ਹਰਪ੫ੀਤ ਸਿੰਘ ਸੈਣੀ, ਕੁਰਾਲੀ
ਨੇਕੀ ਦੀ ਬਦੀ ਉਤੇ ਜਿੱਤ ਦਾ ਪ੫ਤੀਕ ਤਿਉਹਾਰ ਦੁਸਹਿਰਾ ਅੱਜ ਸਥਾਨ ਸ਼ਹਿਰ ਅਤੇ ਇਲਾਕੇ ਵਿਚ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਮੁੱਖ ਸਮਾਗਮ ਅੱਜ ਮੇਲਾ ਗਰਾਊੁਂਡ ਕਮੇਟੀ ਅਕਬਰਪੁਰ ਪੱਟੀ ਵਲੋਂ ਸਥਾਨਕ ਦੁਸਹਿਰਾ ਮੈਦਾਨ ਵਿਚ ਕਰਵਾਇਆ ਗਿਆ। ਸਥਾਨਕ ਦੁਸਹਿਰਾ ਮੇਲਾ ਗਰਾਊਂਡ ਕਮੇਟੀ ਅਕਬਰਪੁਰ ਪੱਟੀ ਵੱਲੋਂ ਕਮੇਟੀ ਦੇ ਚੇਅਰਮੈਨ ਰਾਣਾ ਨਰੇਸ਼ ਕੁਮਾਰ ਦੀ ਦੇਖਰੇਖ ਅਤੇ ਸਥਾਨਕ ਪ੫ਾਚੀਨ ਡੇਰਾ ਗੁਸਾਈਆਣਾਂ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਸਰਪ੫ਸਤੀ ਹੇਠ ਮਨਾਏ ਇਸ ਦੁਸਹਿਰੇ ਮੌਕੇ ਬੁਲਾਰਿਆਂ ਨੇ ਸੰਗਤਾਂ ਨੂੰ ਨੇਕੀ ਦੇ ਰਾਹ 'ਤੇ ਚੱਲਣ ਲਈ ਪ੫ੇਰਿਤ ਕੀਤਾ। ਇਸੇ ਦੌਰਾਨ ਦੇਰ ਸ਼ਾਮ ਨੂੰ ਬਾਬਾ ਧਨਰਾਜ ਗਿਰ ਅਤੇ ਹੋਰਨਾਂ ਨੇ ਰਾਵਣ, ਕੰੁਭਕਰਨ ਅਤੇ ਮੇਘਨਾਥ ਦੇ ਪੁਤਲੇ ਨੂੰ ਅੱਗ ਲਗਾਈ। ਇਸ ਮੌਕੇ ਉਘੇ ਸਮਾਜ ਸੇਵੀ ਨਰਿੰਦਰ ਸ਼ੇਰ ਗਿੱਲ, ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੫ਧਾਨ ਦਵਿੰਦਰ ਸਿੰਘ ਬਾਜਵਾ ਰੋਡ ਮਾਜਰਾ, ਜੈ ਸਿੰਘ ਸਰਪੰਚ ਚੱਕਲਾਂ, ਨਗਰ ਕੌਂਸਲ ਦੇ ਮੀਤ ਪ੫ਧਾਨ ਗੌਰਵ ਗੁਪਤਾ, ਜਸਵਿੰਦਰ ਸਿੰਘ ਗੋਲਡੀ, ਲੋਕ ਗਾਇਕ ਓਮਿੰਦਰ ਓਮਾ, ਸਮਾਜ ਸੇਵੀ ਬਹਾਦਰ ਸਿੰਘ ਓਕੇ, ਜਰਨੈਲ ਸਿੰਘ ਰਕੌਲੀ, ਸਰਬਜੀਤ ਸਿੰਘ ਚੈੜੀਆਂ, ਕੌਂਸਲਰ ਦਵਿੰਦਰ ਸਿੰਘ ਠਾਕੁਰ, ਕੌਂਸਲਰ ਸ਼ਿਵ ਵਰਮਾ, ਇਕਬਾਲ ਸਿੰਘ ਗੁੰਨੋਮਾਜਰਾ, ਚਮਨ ਲਾਲ, ਰਜੀਵ ਵਡੇਰਾ ਆਦਿ ਪਤਵੰਤੇ ਹਾਜ਼ਰ ਸਨ। ਇਸੇ ਦੌਰਾਨ ਕਾਲੇਵਾਲ ਦੇ ਐਜੂਸਟਾਰ ਸਕੂਲ ਵਿਚ ਵਿਦਿਆਰਥੀਆਂ ਵੱਲੋਂ ਰਾਮ ਲੀਲਾ ਪੇਸ਼ ਕੀਤੀ ਗਈ ਅਤੇ ਅੰਤ ਵਿਚ ਰਾਵਣ ਦੇ ਪੁਤਲੇ ਸਾੜੇ ਗਏ। ਸਕੂਲ ਦੀ ਮੁੱਖ ਅਧਿਆਪਕ ਅਨੂੰ ਸ਼ਰਮਾ ਦੀ ਅਗਵਾਈ ਵਿਚ ਮਨਾਏ ਗਏ ਦੁਸਹਿਰੇ ਦੇ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸ਼੫ੀ ਰਾਮ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ।