ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਡੇਰਾ ਸਿਰਸਾ ਦੇ ਮੁਖੀ ਨੂੰ ਸ੫ੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਪਹਿਲਾਂ ਮਾਫ਼ੀ ਦਿੱਤੇ ਜਾਣ ਤੇ ਫਿਰ ਮਾਫ਼ੀ ਰੱਦ ਕਰਨ 'ਤੇ ਪੰਜ ਪਿਆਰਿਆਂ ਵੱਲੋਂ ਉਨ੍ਹਾਂ ਨੂੰ ਹਟਾਉਣ ਦੇ ਸੁਣਾਏ ਫ਼ੈਸਲੇ, ਸ਼੫ੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਬਰਗਾੜੀ ਕਾਂਡ ਵਿਚ ਗਿ੫ਫ਼ਤਾਰ ਕੀਤੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ 'ਚ ਪੰਜਾਬ ਪੁਲਸ ਦੀ ਕਹਾਣੀ 'ਤੇ ਉਠ ਰਹੇ ਸਵਾਲਾਂ ਦੇ ਮੁੱਦਿਆਂ ਕਾਰਨ ਸਰਕਾਰ ਅਤੇ ਪੰਥ ਸਾਹਮਣੇ ਪੈਦਾ ਹੋਏ ਭਿਆਨਕ ਹਲਾਤ ਵਿਚੋਂ ਸਰਕਾਰ ਅਤੇ ਅਕਾਲੀ ਦਲ ਨੂੰ ਕੱਢਣ ਲਈ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਨੇ ਕਮਾਂਡ ਹੁਣ ਆਪਣੇ ਹੱਥ ਲੈ ਲਈ ਹੈ।
ਵੱਡੇ ਬਾਦਲ ਸਾਹਿਬ ਨੇ ਉਕਤ ਪੰਥਕ ਮਸਲਿਆਂ ਦੇ ਹੱਲ ਲਈ ਸ਼ਨਿਚਰਵਾਰ ਦੇਰ ਸ਼ਾਮ ਅਕਾਲੀ ਦਲ ਨਾਲ ਸਬੰਧਿਤ 9 ਸ਼੫ੋਮਣੀ ਕਮੇਟੀ ਕਾਰਜਕਾਰਨੀ ਦੇ ਮੈਂਬਰਾਂ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੀ ਇਕ ਹੰਗਾਮੀ ਮੀਟਿੰਗ ਬੁਲਾਈ, ਜਿਸ 'ਚ ਮੁੱਖ ਤੌਰ 'ਤੇ ਪੰਜ ਪਿਆਰਿਆਂ ਦਾ ਸ਼੫ੋਮਣੀ ਕਮੇਟੀ ਅਤੇ ਪੰਜ ਤਖ਼ਤਾਂ ਦੇ ਜਥੇਦਾਰਾਂ ਨਾਲ ਪੈਦਾ ਹੋਏ ਟਕਰਾਅ ਨੂੰ ਟਾਲਣ ਲਈ ਰਣਨੀਤੀ ਬਣਾਈ ਗਈ। ਮੀਟਿੰਗ ਵਿਚ ਅਕਾਲੀ ਦਲ ਦੇ ਪ੫ਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਰਣਜੀਤ ਸਿੰਘ ਬ੫ਹਮਪੁਰਾ, ਬੀਬੀ ਜਗੀਰ ਕੌਰ, ਸੇਵਾ ਸਿੰਘ ਸੇਖਵਾਂ, ਬਲਵਿੰਦਰ ਸਿੰਘ ਭੂੰਦੜ, ਸੁੱਚਾ ਸਿੰਘ ਲੰਗਾਹ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਵੀ ਪੰਜ ਪਿਆਰਿਆਂ ਵੱਲੋਂ ਪੰਜ ਤਖ਼ਤਾਂ ਦੇ ਜਥੇਦਾਰਾਂ ਨੂੰ ਦਿੱਤੀ ਗਈ ਚੁਣੌਤੀ ਤੇ ਟਕਰਾਅ ਦੇ ਹੱਲ ਲਈ ਆਪੋ-ਆਪਣੇ ਵਿਚਾਰ ਰੱਖੇ। ਇਨ੍ਹਾਂ ਤੋਂ ਇਲਾਵਾ ਸ਼੫ੋਮਣੀ ਕਮੇਟੀ ਦੀ ਕਾਰਜਕਾਰਨੀ ਵਿਚ ਸ਼ਾਮਲ ਅਕਾਲੀ ਦੇ ਮੈਂਬਰਾਂ ਸ਼੫ੋਮਣੀ ਕਮੇਟੀ ਪ੫ਧਾਨ ਅਵਤਾਰ ਸਿੰਘ ਮੱਕੜ, ਰਘੁਜੀਤ ਸਿੰਘ ਵਿਰਕ, ਰਾਮਪਾਲ ਸਿੰਘ ਬੈਨੀਵਾਲ, ਗੁਰਬਚਨ ਸਿੰਘ, ਮੋਹਨ ਸਿੰਘ ਬੰਗੀ ਕਲਾਂ, ਸੁਰਜੀਤ ਸਿੰਘ ਗੜ੍ਹੀ, ਦਿਆਲ ਸਿੰਘ ਕੋਲਿਆਂਵਾਲੀ ਅਤੇ ਮੇਵਾ ਸਿੰਘ ਸ਼ਾਮਲ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸ਼੫ੋਮਣੀ ਕਮੇਟੀ ਮੈਂਬਰਾਂ ਨੂੰ ਭਲਕੇ 26 ਅਕਤੂਬਰ ਨੂੰ ਹੋਣ ਵਾਲੀ ਸ਼੫ੋਮਣੀ ਕਮੇਟੀ ਦੀ ਕਾਰਜਕਾਰਨੀ ਮੀਟਿੰਗ 'ਚ ਪਾਰਟੀ ਦੇ ਸਟੈਂਡ 'ਤੇ ਇਕਮਤ ਹੋਣ ਦਾ ਪਾਠ ਪੜ੍ਹਾਇਆ ਅਤੇ ਫਿਰ ਉਨ੍ਹਾਂ ਤੋਂ ਪੰਜ ਪਿਆਰਿਆਂ ਅਤੇ ਜਥੇਦਾਰਾਂ ਵਿਚਕਾਰ ਪੈਦਾ ਹੋਏ ਟਕਰਾਅ ਦੇ ਲਈ ਸੁਝਾਅ ਸੁਣੇ।
