ਪੱਤਰ ਪ੫ੇਰਕ, ਅੰਮਿ੫ਤਸਰ :
ਡੀਏਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮਿ੫ਤਸਰ ਨੇ 'ਵਰਲਡ ਸਟੂਡੈਂਟਸ ਡੇ 'ਤੇ ਸੜਕ ਸੁਰੱਖਿਆ ਨਿਯਮਾਂ ਪ੫ਤੀ ਜਾਗਰੂਕਤਾ ਲਈ ਅਭਿਆਨ ਦਾ ਹਿੱਸਾ ਬਣਦੇ ਹੋਏ ਜਮਾਤ ਨੌਵੀਂ ਅਤੇ ਦਸਵੀ ਦੇ ਵਿਦਿਆਰਥੀਆਂ ਲਈ ਸੈਮੀਨਾਰ ਕਰਵਾਇਆ। ਟ੫ੈਫਿਕ ਪੁਲਿਸ ਦੀ ਇਕ ਟੀਮ ਜਿਸ ਵਿਚ ਹਰਜੀਤ ਸਿੰਘ ਧਾਲੀਵਾਲ ਏਡੀਸੀਪੀ ਟ੫ੈਫਿਕ, ਹਰਦਿਆਲ ਸਿੰਘ ਏਸੀਪੀ ਟ੫ੈਫਿਕ, ਪਰਮਜੀਤ ਸਿੰਘ ਐੱਸਆਈ, ਸੁਰਿੰਦਰਪਾਲ ਸਿੰਘ ਟ੫ੈਫਿਕ ਮਾਰਸ਼ਲ ਅਤੇ ਹਰਜਿੰਦਰ ਸਿੰਘ ਟ੫ੈਫਿਕ ਮਾਰਸ਼ਲ ਸਕੂਲ ਆਏ ਅਤੇ ਉਨ੍ਹਾਂ ਨੇ ਸੜਕ ਸੁਰੱਖਿਆ ਨਿਯਮਾਂ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੁਆਰਾ ਸੜਕੀ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਅਤੇ ਸਬਰ ਨਾਲ ਡਰਾਈਵਿੰਗ 'ਤੇ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਇਸ ਨੂੰ ਹੋਰ ਪ੫ਭਾਵਸ਼ਾਲੀ ਬਣਾਉਣ ਦੇ ਲਈ ਇਕ ਛੋਟੀ ਿਫ਼ਲਮ ਅਤੇ ਪਾਵਰ ਪੁਆਇੰਟ ਦੀ ਪੇਸ਼ਕਾਰੀ ਦਿੱਤੀ। ਪੰਜਾਬ ਜ਼ੋਨ ਏ ਦੇ ਖੇਤਰੀ ਨਿਰਦੇਸ਼ਕ ਡਾ. ਨੀਲਮ ਕਾਮਰਾ ਤੇ ਸਕੂਲ ਦੇ ਪ੫ਬੰਧਕ ਡਾ. ਰਾਜੇਸ਼ ਕੁਮਾਰ ਪਿ੫ੰਸੀਪਲ ਡੀਏਵੀ ਕਾਲਜ ਨੇ ਸਕੂਲ ਦੁਆਰਾ ਇਹੋ ਜਿਹੇ ਸੈਮੀਨਾਰ ਦਾ ਆਯੋਜਨ ਕਰਨ ਦੀ ਪ੫ਸ਼ੰਸਾ ਕੀਤੀ।
ਸਕੂਲ ਦੇ ਪਿ੫੫ੰਸੀਪਲ ਡਾ. ਨੀਰਾ ਸ਼ਰਮਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੜਕ ਦੇ ਨਿਯਮਾਂ ਅਤੇ ਸਹੀ ਢੰਗ ਨਾਲ ਵਾਹਨ ਚਲਾਉਣ ਦਾ ਸਭ ਨੂੰ ਗਿਆਨ ਰੱਖਣਾ ਚਾਹੀਦਾ ਹੈ।