ਮਨਜਿੰਦਰ ਸਿੰਘ ਜੌਹਲ, ਬਿਲਗਾ : 108 ਸੰਤ ਬਾਬਾ ਸਾਧੂ ਸਿੰਘ ਜੀ ਨਾਗਰਾ ਦੀ 20ਵੀਂ ਬਰਸੀ ਦੇ ਮੌਕੇ ਗੱਦੀ ਨਸ਼ੀਨ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਨਾਗਰਾ ਵਿਖੇ ਿਛੰਝ ਮੇਲਾ ਕਰਵਾਇਆ ਗਿਆ। ਤਿੰਨ ਦਿਨ ਚੱਲੇ ਇਸ ਮੇਲੇ ਵਿਚ 19 ਤਰੀਕ ਨੂੰ ਟ੫ੈਕਟਰ ਤਵੀਆਂ ਦੇ ਮੁਕਾਬਲੇ ਕਰਵਾਏ ਗਏ, 20 ਤਰੀਕ ਨੂੰ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਸੰਤ ਸਮਾਗਮ ਕੀਤਾ ਗਿਆ ਅਤੇ 21 ਅਕਤੂਬਰ ਨੂੰ ਸੱਭਿਆਚਾਰਕ ਪ੫ੋਗਰਾਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਰਾਂ ਨੇ ਹਿੱਸਾ ਲਿਆ। ਕੁਸ਼ਤੀ ਦੇ ਫਾਈਨਲ ਵਿਚ ਮੌਸਮ ਖੱਤਰੀ ਤੇ ਰੂਬਲ ਖੰਨਾ ਵਿਚਕਾਰ ਹੋਏ ਜਬਰਦਸਤ ਮੁਕਾਬਲੇ ਵਿਚ ਦੋਨੋ ਹੀ ਪਹਿਲਵਾਨ ਇਕ ਦੂਸਰੇ ਨੂੰ ਚਿਤ ਕਰਨ ਵਿਚ ਨਾਕਾਮਯਾਬ ਰਹੇ ਤੇ ਦੋਨਾਂ ਪਹਿਲਵਾਨਾਂ ਨੇ ਆਪਸੀ ਸਹਿਮਤੀ ਨਾਲ ਕੁਸ਼ਤੀ ਨੂੰ ਬਰਾਬਰੀ 'ਤੇ ਛੱਡ ਦਿੱਤਾ ਅਤੇ ਸਿਰਫ ਨਕਦ ਇਨਾਮ 'ਤੇ ਹੀ ਸਬਰ ਕਰਨਾ ਪਿਆ ਜਦਕਿ ਇਸ ਿਛੰਝ ਵਿਚ ਪਹਿਲਾ ਇਨਾਮ ਅਲਟੋ ਗੱਡੀ ਰੱਖੀ ਗਈ ਸੀ। ਇਸ ਮੌਕੇ ਹਲਕਾ ਵਿਧਾਇਕ ਗੁਰਪ੫ਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਐਮਐਲਏ ਗੁਬਿੰਦਰ ਸਿੰਘ ਅਟਵਾਲ, ਕਾਮਰੇਡ ਕੁਲਵੰਤ ਸਿੰਘ ਸੰਧੂ, ਜਸਜੀਤ ਸਿੰਘ ਸਨੀ ਚੇਅਰਮੈਨ ਮਾਰਕਿਟ ਕਮੇਟੀ ਬਿਲਗਾ, ਸਰਤੇਜ ਸਿੰਘ ਬਾਸੀ ਚੇਅਰਮੈਨ, ਸੁਰਜੀਤ ਸਿੰਘ ਲੱਲੀਆਂ ਜ਼ਿਲ੍ਹਾ ਪ੫ੀਸ਼ਦ ਮੈਂਬਰ, ਗੁਰਦੀਪ ਸਿੰਘ ਦੀਪਾ ਥੰਮਨਵਾਲ ਮੈਂਬਰ ਬਲਾਕ ਸੰਮਤੀ, ਬਲਜਿੰਦਰ ਸਿੰਘ ਭੰਡਾਲ, ਕੁਲਬੀਰ ਸਿੰਘ, ਚੌਧਰੀ ਨਵਤੇਜ ਸਿੰਘ ਤੇ ਦਰਸ਼ਕ ਮੌਜੂਦ ਸਨ।
↧