ਗੁਰਪ੫ੀਤ ਸਿੰਘ ਸਿੱਧੂ, ਜ਼ੀਰਾ (ਿਫ਼ਰੋਜ਼ਪੁਰ) : ਪਥਾਣਾ ਸਿਟੀ ਜ਼ੀਰਾ ਵਿਖੇ ਤਾਇਨਾਤ ਹੌਲਦਾਰ ਬਾਜ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਦੇ ਅਹਿਮ ਸਹਿਯੋਗ ਨਾਲ ਆਪਣੀ ਜ਼ਿੰਮੇਵਾਰੀ ਨਿਭਾੳਂੁਦਿਆਂ ਲੋਟਾਂ, ਖੋਹਾਂ ਅਤੇ ਏਟੀਐੱਮ ਲੁੱਟਣ ਵਾਲੇ ਗਿਰੋਹਾਂ ਨਾਲ ਸਬੰਧਤ ਅਦਾਲਤੀ ਲੋੜੀਂਦੇ ਤਿੰਨ ਭਗੋੜੇ ਵਿਅਕਤੀ ਗਿ੫ਫਤਾਰ ਕਰਕੇ ਅਦਾਲਤ ਪੇਸ਼ ਕਰਕੇ ਪੁਲਸ ਵਿਭਾਗ ਦਾ ਨਾਮ ਉੱਚਾ ਕੀਤਾ।
ਜਾਣਕਾਰੀ ਦਿੰਦਿਆ ਹੌਲਦਾਰ ਬਾਜ਼ ਸਿੰਘ, ਹੌਲਦਾਰ ਦਿਲਬਾਗ ਸਿੰਘ, ਹੌਲਦਾਰ ਸਾਹਬ ਸਿੰਘ ਨੇ ਦੱਸਿਆ ਕਿ ਏਟੀਐੱਮ, ਲੁੱਟਾਂ ਖ਼ੋਹਾਂ 'ਚ ਲੋੜੀਂਦਾ ਅਦਾਲਤੀ ਭਗੋੜਾ ਤਰਸੇਮ ਸਿੰਘ ਸੇਮਾ ਵਾਸੀ ਕੋਕਰੀ ਕਲਾਂ ਮੋਗਾ ਹਾਲ ਅਬਾਦ ਗੁਰੂ ਤੇਗ ਬਹਾਦਰ ਨਗਰ ਜ਼ੀਰਾ, ਚੋਰੀ ਦੇ ਮਾਮਲੇ ਅਧੀਨ ਸਰਬਜੀਤ ਸਿੰਘ ਵਾਸੀ ਬੋਤੀਆਂਵਾਲਾ ਤੇ ਭਗੋੜਾ ਗੁਰਮੇਲ ਸਿੰਘ ਪੁੱਤਰ ਲਾਭ ਸਿੰਘ ਜੱਟ ਵਾਸੀ ਬਹਿਕ ਗੁੱਜਰਾ ਨੂੰ ਗਿ੫ਫਤਾਰ ਕਰਕੇ ਬਾ ਅਦਾਲਤ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।