ਜੇਐਨਐਨ, ਜਲੰਧਰ : ਕੁਝ ਦਿਨ ਪਹਿਲਾਂ ਦੋ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਰੰਜਿਸ਼ਨ ਮਾਡਲ ਟਾਊਨ ਸਥਿਤ ਸ਼ੋਅਰੂਮ 'ਚ ਕੰਮ ਕਰਨ ਵਾਲੇ ਨੌਜਵਾਨ ਨੂੰ ਬਾਹਰ ਸੱਦ ਕੇ ਕੁਝ ਵਿਅਕਤੀਆਂ ਨੇ ਤੇਜਧਾਰ ਹੱਥਿਆਰਾਂ ਨਾਲ ਵੱਢ ਦਿੱਤਾ। ਸਿਵਲ ਹਸਪਤਾਲ ਦਾਖ਼ਲ ਸੰਨੀ ਵਾਸੀ ਭਾਰਗੋ ਕੈਂਪ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸੇ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ ਸੀ। ਇਸ ਦੌਰਾਨ ਬਹਿਸ ਹੋਈ ਸੀ। ਇਸ ਰੰਜਿਸ਼ ਤਹਿਤ ਉਕਤ ਨੌਜਵਾਨ ਨੇ ਸਾਥੀਆਂ ਨਾਲ ਅੱਜ ਉਸ 'ਤੇ ਹਮਲਾ ਕਰ ਦਿੱਤਾ ਹੈ।
↧