ਪੰਜਾਬੀ ਜਾਗਰਣ ਟੀਮ, ਮਾਨਸਾ,ਸ਼ੇਰਪੁਰ : ਨਰਮੇ ਦੀ ਫ਼ਸਲ ਬਰਬਾਦ ਹੋਣ 'ਤੇ ਕਰਜ਼ੇ ਤੋਂ ਅੱਕੇ ਪਿੰਡ ਭੁੂਪਾਲ ਦੇ ਇਕ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਵਿਖੇ ਹੀ ਅੰਤਮ ਸਸਕਾਰ ਕਰ ਦਿੱਤਾ ਗਿਆ। ਦੂਸਰੀ ਘਟਨਾ ਜ਼ਿਲਾ ਸੰਗਰੂਰ ਦੇ ਬਲਾਕ ਸ਼ੇਰਪੁਰ 'ਚ ਪੈਂਦੇ ਪਿੰਡ ਸੁਲਤਾਨਪੁਰ ਦੀ ਹੈ ਜਿੱਥੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਸਲਫਾਸ ਨਿਗਲ ਕੇ ਖੁਦਕਸੀ ਕਰ ਲਈ।
ਪਿੰਡ ਭੂਪਾਲ ਦੇ ਕਿਸਾਨ ਜੀਤਾ ਸਿੰਘ (60) ਪੁੱਤਰ ਹਮੀਰ ਸਿੰਘ ਨੇ ਇਸ ਵਾਰ 5 ਕਿੱਲੇ ਜ਼ਮੀਨ ਵਿਚ ਨਰਮੇ ਤੇ ਗੁਆਰੇ ਦੀ ਫ਼ਸਲ ਦੀ ਬਿਜਾਈ ਕੀਤੀ ਹੋਈ ਸੀ, ਪਰ ਸਾਰੀ ਹੀ ਫ਼ਸਲ ਚਿੱਟੇ ਮੱਛਰ ਤੇ ਬਿਮਾਰੀਆਂ ਦੀ ਭੇਟ ਚੜ੍ਹ ਕੇ ਖ਼ਰਾਬ ਹੋ ਗਈ, ਜਿਸ ਨੂੰ ਲੈ ਕੇ ਉਹ ਪਿਛਲੇ ਕਾਫੀ ਦਿਨਾਂ ਤੋਂ ਅੰਦਰੋ-ਅੰਦਰੀਂ ਪਰੇਸ਼ਾਨ ਸੀ। ਜੀਤਾ ਸਿੰਘ ਸਿਰ 4 ਲੱਖ ਬੈਂਕ ਤੇ 60 ਹਜ਼ਾਰ ਰੁਪਏ ਸੁਸਾਇਟੀ ਤੇ ਹੋਰ ਲੈਣ-ਦੇਣ ਦਾ ਕਰਜ਼ਾ ਸੀ। ਜਿਸ ਦੇ ਨਾ ਮੁੜਨ ਦਾ ਉਸ ਨੂੰ ਫਿਕਰ ਰਹਿਣ ਲੱਗਿਆ। ਜੀਤਾ ਸਿੰਘ ਵੀਰਵਾਰ ਨੂੰ ਆਪਣੇ ਖੇਤਾਂ 'ਚ ਗਿਆ ਅਤੇ ਉਥੇ ਉਸ ਨੇ ਸਲਫਾਸ ਖਾ ਕੇ ਆਪਣੀ ਜਾਨ ਦੇ ਦਿੱਤੀ। ਜਿਸ ਦਾ ਪਰਿਵਾਰ ਵਾਲਿਆਂ ਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਕਿਸਾਨ ਆਗੂ ਤੇ ਖੇਤੀਬਾੜੀ ਵਿਕਾਸ ਫਰੰਟ ਦੇ ਸਟੇਟ ਕਮੇਟੀ ਮੈਂਬਰ ਜੁਗਰਾਜ ਸਿੰਘ ਰੱਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿ੫ਤਕ ਕਿਸਾਨ ਦੇ ਪਰਿਵਾਰ ਸਿਰ ਚੜਿ੍ਹਆ ਕਰਜ਼ਾ ਮਾਫ਼ ਕਰਕੇ ਉਸ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਜ਼ਿਲਾ ਸੰਗਰੂਰ ਦੇ ਬਲਾਕ ਸ਼ੇਰਪੁਰ 'ਚ ਪੈਂਦੇ ਪਿੰਡ ਸੁਲਤਾਨਪੁਰ ਦੇ ਸਰਪੰਚ ਜਗਤਾਰ ਸਿੰਘ ਦੀ ਸੂਚਨਾ ਅਨੁਸਾਰ ਪਿੰਡ ਦੇ ਕਿਸਾਨ ਬਲਜਿੰਦਰ ਸਿੰਘ (48)ਪੁੱਤਰ ਸੁਖਦੇਵ ਸਿੰਘ ਜੋ ਸ਼ਾਹੂਕਾਰਾਂ ਦੇ ਕਰਜ਼ੇ ਤੋਂ ਪ੫ੇਸ਼ਾਨ ਸੀ ਅਤੇ ਹੁਣ ਉਸਦੀ ਧੀ ਦਾ ਵਿਆਹ ਹੋਣ ਕਾਰਨ ਉਹ ਅਕਸਰ ਪ੫ੇਸ਼ਾਨ ਰਹਿੰਦਾ ਸੀ। ਅੱਜ ਸਵੇਰੇ ਸਮੇਂ ਬਲਜਿੰਦਰ ਸਿੰਘ ਬਾਹਰੋਂ ਆਪਣੇ ਘਰ ਆਇਆ ਅਤੇ ਦੱਸਿਆ ਕਿ ਉਸਨੇ ਇਸ ਕਰਜ਼ੇ ਦੇ ਝੰਜਟ 'ਚੋਂ ਬਾਹਰ ਨਿੱਕਲਣ ਲਈ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਹਨ। ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਕਿਸਾਨ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੫ਗਟਾਵਾ ਕੀਤਾ ਹੈ।