ਮੀਟਿੰਗ 'ਚ ਸ਼ਾਮਲ ਇਕ ਸੀਨੀਅਰ ਅਕਾਲੀ ਲੀਡਰ ਨੇ 'ਜਾਗਰਣ' ਨੂੰ ਦੱਸਿਆ ਕਿ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਪੈਦਾ ਹੋਏ ਪੰਥਕ ਸੰਕਟ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਛੇਤੀ ਤੋਂ ਛੇਤੀ ਇਨ੍ਹਾਂ ਮੁੱਦਿਆਂ ਦੇ ਨਿਪਟਾਰੇ ਲਈ ਤੱਤਪਰ ਹਨ। ਇਸ ਲੀਡਰ ਨੇ ਦੱÎਸਿਆ ਕਿ ਮੀਟਿੰਗ 'ਚ ਕਈ ਸੀਨੀਅਰ ਲੀਡਰਾਂ ਦਾ ਵਿਚਾਰ ਸੀ ਕਿ ਪੰਜ ਪਿਆਰਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਪਹਿਲਾਂ ਤਲਬ ਕਰਨ ਅਤੇ ਫਿਰ ਉਨ੍ਹਾਂ ਨੰੂ ਹਟਾਏ ਜਾਣ ਸਬੰਧੀ ਸੁਣਾਏ ਫ਼ੈਸਲਿਆਂ ਕਾਰਨ ਸ੫ੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕਾਫੀ ਢਾਹ ਲੱਗੀ ਹੈ ਅਤੇ ਜਥੇਦਾਰਾਂ ਨੂੰ ਤਲਬ ਕਰਨ ਦਾ ਪੰਜ ਪਿਆਰਿਆਂ ਕੋਲ ਕੋਈ ਅਧਿਕਾਰ ਹੀ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਮੀਟਿੰਗ ਵਿਚ ਤਿੰਨ ਸੀਨੀਅਰ ਕੋਰ ਕਮੇਟੀ ਨੇਤਾਵਾਂ ਦੀ 'ਫੀਡਬੈਕ' ਸੀ ਕਿ ਸਿੱਖ ਪੰਥ ਵਿਚ ਪੰਜ ਪਿਆਰਿਆਂ ਦੀ ਆਪਣੀ ਵੱਡੀ ਮਹੱਤਤਾ ਹੈ ਕਿਉਂਕਿ 10ਵੇਂ ਪਾਤਸ਼ਾਹ ਸ਼੫ੀ ਗੁਰੂ ਗੋਬਿੰਦ ਸਿੰਘ ਜੀ ਵੀ ਪੰਜ ਪਿਆਰਿਆਂ ਅੱਗੇ ਸੀਸ ਝੁਕਾਉਂਦੇ ਸਨ। ਇਸ ਲਈ ਸਿੱਖਾਂ ਵਿਚ ਪੰਜ ਪਿਆਰਿਆਂ ਨੂੰ ਸ਼੫ੋਮਣੀ ਕਮੇਟੀ ਵੱਲੋਂ ਮੁਅੱਤਲ ਕੀਤੇ ਜਾਣ ਕਾਰਨ ਕਾਫੀ ਵੱਡਾ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ 'ਚ ਸ਼ਾਮਲ ਸ਼੫ੋਮਣੀ ਕਮੇਟੀ ਮੈਂਬਰਾਂ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮੁੱਖ ਮੰਤਰੀ ਬਾਦਲ ਪੰਜ ਪਿਆਰਿਆਂ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਿਚਕਾਰ ਪੈਦਾ ਹੋਏ ਟਕਰਾਅ ਦਾ ਵਿਚਕਾਰਲਾ ਹੱਲ ਕੱਢਣ ਵਿਚ ਲੱਗੇ ਹੋਏ ਹਨ । ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸ੫ੀ ਗੁਰੂ ਗ੫ੰਥ ਸਾਹਿਬ ਦੀ ਪਵਿੱਤਰ ਬੀੜ ਨਾਲ ਬੇਦਅਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਪ੫ਸ਼ਾਤਾਪ ਅਤੇ ਲੋਕਾਂ ਵਿਚ ਅਕਾਲੀ ਦਲ ਪ੫ਤੀ ਮੁੜ ਤੋਂ ਪੰਥਕ ਭਰੋਸਾ ਕਾਇਮ ਕਰਨ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਪਿੰਡ-ਪਿੰਡ ਪੱਧਰ ਤੱਕ ਸ੫ੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਚਲਾਉਣ ਉਤੇ ਜ਼ੋਰ ਦਿੱਤਾ ਗਿਆ।