ਗੁਰਪ੫ੀਤ ਸਿੰਘ ਸਿੱਧੂ, ਜ਼ੀਰਾ (ਿਫ਼ਰੋਜ਼ਪੁਰ) : ਪੰਜਾਬ ਸਕੂਲ ਵਿਕਾਸ ਬੋਰਡ ਦਾ ਸਿੱਖਿਆ ਅਦਾਰਾ ਆਦਰਸ਼ ਸਕੂਲ ਨੂੰ ਪਾਲਸੀ ਅਧੀਨ ਸਰਕਾਰੀ ਆਦਰਸ਼ ਸਕੂਲ ਹਰਦਾਸਾ ਅਤੇ ਆਦਰਸ਼ ਸਕੂਲ ਦੌਲਤਪੁਰਾ ਨੀਵਾਂ ਦੀ ਨਵੀਂ ਮੈਨੇਜਮੈਂਟ ਕਮੇਟੀ ਗ੫ਾਮ ਵਿਕਾਸ ਐਜੂਕੇਸ਼ਨ ਸੋਸਾਇਟੀ ਜ਼ੀਰਾ ਵੱਲੋਂ ਆਦਰਸ਼ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਵਰਦੀਆਂ ਅਤੇ ਹੋਰ ਲੋੜੀਂਦੇ ਸਮਾਨ ਦੀ ਸਹੂਲਤ ਦਾ ਵਾਅਦਾ ਕਰਦਿਆ ਸਕੂਲ ਨੂੰ ਬਾਰਵੀਂ ਤੱਕ ਅਪਗ੫ੇਡ ਕਰਵਾਉਣਾ ਮੁੱਖ ਮਕਸਦ ਦੱਸਿਆ ਹੈ। ਇਸ ਸਬੰਧੀ ਸੋਸਾਇਟੀ ਦੇ ਐੱਮਡੀ ਗੁਰਚਰਨ ਸਿੰਘ ਜ਼ੀਰਾ ਨੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਗ੫ਾਮ ਵਿਕਾਸ ਐਜੂਕੇਸ਼ਨ ਸੋਸਾਇਟੀ ਨੂੰ ਆਦਰਸ਼ ਸਕੂਲ ਹਰਦਾਸਾ ਅਤੇ ਦੌਲਤਪੁਰਾ ਨੀਵਾ ਦੀ ਸੇਵਾ ਸੰਭਾਲ ਲਈ ਵਾਗ ਡੋਰ ਦਿੱਤੀ ਗਈ ਹੈ ਪਰ ਆਦਰਸ਼ ਸਕੂਲਾਂ ਪ੫ਤੀ ਕੁਝ ਵਿਅਕਤੀਆਂ ਵੱਲੋਂ ਵਿਰੋਧ ਵਿਚ ਅਫ਼ਵਾਹਾਂ ਫੈਲਾਈਆਂ ਜਾ ਰਹੀਆ ਹਨ, ਜੋ ਬਿਲਕੁਲ ਬੇਬੁਨਿਆਦ ਤੇ ਝੂਠੀਆਂ ਹਨ। ਐੱਮਡੀ ਗੁਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਪਾਲਸੀ ਅਧੀਨ ਕਮੇਟੀ ਬਣਾਈ ਗਈ ਜੋ ਵਿਦਿਆਰਥੀਆਂ ਦੇ ਉਜਵਲ ਭਵਿੱਖ਼ ਲਈ ਹਰ ਸਹੂਲਤ ਨੂੰ ਜਿਸ ਵਿਚ ਵਰਦੀਆਂ, ਕਿਤਾਬਾਂ ਅਤੇ ਹੋਰ ਲੋੜੀਦੇ ਸਮਾਨ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਵਿਦਿਆਰਥੀਆਂ ਪਾਸੋਂ ਕੋਈ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦਵਿੰਦਰਪਾਲ ਧਵਨ, ਵਾਈਸ ਚੇਅਰਮੈਨ ਸਰਬਜੀਤ ਧਵਨ, ਸੈਕਟਰੀ ਸੁਖਦੇਵ ਸਿੰਘ, ਮੈਂਬਰ ਸਵਰਨ ਸਿੰਘ, ਹਰਭਜ਼ਨ ਸਿੰਘ ਛਾਬੜਾ ਆਦਿ ਕਮੇਟੀ ਮੈਬਰ ਹਾਜ਼ਰ ਸਨ।
↧