ਲਾਸ ਏਂਜਲਸ (ਆਈਏਐੱਨਐੱਸ) : ਗੰਨ ਕਲਚਰ ਵਿਰੁੱਧ ਿਛੜੀ ਬਹਿਸ ਦੌਰਾਨ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਦੇ ਇਕ ਰੇਸਤਰਾਂ ਵਿਚ 2 ਧੜਿਆਂ ਵਿਚਾਲੇ ਹੋਈ ਜ਼ੋਰਦਾਰ ਗੋਲੀਬਾਰੀ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦਰਜਨ ਕੁ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੇ ਇਕ ਸ਼ੱਕੀ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਵੈਸਟ ਐਡਮਜ਼ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਸਥਿਤ ਰੇਸਤਰਾਂ ਵਿਚ ਹੋਈ। ਉਸ ਸਮੇਂ ਰੇਸਤਰਾਂ ਵਿਚ ਕਰੀਬ 50 ਲੋਕ ਮੌਜੂਦ ਸਨ। ਮਾਮੂਲੀ ਵਿਵਾਦ ਮਗਰੋਂ ਤਿੰਨ ਵਿਅਕਤੀ ਬਾਹਰ ਨਿਕਲੇ ਤੇ ਥੋੜ੍ਹੀ ਦੇਰ ਬਾਅਦ ਬੰਦੂਕਾਂ ਲੈ ਕੇ ਵਾਪਸ ਆ ਗਏ। ਉਨ੍ਹਾਂ ਦੂਜੇ ਧੜੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿਚ ਦੂਜੀ ਧਿਰ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵੇਂ ਧੜਿਆਂ ਵਿਚਾਲੇ ਕਾਫੀ ਦੇਰ ਤਕ ਗੋਲੀਬਾਰੀ ਹੁੰਦੀ ਰਹੀ। ਪੁਲਿਸ ਨੇ ਮੌਕੇ ਤੋਂ 3 ਲਾਸ਼ਾਂ ਬਰਾਮਦ ਕੀਤੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗੁਆਂਢ ਵਿਚ ਰਹਿਣ ਵਾਲੀ ਇਕ ਅੌਰਤ ਨੇ ਦੋਵਾਂ ਪਾਸਿਆਂ ਤੋਂ ਕਰੀਬ 20 ਗੋਲੀਆਂ ਚੱਲਣ ਦੀ ਗੱਲ ਕਹੀ ਹੈ।
↧