੂਰਨ ਸਿੰਘ ਆਦਿ ਨੇ ਸੰਬੋਧਨ ਕੀਤਾ
↧