ਸਟਾਫ ਰਿਪੋਰਟਰ, ਕਪੂਰਥਲਾ : ਸਰਕਾਰੀ ਮਿਡਲ ਸਕੂਲ ਸੇਚਾਂ 'ਚ ਸਕੂਲ ਇੰਚਾਰਜ ਅਮਰਜੀਤ ਕੌਰ ਡਡਵਿੰਡੀ ਤੇ ਬਲਜਿੰਦਰ ਸਿੰਘ ਐਸਐਸ ਮਾਸਟਰ ਮੁਹੱਬਲੀਪੁਰ ਦੀ ਅਗਵਾਈ 'ਚ ਵਿਦਿਆਰਥੀਆਂ ਦੀ ਆਮ ਗਿਆਨ ਮੁਕਾਬਲੇ ਕਰਵਾਏ। ਇਸ ਮੌਕੇ ਵਿਦਿਆਰਥੀਆਂ ਨੂੰ ਆਮ ਗਿਆਨ ਦੇ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਬੱਚਿਆਂ ਨੇ ਤਸੱਲੀ ਬਖਸ਼ ਜਵਾਬ ਦਿੱਤੇ।
ਇਸ ਮੌਕੇ ਮਾਸਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਅਤੇ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਤਿਆਰ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੫ੇਰਿਤ ਕੀਤਾ। ਇਸ ਮੌਕੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ। ਇਸ ਮੌਕੇ ਮੈਥ ਵਿਸ਼ੇ ਨਾਲ ਸਬੰਧਤ ਸਹਾਇਕ ਸਮਗਰੀ ਦੀ ਪ੫ਦਰਸ਼ਨੀ ਵੀ ਲਗਾਈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।