Quantcast
Channel: Punjabi News -punjabi.jagran.com
Viewing all articles
Browse latest Browse all 44037

ਕੇਂਦਰੀ ਮੰਤਰੀ ਦੀ ਬਿਆਨਬਾਜ਼ੀ ਖ਼ਿਲਾਫ਼ ਬਸਪਾ ਨੇ ਕੀਤਾ ਪ੍ਰਦਰਸ਼ਨ

$
0
0

605) ਬਸਪਾ ਸਾਬਕਾ ਜਰਨਲ ਸਕੱਤਰ ਜਰਨੈਲ ਨੰਗਲ ਸੁਨਪੇਡ (ਫਰੀਦਾਬਾਦ) ਦੀ ਘਟਨਾ ਦੇ ਵਿਰੋਧ 'ਚ ਪੁਤਲਾ ਫੂਕਦੇ ਹੋਏ।

-ਬਸਪਾ ਵਰਕਰਾਂ ਨੇ ਦਿੱਤਾ ਐਸਡੀਐਮ ਫਗਵਾੜਾ ਨੂੰ ਮੰਗ ਪੱਤਰ

- ਮੋਦੀ ਰਾਜ 'ਚ ਸੁਰੱਖਿਅਤ ਨਹੀਂ ਦਲਿਤ ਸਮਾਜ : ਜਰਨੈਲ

-ਪੁਤਲਾ ਫੂਕ ਕੇ ਪ੍ਰਗਟਾਇਆ ਰੋਸ

ਪ੍ਰਤੀਨਿਧ, ਫਗਵਾੜਾ : ਹਰਿਆਣਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਜਤਿੰਦਰ ਨਾਂ ਦੇ ਵਿਅਕਤੀ ਦੇ ਘਰ ਨੂੰ ਅੱਗ ਲਾਉਣ ਦੀ ਘਟਨਾ ਤੇ ਕੇਂਦਰੀ ਮੰਤਰੀ ਵੀ.ਕੇ. ਸਿੰਘ ਵੱਲੋਂ ਦਲਿਤਾਂ ਖ਼ਿਲਾਫ਼ ਕੀਤੀ ਗਈ ਇਤਰਾਜ ਯੋਗ ਟਿਪਣੀ ਦੇ ਵਿਰੋਧ 'ਚ ਸ਼ੁੱਕਰਵਾਰ ਬਸਪਾ ਵਰਕਰਾਂ ਨੇ ਸਾਬਕਾ ਸੂਬਾ ਜਨਰਲ ਸਕੱਤਰ ਜਰਨੈਲ ਨੰਗਲ ਦੀ ਅਗਵਾਈ ਹੇਠ ਹਰਗੋਬਿੰਦ ਨਗਰ ਚੌਕ 'ਚ ਹਰਿਆਣਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਉਪਰੰਤ ਸਮੂਹ ਵਰਕਰ ਐਸਡੀਐਮ ਫਗਵਾੜਾ ਦੇ ਦਫ਼ਤਰ ਪਹੁੰਚੇ, ਜਿੱਥੇ ਐਸਡੀਐਮ ਬਲਵੀਰ ਰਾਜ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਗਲਬਾਤ ਕਰਦਿਆਂ ਜਰਨੈਲ ਨੰਗਲ ਨੇ ਕਿਹਾ ਕਿ ਸੁਨਪੇਡ (ਫਰੀਦਾਬਾਦ) ਦੀ ਘਟਨਾ ਜਿਸ ਵਿਚ ਦਲਿਤ ਪਰਿਵਾਰ ਦੇ 2 ਮਾਸੂਮ ਬੱਚਿਆਂ ਦੇ ਘਰ ਨੂੰ ਅੱਗ ਲਗਾ ਕੇ ਗੈਰ ਮਨੁੱਖੀ ਢੰਗ ਨਾਲ ਕਤਲ ਕੀਤਾ ਜੋ ਬਹੁਤ ਹੀ ਨਿੰਦਣਯੋਗ ਹੈ। ਹੈਰਾਨੀ ਦੀ

ਗੱਲ ਤਾਂ ਇਹ ਹੈ ਕਿ ਭਾਜਪਾ ਦੇ ਰਾਜ ਵਾਲੀ ਉਕਤ ਸਟੇਟ ਹਰਿਆਣਾ 'ਚ ਵਾਪਰੀ ਇਸ ਦੁਖਦ ਘਟਨਾ ਪ੍ਰਤੀ ਦੁੱਖ ਪ੍ਰਗਟਾਉਣ ਦੀ ਬਜਾਏ ਕੇਂਦਰੀ ਵਿਦੇਸ਼ ਰਾਜ ਮੰਤਰੀ

ਵੀ.ਕੇ. ਸਿੰਘ ਇਸ ਘਟਨਾ ਨੂੰ ਕੁੱਤੇ ਦੇ ਬੱਟਾ ਮਾਰਨ ਨਾਲ ਜੋੜ ਕੇ ਸਮੂਹ ਦਲਿਤ ਸਮਾਜ ਦਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੋਦੀ ਸਰਕਾਰ ਬਣਨ ਤੋਂ ਬਾਅਦ

