ਜਨਕ ਰਾਜ ਗਿੱਲ, ਕਰਤਾਰਪੁਰ : ਰੇਲਵੇ ਰੋਡ ਵਿਖੇ ਨੀਲ ਕੰਠ ਤੇ ਸੁੱਕੇ ਤਾਲਾਬ ਦੇ ਮੈਦਾਨ 'ਚ ਰਾਮ ਲੀਲ੍ਹਾ ਦੁਸਹਿਰਾ ਕਮੇਟੀਆਂ ਵੱਲੋਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਨ੍ਹਾਂ ਦੁਸਹਿਰਾ ਕਮੇਟੀਆਂ ਦੇ ਪਤਵੰਤਿਆਂ ਵੱਲੋਂ ਵੱਖ-ਵੱਖ ਥਾਵਾਂ ਬੱਲੂ ਮੱਲ ਦੀ ਧਰਮਸ਼ਾਲਾ ਤੇ ਸੀਤਲਾ ਮੰਦਰ 'ਚੋਂ ਭਗਵਾਨ ਸ਼੍ਰੀ ਰਾਮ ਲਕਸ਼ਮਣ, ਹਨੂੰਮਾਨ ਸੈਨਾ ਤੇ ਰਾਵਣ ਸੈਨਾ ਨਾਲ ਸਬੰਧਤ ਸੁੰਦਰ ਝਾਕੀਆਂ ਸਜਾਉਂਦੇ ਹੋਏ ਕਰਤਾਰਪੁਰ 'ਚ ਸ਼ੋਭਾ ਯਾਤਰਾ ਕੱਢੀ ਗਈ। ਅਖੀਰ ਦੁਸਹਿਰਾ ਮੈਦਾਨਾਂ 'ਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਸਥਾਪਤ ਪੁਤਲਿਆਂ ਨੂੰ ਅੱਗ ਲਾ ਕੇ ਬਦੀ ਦਾ ਨਾਸ ਕੀਤਾ। ਇਸ ਮੌਕੇ ਸੂਬਾ ਸਕੱਤਰ ਕਾਂਗਰਸ ਕਮੇਟੀ ਜਗਜੀਤ ਸਿੰਘ ਨੇ ਕਿਹਾ ਕਿ ਬਦੀ ਭਾਵੇਂ ਕਿੰਨੀ ਸ਼ਕਤੀਸ਼ਾਲੀ ਹੋਵੇ ਪਰ ਨੇਕੀ ਸਾਮਹਣੇ ਉਹ ਹਮੇਸ਼ਾ ਹੀ ਹਾਰ ਜਾਂਦੀ ਹੈ। ਇਸ ਮੌਕੇ ਨੀਲ ਕੰਠ ਦੁਸਹਿਰਾ ਕਮੇਟੀ ਨੇ ਮੁੱਖ ਮਹਿਮਾਨ ਚੌਧਰੀ ਸੁਰਿੰਦਰ ਸਿੰਘ ਦਾ ਧੰਨਵਾਦ ਜਤਾਉਂਦੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਦੂਜੇ ਪਾਸੇ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵੱਲੋਂ ਮੁੱਖ ਮਹਿਮਾਨ ਨਰੇਸ਼ ਅਗਰਵਾਲ ਪਿ੍ਰੰਸ ਅਰੋੜਾ, ਚੇਅਰਮੈਨ ਗੁਰਜਿੰਦਰ ਸਿੰਘ ਭਤੀਜਾ, ਜਗਰੂਪ ਸਿੰਘ ਜੋਹਲਾ, ਪ੍ਰਦੀਪ ਅਗਰਵਾਲ ਵਾਈਸ ਨਗਰ ਕੌਂਸਲ ਸੇਵਾ ਸਿੰਘ ਵੱਲੋਂ ਆਇਆ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸਨਮਾਨਤ ਕੀਤਾ। ਇਸ ਮੌਕੇ ਰਾਜ ਕੁਮਾਰ ਅਰੋੜਾ, ਨਾਥੀ ਸਨੋਤਰਾ, ਬਾਲ ਮੁਕੰਦ ਬਾਲੀ, ਸੂਰਜ ਭਾਨ, ਮਨਜੀਤ, ਰਾਮ ਜੀ ਕਲੇਰ, ਅਮਰਜੀਤ ਕੰਗ ਸੂਬਾ ਸਕੱਤਰ, ਕਮਲਜੀਤ ਉਹਰੀ, ਹਰਭਜਨ ਸਿੰਘ, ਵਰਿੰਦਰ ਆਨੰਦ, ਅਸ਼ੋਕ, ਸੁਰਿੰਦਰ ਆਨੰਦ, ਗੋਪਾਲ ਸੂਦ, ਰਾਜ ਪਾਲ, ਹਕੀਮ ਰਾਮ ਪ੍ਰਦਾਨ ਆਦਿ ਹਾਜ਼ਰ ਸਨ।
↧