ਮਨਦੀਪ ਸ਼ਰਮਾ, ਜਲੰਧਰ : ਮੁੱਖ ਈਦਗਾਹ ਗੁਲਾਬ ਦੇਵੀ ਰੋਡ ਵਿਖੇ ਈਦ ਉਲ ਜੂਹਾ ਦੀ ਨਮਾਜ਼ 25 ਸਤੰਬਰ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਸਵੇਰੇ 9 ਵਜੇ ਰੱਖੀ ਗਈ ਹੈ। ਇਸ ਸਬੰਧੀ ਮੁਸਲਮਾਨ ਭਾਈਚਾਰੇ ਵੱਲੋਂ ਆਯੂਬ ਖ਼ਾਨ ਪ੍ਰਧਾਨ ਤੇ ਨਾਸਿਰ ਸਲਮਾਨੀ ਚੇਅਰਮੈਨ ਦੀ ਨਿਗਰਾਨੀ ਹੇਠ 20 ਸਤੰਬਰ ਨੂੰ ਸ਼ਾਮ 5 ਵਜੇ ਈਦਗਾਹ ਜਲੰਧਰ ਵਿਖੇ ਸਾਰੇ ਮੁਸਲਮਾਨ ਆਗੂਆਂ ਦੀ ਇਕ ਮੀਟਿੰਗ ਨਮਾਜ਼ ਸਹੀ ਢੰਗ ਨਾਲ ਕਰਵਾਉਣ ਸਬੰਧੀ ਤੇ ਨਮਾਜ਼ੀਆਂ ਲਈ ਵਜੂ ਕਰਨ ਲਈ ਪਾਣੀ ਦਾ ਇੰਤਜ਼ਾਮ ਤੇ ਨਮਾਜ਼ ਪੜ੍ਹਨ ਲਈ ਚੰਗੇ ਟੈਂਟ ਤੇ ਸਾਫ਼ ਸੁਥਰੀਆਂ ਚਾਦਰਾਂ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਈਦਗਾਹ 'ਚ ਜੋ ਪੈਸੇ ਉਸਮਾਨ ਕੁਰੈਸ਼ੀ ਨੂੰ ਦਿੱਤੇ ਗਏ ਸਨ, ਉਸ ਬਾਰੇ ਗੱਲਬਾਤ ਹੋਣੀ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਉਸਮਾਨ ਕੁਰੈਸ਼ੀ ਹਾਜ਼ਰ ਨਹੀਂ ਹੋ ਸਕੇ।
ਉਕਤ ਆਗੂਆਂ ਨੇ ਕਿਹਾ ਕਿ ਪੁਲਸ ਵੱਲੋਂ ਈਦਗਾਹ 'ਚ ਪਹਿਰਾ ਲਗਾ ਦਿੱਤਾ ਗਿਆ ਤੇ ਮੁਸਲਿਮ ਭਾਈਚਾਰੇ ਵੱਲੋਂ ਸੱਦੀ ਗਈ ਮੀਟਿੰਗ 'ਚ ਰੁਕਾਵਟ ਖੜ੍ਹੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਕਤ ਪਹਿਰਾ ਵੀ ਮੁਸਲਿਮ ਭਾਈਚਾਰੇ ਦੀ ਮੀਟਿੰਗ ਨੂੰ ਰੋਕ ਨਹੀਂ ਸਕਿਆ। ਮੀਟਿੰਗ ਤੋਂ ਬਾਅਦ ਏਡੀਸੀਪੀ ਟ੍ਰੈਫਿਕ ਪੀਐਸ ਭੰਡਾਲ ਨੇ ਮੁਸਲਿਮ ਭਾਈਚਾਰੇ ਨੂੰ ਪੁਲਸ ਲਾਈਨ ਆਪਣੇ ਦਫ਼ਤਰ ਸੱਦਿਆ ਤੇ ਮੁਸਲਿਮ ਭਾਈਚਾਰੇ ਦੇ ਲੋਕ ਉਨ੍ਹਾਂ ਕੋਲ ਗਏ ਤੇ ਸਾਰੀ ਗੱਲਬਾਤ ਦੱਸੀ। ਉਨ੍ਹਾਂ ਦੱਸਿਆ ਕਿ ਈਦਗਾਹ 'ਚ ਨਮਾਜ਼ ਪੜ੍ਹਨ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ, ਜਿਸ ਨਾਲ ਨਮਾਜ਼ੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਏਡੀਸੀਪੀ ਭੰਡਾਲ ਕੋਲ ਜਾ ਕੇ ਮੰਗ ਕੀਤੀ ਕਿ ਉਸਮਾਨ ਕੁਰੈਸ਼ੀ ਉਕਤ ਚੰਦੇ ਦਾ ਹਿਸਾਬ ਦੇਣ। ਏਡੀਸੀਪੀ ਭੰਡਾਲ ਦੇ ਕਹਿਣ 'ਤੇ ਮੁਸਲਿਮ ਭਾਈਚਾਰੇ ਨਾ ਉਕਤ ਮਾਮਲੇ ਨੂੰ ਈਦ ਤਕ ਰੋਕ ਲੈਣ ਦੀ ਗੱਲ ਕਹੀ ਹੈ।
ਨਾ ਲੱਗੇਗੀ ਸਿਆਸੀ ਸਟੇਜ ਤੇ ਨਾ ਹੀ ਆਵੇਗਾ ਸਿਆਸੀ ਆਗੂ
ਇਸ ਵਾਰ ਈਦਗਾਹ 'ਚ ਹੋਣ ਵਾਲੀ ਨਮਾਜ਼ 25 ਨਵੰਬਰ ਨੂੰ ਨਮਾਜ਼ ਪੜ੍ਹਾਉਣ ਵਾਲੇ ਮੌਲਵੀ ਦੇ ਹੇਠਾਂ ਹੋਵੇਗੀ ਤੇ ਕੋਈ ਇਸ ਦੀ ਪ੍ਰਧਾਨਗੀ ਨਹੀਂ ਕਰੇਗਾ। ਈਦਗਾਹ ਦੀ ਸਫ਼ਾਈ, ਵਜੂ ਕਰਨ ਲਈ ਪਾਣੀ, ਪੀਣ ਦੇ ਪਾਣੀ ਤੇ ਟੈਂਟ ਆਦਿ ਦਾ ਸਾਰਾ ਪ੍ਰਬੰਧ ਸਹੀ ਢੰਗ ਨਾਲ ਹੋਵੇਗਾ।