ਸਿਟੀ-ਪੀ31) ਸੁਸ਼ੀਲ ਤਿਵਾਰੀ।
ਪੱਤਰ ਪ੍ਰੇਰਕ, ਜਲੰਧਰ : ਸੰਜੇ ਗਾਂਧੀ ਨਗਰ ਦੇ ਨੌਜਵਾਨ ਸ਼ਨਿਚਰਵਾਰ ਤੋਂ ਬਾਬਾ ਸੋਢਲ ਮੇਲੇ 'ਚ ਸੇਵਾ ਕਰਨ ਪੁੱਜਣਗੇ। ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਲੱਗੇ ਲੰਗਰਾਂ ਵਿਚ ਉਹ ਹੱਥ ਵੰਡਾਉਣਗੇ। ਇਸ ਬਾਰੇ ਸੁਸ਼ੀਲ ਤਿਵਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਤੇ ਉਹ ਲੰਗਰਾਂ ਕੋਲ ਫੈਲੇ ਡੂਨੇ ਤੇ ਹੋਰ ਕਾਗਜ਼ ਆਦਿ ਚੁੱਕ ਕੇ ਕੂੜਾਦਾਨ 'ਚ ਸੁੱਟਣ ਦਾ ਕੰਮ ਵੀ ਕਰਨਗੇ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਨ ਤੇ ਗੰਦਗੀ ਫੈਲਾਉਣ ਵਾਲਿਆਂ ਨੂੰ ਵੀ ਸਮਝਾਉਣ। ਉਨ੍ਹਾਂ ਲੰਗਰ ਲੋੜ ਮੁਤਾਬਕ ਲੈਣ ਦੀ ਅਪੀਲ ਕੀਤੀ।