ਦਲਿਤਾਂ, ਪਛੜਿਆਂ ਤੇ ਘੱਟ ਗਿਣਤੀ ਵਰਗ ਦੇ ਲੋਕਾਂ ਉਪਰ ਹਮਲਿਆਂ 'ਚ ਵਾਧਾ ਹੋਣਾ ਇਕ ਗਿਣੀ-ਮਿਥੀ ਸਾਜਿਸ਼ ਹੈ। ਦੇਸ਼ ਦਾ ਬਹੁਜਨ ਸਮਾਜ ਅੱਜ ਆਪਣੇ ਆਪ ਨੂੰ

ਬਹੁਤ ਹੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਹਰਿਆਣਾ ਤੇ ਕੇਂਦਰ 'ਚ ਭਾਜਪਾ ਦੀਆਂ ਸਰਕਾਰਾਂ ਕਾਇਮ ਹੋਣ ਤੋਂ ਬਾਅਦ ਦੇਸ਼ ਭਰ 'ਚ ਦਲਿਤਾਂ ਅਤੇ ਘਟ ਗਿਣਤੀਆਂ

ਨਾਲ ਧੱਕੇਸ਼ਾਹੀ ਹੋ ਰਹੀ ਹੈ।

ਜਰਨੈਲ ਨੰਗਲ ਨੇ ਉਕਤ ਘਟਨਾ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਅੱਜ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਦਿੱਤੇ ਗਏ ਹਨ। ਇਸ ਮੌਕੇ ਬਲਾਕ ਸੰਮਤੀ ਮੈਂਬਰ ਅਮਰਜੀਤ ਖੁੱਤਣ, ਸੁਖਵਿੰਦਰ ਸਿੰਘ ਸ਼ੇਰਗਿਲ, ਵਿਜੇ ਪੰਡੋਰੀ ਤੋਂ ਇਲਾਵਾ ਸੁਰਿੰਦਰ ਸਿੰਘ ਚਾਚੋਕੀ, ਗਿਆਨੀ ਹੁਸਨ ਸਿੰਘ, ਡਾ. ਸੁਖਦੇਵ ਚੌਕੜੀਆ, ਡਾ. ਰਾਜਿੰਦਰ ਕਲੇਰ, ਡਾ. ਯਸ਼ ਬਰਨਾ, ਜਸਵੀਰ ਸਰੋਏ, ਪਿਆਰਾ ਸੰਧੂ ਕੋਟਰਾਣੀ, ਵਿਕਰਮ ਬਘਾਣੀਆ, ਮੋਹਨ ਲਾਲ ਖਲਵਾੜਾ, ਯਸ਼ਪਾਲ ਖਲਵਾੜਾ, ਮੰਗਲ ਸਿੰਘ ਬਾਂਸਲ, ਬਲਵੀਰ ਸਿੰਘ ਅਰਬਨ ਅਸਟੇਟ, ਪਰਮਿੰਦਰ ਬੋਧ, ਇੰਜੀਨੀਅਰ ਪ੍ਰਦੀਪ ਮੱਲ, ਜੀਵਨ ਸੰਤੋਖਪੁਰਾ, ਮਾਣਾ ਪਲਾਹੀਗੇਟ, ਜੀਤਾ ਭੁੱਲਾਰਾਈ, ਬੋਬੀ ਖਾਲਸਾ, ਸੋਨੂੰ ਗਾਂਧੀ ਚੌਕ, ਬੰਟੀ ਟਿੱਬੀ, ਰਾਜਵਿੰਦਰ ਸੰਧੂ, ਜਸਵਿੰਦਰ ਕੌਰ ਬੱਬੀ ਪਾਂਸ਼ਟਾ, ਸੁਨੀਤਾ ਰਾਣੀ, ਮਹਿੰਦਰ ਰਾਮ, ਮਨਜੀਤ ਪਲਾਹੀ, ਜਸਵਿੰਦਰ, ਚਰਨਜੀਤ ਚਹੇੜੂ, ਰਾਜੇਸ਼ ਪੰਡੋਰੀ, ਰਸ਼ਪਾਲ ਸਿੰਘ, ਪਰਮਿੰਦਰ ਪਾਲ ਪੰਚ, ਗੋਪੀ ਪੰਡੋਰੀ, ਗਿਆਨ ਚੰਦ ਬਿਸ਼ਨਪੁਰ, ਬੇਅੰਤਰਾਜ ਬਾਵਾ, ਸਾਲਗਰਾਮ ਜੱਸੀ, ਡੇਵਿਡ ਪ੍ਰੇਮਪੁਰਾ, ਜਗਜੀਵਨ ਸਿੰਘ ਖੁਰਮਪੁਰ, ਜਤਿੰਦਰ ਹੈਪੀ, ਉਂਕਾਰ ਖਾਟੀ, ਅਲੀ, ਰਮੇਸ਼ ਲਾਲ ਆਦਿ ਵੀ ਹਾਜ਼ਰ ਸਨ।


Viewing all articles
Browse latest Browse all 44037


<script src="https://jsc.adskeeper.com/r/s/rssing.com.1596347.js" async> </script>