ਫੋਟੋ 04 ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੫ਦਰਸ਼ਨ ਕਰਦੇ ਹੋਏ ਪੰਜਾਬ ਪ੫ਦੇਸ਼ ਕਾਂਗਰਸ ਦੇ ਸਕੱਤਰ ਸਾਹਿਬ ਸਿੰਘ ਸਾਬਾ ਅਤੇ ਹੋਰ ਕਾਂਗਰਸੀ ਵਰਕਰ।
-----
- ਪੰਜਾਬ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਤੋਂ ਹਰੇਕ ਵਰਗ ਦੁਖੀ : ਸਾਬਾ
-----
ਰਮਨਜੀਤ ਸਿੰਘ ਬੜੋਈ, ਜੁਗਿਆਲ : ਵਿਧਾਨਸਭਾ ਹਲਕਾ ਸੁਜਾਨਪੁਰ ਦੇ ਅਧੀਨ ਆਉਂਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਦੁਖੀ ਕਾਂਗਰਸੀ ਵਰਕਰ੍ਹਾਂ ਵੱਲੋਂ ਪਿੰਡ ਗੁਗਰਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੫ਦਰਸ਼ਨ ਕੀਤਾ। ਜਿਸਦੀ ਅਗਵਾਈ ਪੀਪੀਸੀਸੀ ਸਕੱਤਰ ਸਾਹਿਬ ਸਿੰਘ ਸਾਬਾ ਨੇ ਕੀਤੀ। ਪ੫ਦਰਸ਼ਨਕਾਰੀ ਸੰਮਤੀ ਮੈਂਬਰ ਖਜਾਨ ਚੰਦ, ਨਰਿੰਦਰ ਸ਼ਰਮਾ, ਅਸ਼ੋਕ ਸ਼ਰਮਾ, ਰਜੀਵ ਕੁਮਾਰ ਮਹਿੰਦਰ ਸੈਣੀ, ਬਲਦੇਵ ਸਿੰਘ, ਲਵਲੀ, ਸੋਨੂੰ, ਰਜੀਵ ਸ਼ਰਮਾ, ਵਰਿੰਦਰ ਕੁਮਾਰ, ਰਿੰਕੂ ਨੇ ਰੋਸ ਪ੫ਗਟ ਕੀਤਾ। ਪ੫ਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਕੱਤਰ ਸਾਹਿਬ ਸਿੰਘ ਸਾਬਾ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਵਿਧਾਨਸਭਾ ਹਲਕਾ ਸੁਜਾਨਪੁਰ 'ਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਜਿਸ ਦੀ ਮਿਸਾਲ ਹਲਕੇ ਦੇ ਅਧੀਨ ਆਉਂਦੀਆਂ ਮੁੱਖ ਸੜਕਾਂ ਨੂੰ ਦੇਖਕੇ ਮਿਲਦੀ ਹੈ ਜਿਹਨਾਂ ਦੀ ਬੀਤੇ ਲੰਬੇ ਸਮੇਂ ਤੋਂ ਖਸਤਾ ਹਾਲਤ ਬਣੀ ਹੋਈ ਹੈ। ਸਾਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੀਤੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮਾਧੋਪੁਰ ਤੋਂ ਜੁਗਿਆਲ, ਪੁੱਲ ਨੰ.5 ਤੋਂ ਫੂਲਪਿਆਰਾ, ਪੁੱਲ ਨੰ.3 ਤੋਂ ਫਿਰੋਜਪੁਰ ਕਲਾਂ, ਮਾਧੋਪੁਰ ਤੋਂ ਬਿਹੜੀਆਂ, ਫਿਰੋਜਪੁਰ ਤੋਂ ਬਸਰੂਪ ਆਦਿ ਮਾਰਗਾਂ ਦੀ ਨਾ ਤਾਂ ਸਾਰ ਲਈ ਗਈ ਹੈ ਅਤੇ ਨਾ ਹੀ ਕੋਈ ਮੁਰੰਮਤ ਕਰਵਾਈ ਗਈ ਹੈ। ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਸੜਕਾਂ ਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ ਜੋ ਕਿ ਦਿਨ-ਬ-ਦਿਨ ਕਾਲ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਸਾਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰੇਕ ਵਰਗ ਦੁਖੀ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਰਾਜ ਦੀ ਜਨਤਾ ਆਪਣੇ ਨਾਲ ਹੋਈ ਇਸ ਧੱਕੇਸ਼ਾਹੀ ਦਾ ਬਦਲਾ ਪੰਜਾਬ ਦੀ ਅਕਾਲੀ-ਭਾਜਪਾ ਗਠਜੌੜ ਸਰਕਾਰ ਨੂੰ ਅਗਾਮੀ ਵਿਧਾਨਸਭਾ ਚੋਣਾਂ 'ਚ ਸੱਤਾ ਤੋਂ ਬਾਹਰ ਕਰਕੇ ਲਵੇਗੀ।