Quantcast
Channel: Punjabi News -punjabi.jagran.com
Viewing all articles
Browse latest Browse all 44017

ਜਲਾਲਾਬਾਦ ਬੰਦ, ਪੁਲਸ ਦਾ ਲਾਠੀਚਾਰਜ

$
0
0

ਪੱਤਰ ਪੇ੫ਰਕ, ਜਲਾਲਾਬਾਦ (ਫਿਰੋਜ਼ਪੁਰ) : ਹਲਕਾ ਵਿਧਾਇਕ ਅਤੇ ਪੰਜਾਬ ਦੇ ਉਪ ਮੁੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਜੱਦੀ ਹਲਕੇ ਜਲਾਲਾਬਾਦ ਵਿਚ ਸ਼ਨਿਚਰਵਾਰ ਦੀ ਸ਼ਾਮ ਨੂੰ ਲੜਕੀਆਂ ਨਾਲ ਛੇੜਛਾੜ ਦੇ ਦੋਸ਼ੀਆਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪਰ ਤੀਜੇ ਦੋਸ਼ੀ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਲਗਾਤਾਰ ਚੌਥੇ ਦਿਨ ਵੀ ਧਰਨਾ ਦਿੱਤਾ ਤੇ ਚੱਕਾ ਜਾਮ ਕੀਤਾ। ਲੋਕਾਂ ਨੇ ਤੀਜੇ ਦੋਸ਼ੀ ਸੁਖਵਿੰਦਰ ਸਿੰਘ ਸੰਧੂ ਨੂੰ ਫੜਨ ਦੀ ਮੰਗ ਕੀਤੀ ਅਤੇ ਪੁਲਸ ਵਲੋਂ ਇਸ ਵਿਚ ਨਾਕਾਮ ਰਹਿਣ ਕਾਰਨ ਮੰਗਲਵਾਰ ਨੂੰ ਮੁੜ ਧਰਨਾ ਦਿੱਤਾ। ਸ਼ਹਿਰ ਵਾਸੀ ਪਹਿਲਾ ਸਥਾਨਕ ਕਮਿਊਨਿਟੀ ਹਾਲ ਵਿਚ ਇਕੱਠੇ ਹੋਏ ਤੇ ਬਾਅਦ ਵਿਚ ਨਵੀ ਦਾਣਾ ਮੰਡੀ ਗੇਟ ਦੇ ਸਾਹਮਣੇ ਧਰਨੇ 'ਤੇ ਬੈਠ ਗਏ। ਧਰਨੇ ਵਿਚ ਸਾਬਕਾ ਮੰਤਰੀ ਹੰਸ ਰਾਜ ਜੋਸਨ, ਯੂਥ ਕਾਂਗਰਸੀ ਆਗੂ ਗੋਲਡੀ ਕੰਬੋਜ, ਮਲਕੀਤ ਸਿੰਘ ਹੀਰਾ ਹਲਕਾ ਇੰਚਾਰਜ ਕਾਂਗਰਸ ਜਲਾਲਾਬਾਦ, ਬਲਾਕ ਕਾਂਗਰਸ ਪ੫ਧਾਨ ਰਾਜਬਖਸ਼ ਕੰਬੋਜ, ਆਪ ਆਗੂ ਦੇਵ ਰਾਜ ਸ਼ਰਮਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੫ਧਾਨ ਪਰਮਜੀਤ ਢਾਬਾਂ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਰਪੰਚ ਧਰਮ ਸਿੰਘ ਸਿੱਧੂ, ਮੈਡਮ ਸੋਨੀਆ, ਸਤਪਾਲ ਧਮੀਜਾ, ਸਤਪਾਲ ਗਾਬਾ, ਰਣਧੀਰ ਬਜਾਜ, ਬਲਵੰਤ ਸਿੰਘ ਖ਼ਾਲਸਾ, ਅਨੀਸ਼ ਸਿਡਾਨਾ, ਕਾਮਰੇਡ ਪਵਨ, ਓਮ ਪ੫ਕਾਸ਼ ਹਾਂਡਾ, ਨੱਥਾ ਸਿੰਘ ਤਹਿਸੀਲ ਸਕੱਤਰ ਸੀਪੀਆਈਐਮ ਸਮੇਤ ਸ਼ਹਿਰ ਤੇ ਆਸ ਪਾਸ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਓਧਰ ਪੁਲਸ ਪ੫ਸ਼ਾਸਨ ਨੇ ਘਟਨਾ ਦੇ ਮੱਦੇਨਜ਼ਰ ਪੁਖ਼ਤਾ ਪ੫ਬੰਧ ਕੀਤੇ ਹੋਏ ਸਨ ਤੇ ਵੱਡੀ ਗਿਣਤੀ ਵਿਚ ਜ਼ਿਲ੍ਹਾ ਫਾਜ਼ਿਲਕਾ ਦੇ ਥਾਣਿਆਂ ਤੋਂ ਪੁਲਸ ਅਫਸਰ, ਪੁਲਸ ਮੁਲਾਜ਼ਮ ਤੇ ਮਹਿਲਾ ਪੁਲਸ ਫੋਰਸ ਤਾਇਨਾਤ ਕੀਤੀ ਹੋਈ ਸੀ। ਧਰਨਾਕਾਰੀ ਬੀਤੀ ਦੁਪਹਿਰ ਸਾਢੇ 11 ਵਜੇ ਧਰਨੇ 'ਤੇ ਬੈਠ ਗਏ ਤੇ ਤੀਜੇ ਦੋਸ਼ੀ ਸੰਧੂ ਦੀ ਗਿ੫ਫਤਾਰੀ ਦੀ ਮੰਗ ਨੂੰ ਲੈ ਕੇ ਟੱਸ ਤੋਂ ਮੱਸ ਨਹੀਂ ਹੋਏ ਅਤੇ 4 ਵਜੇ ਦੇ ਕਰੀਬ ਜ਼ਿਲ੍ਹਾ ਫਾਜ਼ਿਲਕਾ ਪੁਲਸ ਦੇ ਉੱਚ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਜਾਮ ਖੋਲ੍ਹਣ ਲਈ ਕਿਹਾ ਤਾਂ ਉਨ੍ਹਾਂ ਨੇ ਕਮੇਟੀ ਬਣਾ ਕੇ ਫ਼ੈਸਲਾ ਲੈਣ ਲਈ ਕਿਹਾ ਤਾਂ ਪੁਲਸ ਨੇ ਗੁੱਸੇ 'ਚ ਆ ਕੇ ਧਰਨਾਕਾਰੀਆਂ ਤੇ ਲੋਕਾਂ 'ਤੇ ਲਾਠੀਚਾਰਜ ਕਰ ਦਿੱਤਾ ਤੇ ਪੁਲਸ ਫੋਰਸ ਨੇ ਹਵਾਈਫਾਇਰੰਗ ਵੀ ਕੀਤੀ ਅਤੇ ਪੁਲਸ ਅਤੇ ਧਰਨਾਕਾਰੀਆਂ ਵਿਚਕਾਰ ਕਾਫੀ ਦੇਰ ਤਕ ਇੱਟਾਂ-ਰੋੜੇ ਚੱਲਦੇ ਰਹੇ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>