ਸਟਾਫ ਰਿਪੋਰਟਰ, ਫਿਰੋਜ਼ਪੁਰ : ਸਟੇਟ ਪੱਧਰ ਤੇ ਪੇਂਡੂ ਹੈੱਲਥ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਾਸਿਸਟ ਅਤੇ ਦਰਜਾਚਾਰ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੫ੀਸ਼ਦ ਹੈੱਡਕੁਆਟਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਰੋਸ ਧਰਨ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹ ਪ੫ਧਾਨ ਹਨੂ ਤਿਵਾੜੀ ਨੇ ਦੱਸਿਆ ਜ਼ਿਲ੍ਹਾ ਪ੫ੀਸ਼ਦ ਅਧੀਨ ਕੰਮ ਕਰਦੇ 1186 ਪੇਂਡੂ ਡਿਸਪੈਂਸਰੀਆਂ ਫਾਰਮਾਸਿਸਟ ਅਤੇ ਦਰਜਾ ਚਾਰ ਨੂੰ ਸਰਕਰ ਬਹੁਤ ਹੀ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ। ਇਹ ਮੁਲਾਜ਼ਮ ਪਿਛਲੇ 10 ਸਾਲਾਂ ਤੋਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਪਾਸੋਂ ਐਮਰਜੈਂਸੀ ਡਿਊਟੀਆਂ, ਨੈਸ਼ਨਲ ਪ੫ੋਗਰਾਮ ਅਧੀਨ ਡਿਊਟੀਆਂ ਲਈਆਂ ਜਾਂਦੀਅ ਹਨ, ਹੁਣ ਇਨ੍ਹਾਂ ਪਾਸੋਂ ਬਾਰਡਰ ਤੇ ਲੜਾਈ ਦੀ ਸੰਭਾਵਨਾ ਹੋਣ ਕਾਰਨ ਲਗਾਏ ਗਏ ਰਿਲੀਫ ਕੈਂਪ ਵਿਚ ਵੀ 24 ਘੰਟੇ ਡਿਊਟੀ ਲਈ ਗਈ ਹੈ। ਸਰਕਾਰ ਡਿਊਟੀਆਂ ਤਾਂ ਵੱਧ ਤੋਂ ਵੱਧ ਲੈ ਰਹੀ ਹੈ, ਪਰ ਸਾਨੂੰ ਅਪਣੇ ਮੁਲਾਜ਼ਮ ਮੰਨਣ ਲਈ ਤਿਆਰ ਨਹੀਂ। ਜਦਕਿ ਇਸੇ ਪਾਲਸੀ ਅਧੀਨ ਰੱਖੇ ਗਏ ਡਾਕਟਰ 2011 ਵਿਚ ਪੱਕੇ ਕਰ ਦਿੱਤੇ ਗਏ ਹਨ। ਪਰ ਸਡੇ ਪ੫ਤੀ ਲਾਰੇ ਲੱਪੇ ਵਾਲੀ ਨੀਤੀ ਅਪਣਾ ਕੇ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਕੇ ਇਨਸਾਫ ਨਾ ਦਿੱਤਾ ਉਹ ਪਰਿਵਾਰਾਂ ਸਮੇਤ ਸੜਕਾਂ ਤੇ ਉਤਰ ਕੇ ਸਰਕਾਰ ਖਿਲਾਫ ਪ੫ਚਾਰ ਕਰਾਂਗੇ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀ ਚੋਣ ਵਿਚ ਭੁਗਤਣਾ ਪਵੇਗਾ। ਇਸ ਧਰਨੇ ਨੂੰ ਗੁਰਦੇਵ, ਮਨਮੋਹਨ ਸਿੰਘ, ਹਰਗੁਰਸ਼ਰਨ ਸਿੰਘ, ਸਿਮਰਨਜੀਤ ਸਿੰਘ, ਰਾਜ ਮਨਮੋਲ, ਵੀਰਪਾਲ ਕੌਰ, ਨਵਦੀਪ ਕੌਰ, ਕਿੰਮੀ, ਸੁਰਿੰਦਰ ਕੁਮਰ, ਬਾਬੂ ਰਾਮ, ਮਨਜੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।
↧