ਸਟਾਫ ਰਿਪੋਰਟਰ, ਸੰਗਰੂਰ : ਸਿੱਖਿਆ ਮਹਿਕਮੇਂ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਜ਼ੋਨ ਪੱਧਰੀ ਮੁਕਾਬਲੇ, ਜੋ ਸ੍ਰੀ ਮੁਕਤਸਰ ਸਾਹਿਬ ਵਲੋਂ ਕਲਾ ਉਤਸਵ 2015 ਇੰਸਟੀਚਿਊਟ ਤੇ ਮੈਨੇਜਮੈਂਟ ਕਾਲਜ ਮਲੋਟ ਵਿਖੇ ਕਰਵਾਏ ਗਏ। ਇਸ ਵਿਚ ਛੇ ਜ਼ਿਲਿ੍ਹਆਂ ਫਰੀਦਕੋਟ, ਬਿਠੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਸੰਗਰੂਰ ਨੇ ਭਾਗ ਲਿਆ। ਸੰਗਰੂਰ ਜ਼ਿਲ੍ਹੇ ਦੇ ਸਿੱਖਿਆ ਅਫਸਰ ਸੰਦੀਪ ਨਾਗਰ ਤੇ ਤੇਜ ਪ੍ਰਤਾਪ ਸਿੰਘ ਸਰਾਓ ਦੀ ਯੋਗ ਅਗਵਾਈ ਕੋਆਰਡੀਨੇਟਰ ਵਿਕਾਸ ਸਿੰਗਲ, ਬਾਲ ਿਯਸ਼ਨ ਤੇ ਯਾਦਵਿੰਦਰ ਕੁਮਾਰ ਵਲੋਂ ਕੀਤੀ ਗਈ, ਜਿਨ੍ਹਾਂ ਨੇ ਕਲਾ ਉਤਸਵ ਵਿੱਚ ਭਾਗ ਲੈਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ। ਓਵਰਆਲ ਇੰਚਾਰਜ਼ ਦੀ ਜ਼ਿੰਮੇਵਾਰੀ ਕਲਾ ਅਧਿਆਪਕ ਤੇ ਪ੍ਰਸਿੱਧ ਲੋਕ ਗਾਇਕ ਭਗਵਾਨ ਹਾਂਸ ਨੂੰ ਸੌਂਪੀ ਗਈ। ਇਸ ਦੌਰਾਨ ਸੰਗਰੂਰ ਜ਼ਿਲ੍ਹੇ ਨੇ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ। ਸੰਗਰੂਰ ਨੇ ਸਮੂਹ ਗਾਇਨ ਵਿੱਚੋਂ ਪਹਿਲਾ, ਵਿਊਜਲ ਆਰਟ ਡਰਾਇੰਗ 'ਚੋਂ ਪਹਿਲਾ ਅਤੇ ਨਾਟਕ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇਜ ਪ੍ਰਤਾਪ ਸਿੰਘ ਸਰਾਓ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਪ੍ਰਬੰਧਕ ਵਿਕਾਸ ਸਿੰਗਲ, ਬਾਲ ਕਿਸ਼ਨ, ਯਾਦਵਿੰਦਰ ਕੁਮਾਰ ਅਤੇ ਟੀਮਾਂ ਦੇ ਇੰਚਾਰਜ਼ ਭਗਵਾਨ ਹਾਂਸ, ਡਾ. ਇਕਬਾਲ ਸਿੰਘ, ਮਨੋਜ ਕੁਮਾਰ, ਰਵਿੰਦਰ ਸ਼ਾਰਦਾ, ਮੈਡਮ ਸ਼ਿਵਾਲੀ, ਸੁਦਰਸ਼ਨ ਭਾਟੀਆ, ਹਰਪ੍ਰੀਤ ਕੌਰ, ਮਨੀਸ਼ ਗਰਗ, ਵਨੀਤੀ ਸ਼ਰਮਾ, ਸੁਰਿੰਦਰ ਕੌਰ, ਚਿੰਤਨ ਸ਼ਰਮਾ, ਪਰਮਿੰਦਰ ਸਿੰਘ ਵਰਗੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਸੰਗਰੂਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਇਹ ਜੇਤੂ ਟੀਮਾਂ ਪੰਜਾਬ ਪੱਧਰ ਦੇ ਮੁਕਾਬਲਿਆਂ ਲਈ ਭੇਜੀਆਂ ਜਾਣਗੀਆਂ। ਜ਼ਿਲ੍ਹਾ ਸਿੱਖਿਆ ਅਫਸਰ ਸੰਦੀਪ ਨਾਗਰ, ਮੈਡਮ ਇੰਦੂ ਨੇ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤਾ।
ਫੋਟੋ-9-ਕੈਪਸ਼ਨ- ਕਲਾ ਉਤਸਵ 'ਚੋਂ ਜਿੱਤ ਕੇ ਪਰਤੀ ਸੰਗਰੂਰ ਜ਼ਿਲ੍ਹੇ ਦੀ ਟੀਮ ਟਰਾਫੀ ਦੇ ਨਾਲ। ਪੰਜਾਬੀ ਜਾਗਰਣ