==ਸਨਮਾਨ ਸਮਾਗਮ
-ਸ਼੍ਰੀ ਗੀਤਾ ਜੈਅੰਤੀ ਸ਼ੋਭਾ ਯਾਤਰਾ 'ਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਤੇ ਮੰਦਰ ਕਮੇਟੀਆਂ ਦਾ ਹੋਇਆ ਸਨਮਾਨ
ਸਟਾਫ ਰਿਪੋਰਟਰ, ਜਲੰਧਰ : ਸ਼੍ਰੀ ਗੀਤਾ ਜੈਅੰਤੀ ਮਹਾਂ ਉਤਸਵ ਕਮੇਟੀ ਜਲੰਧਰ ਵੱਲੋਂ ਅੱਜ ਸ਼੍ਰੀ ਗੀਤਾ ਮੰਦਰ ਆਦਰਸ਼ ਨਗਰ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਵਿਚ ਜਲੰਧਰ 'ਚ ਪਿਛਲੇ ਸਾਲ ਕੱਢੀ ਗਈ ਸ਼੍ਰੀ ਗੀਤਾ ਜੈਅੰਤੀ ਸ਼ੋਭਾ ਯਾਤਰਾ 'ਚ ਸਹਿਯੋਗ ਭੇਟ ਕਰਨ ਵਾਲੀਆਂ ਸੰਸਥਾਵਾਂ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 'ਚ ਪੰਡਤ ਸੁਭਾਂਸ਼ੂ ਵੱਲੋਂ ਗਾਏ ਗਏ ਮਧੁਰ ਭਜਨਾਂ ਨਾਲ ਵਾਤਾਵਰਣ ਸ਼੍ਰੀ ਿਯਸ਼ਨ ਮਈ ਹੋ ਗਿਆ। ਅਖਿਲ ਵਿਸ਼ਵ ਗੀਤਾ ਮਹਾ ਮੰਡਲ ਦੇ ਸੰਸਥਾਪਕ ਪੰਡਤ ਕੇਵਲ ਿਯਸ਼ਨ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਬੱਚਿਆਂ ਨੂੰ ਸ਼੍ਰੀ ਗੀਤਾ ਪੜ੍ਹਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ।
ਸ਼੍ਰੀ ਗੀਤਾ ਜੈਅੰਤੀ ਮਹਾਂ ਉਤਸਵ ਕਮੇਟੀ ਦੇ ਪ੍ਰਧਾਨ ਰਵੀ ਸ਼ੰਕਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤਿਓਹਾਰ ਮਨਾਉਣ ਦਾ ਉਦੇਸ਼ ਆਪਣੀ ਸੰਸਿਯਤੀ ਦੀ ਮਹਿਮਾ ਨੂੰ ਉਜਾਗਰ ਕਰਨਾ ਹੈ। ਤਿਓਹਾਰ ਮਨਾਉਣਾ ਤਾਂ ਹੀ ਸਾਰਥਕ ਹੁੰਦਾ ਹੈ, ਜੇਕਰ ਸਮਾਜ ਪੂਰੀ ਤਰ੍ਹਾਂ ਉਨ੍ਹਾਂ ਵਿਚ ਸਹਿਯੋਗ ਕਰੇ। ਇਸ ਤਰ੍ਹਾਂ ਤਿਓਹਾਰ ਸਮਾਜ ਨੂੰ ਜੋੜਦੇ ਹਨ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਅੱਜ ਸ਼੍ਰੀ ਗੀਤਾ ਜੈਅੰਤੀ ਪੁਰਬ ਦੀ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਪਛਾਣ ਬਣੀ ਹੈ। ਇਸ ਵਿਚ ਜਲੰਧਰ ਨਗਰ 'ਚ ਮਨਾਈ ਜਾਣ ਵਾਲੀ ਸ਼੍ਰੀ ਗੀਤਾ ਜੈਅੰਤੀ ਦੇ ਵਿਸ਼ਾਲ ਪ੍ਰੋਗਰਾਮਾਂ ਦਾ ਵੱਡਾ ਯੋਗਦਾਨ ਹੈ। ਇਸ ਲਈ ਜਲੰਧਰ ਨਗਰ ਦੇ ਉਹ ਸਾਰੀਆਂ ਸੰਸਥਾਵਾਂ ਤੇ ਮੰਦਰ ਵਧਾਈ ਦੇ ਪਾਤਰ ਹਨ, ਜੋ ਸ਼੍ਰੀ ਗੀਤਾ ਜੈਅੰਤੀ ਸ਼ੋਭਾ ਯਾਤਰਾ 'ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਸ਼੍ਰੀ ਗੀਤਾ ਮੰਦਰ ਆਦਰਸ਼ ਨਗਰ ਦੇ ਪ੍ਰਧਾਨ ਵਿਜੈ ਮਰਵਾਹਾ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ। ਸਨਮਾਨ ਸਮਾਗਮ ਦੇ ਸੰਚਾਲਨ 'ਚ ਪ੍ਰਮੋਦ ਮਲਹੋਤਰਾ, ਸ਼ਾਮ ਸੁੰਦਰ ਸ਼ਰਮਾ, ਸਤੀਸ਼ ਕਪੂਰ, ਵਿਜੇ ਸੇਠੀ, ਅਸ਼ੋਕ ਸ਼ਰਮਾ, ਸੁਨੀਲ ਸ਼ਰਮਾ, ਪ੍ਰਵੀਣ ਕੋਹਲੀ, ਅਰੁਣ ਸ਼ਰਮਾ ਪੱਪੂ, ਯਸ਼ਰਾਮ ਪਾਲ, ਯਸ਼ ਭਲਵਾਨ, ਰਾਹੁਲ ਬਾਹਰੀ, ਰਾਜੀਵ ਸ਼ਰਮਾ ਨੇ ਖ਼ਾਸ ਸਹਿਯੋਗ ਦਿੱਤਾ।