Quantcast
Channel: Punjabi News -punjabi.jagran.com
Viewing all articles
Browse latest Browse all 44007

ਲਖਨਊ 'ਚ ਮਾਲ ਗੱਡੀ ਹਾਦਸਾ, 18 ਟ੫ੇਨਾਂ ਰੱਦ

$
0
0

ਪੱਤਰ ਪ੫ੇਰਕ, ਮੁਰਾਦਾਬਾਦ

ਲਖਨਊ ਦੇ ਆਲਮ ਨਗਰ ਨੇੜੇ ਸੋਮਵਾਰ ਦੇਰ ਰਾਤ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮੁਰਾਦਾਬਾਦ ਵੱਲ ਆਉਣ-ਜਾਣ ਵਾਲੀਆਂ 18 ਰੇਲ ਗੱਡੀਆਂ ਘੰਟਿਆਂ ਬੱਧੀ ਵਿਚਾਲੇ ਹੀ ਖੜ੍ਹੀਆਂ ਰਹੀਆਂ। ਦੁਰਘਟਨਾ ਕਾਰਨ ਮੁਰਾਦਾਬਾਦ ਤੋਂ ਲਖਨਊ ਆਉਣ ਵਾਲੀਆਂ ਤੇ ਜਾਣ ਵਾਲੀਆਂ ਰੇਲਾਂ ਨੂੰ ਦੇਰ ਰਾਤ ਤੋਂ ਸਵੇਰ ਤਕ ਰਸਤੇ ਵਿਚ ਹੀ ਰੁਕਣਾ ਪਿਆ। ਤੜਕੇ ਲਾਈਨ ਚਾਲੂ ਹੋਣ ਤੋਂ ਬਾਅਦ ਰੇਲਾਂ ਨੂੰ ਅੱਗੇ ਵਧਾਇਆ ਗਿਆ। ਜਿਸ ਕਾਰਨ ਮੁਰਾਦਾਬਾਦ ਵੱਲ ਆਉਣ ਵਾਲੀ ਨੌਚੰਦੀ ਐਕਸਪ੫ੈਸ, ਰਾਪਤੀ ਗੰਗਾ, ਅਵਧ ਅਸਮ, ਜੈਸਲਮੇਰ-ਹਰਿਦਵਾਰ ਐਕਸਪ੫ੈਸ, ਪਟਨਾ ਆਨੰਦ ਵਿਹਾਰ ਐਕਸਪ੫ੈਸ, ਸਿਆਲਦਾ ਦਿੱਲੀ ਐਕਸਪ੫ੈਸ, ਪੋਰਬੰਦਰ ਐਕਸਪ੫ੈਸ ਤੇ ਲਖਨਊ ਵੱਲ ਜਾਣ ਵਾਲੀ ਲਖਨਊ ਮੇਲ, ਜਨਤਾ ਐਕਸਪ੫ੈਸ, ਦੂਨ ਐਕਸਪ੫ੈਸ, ਫੈਜਾਬਾਦ ਐਕਸਪ੫ੈਸ, ਪਦਮਾਵਤ ਐਕਸਪ੫ੈਸ, ਗਰੀਬ ਨਵਾਜ, ਨੌਚੰਦੀ, ਚੰਡੀਗੜ੍ਹ ਇੰਟਰਸਿਟੀ ਪ੫ਮੁੱਖ ਰੇਲ ਗੱਡੀਆਂ ਰਸਤੇ ਵਿਚ ਘੰਟਿਆਂ ਬੱਧੀ ਖੜ੍ਹੀਆਂ ਰਹੀਆਂ। ਤੜਕੇ ਆਉਣ ਵਾਲੀਆਂ ਸਾਰੀਆਂ ਟ੫ੇਨਾਂ ਦੁਪਹਿਰ ਤੋਂ ਬਾਅਦ ਮੁਰਾਦਾਬਾਦ ਪਹੁੰਚੀਆਂ।

-------

ਹਿਮਗਿਰੀ 24 ਘੰਟੇ ਲੇਟ

ਹਾਵੜਾ ਤੋਂ ਜੰਮੂਤਵੀ ਜਾਣ ਵਾਲੀ ਹਿਮਗਿਰੀ ਐਕਸਪ੫ੈਸ 24 ਘੰਟੇ ਦੇਰੀ ਨਾਲ ਚੱਲ ਰਹੀ ਹੈ। ਮੰਗਲਵਾਰ ਦੀ ਰਾਤ 12:30 ਵਜੇ ਆਉਣ ਵਾਲੀ ਹਿਮਗਿਰੀ ਐਕਸਪ੫ੈਸ ਹੁਣ ਬੁੱਧਵਾਰ ਦੀ ਰਾਤ 12:30 ਵਜੇ ਆਉਣ ਵੀ ਸੰਭਾਵਨਾ ਹੈ। ਦੇਰੀ ਨਾਲ ਚੱਲਣ ਦਾ ਕਾਰਨ ਪੱਛਮੀ ਬੰਗਾਲ ਵਿਚ ਰੇਲ ਮਾਰਗ 'ਤੇ ਕੰਮ ਚੱਲਣਾ ਦੱਸਿਆ ਜਾ ਰਿਹਾ ਹੈ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>