ਜੇਐਨਐਨ, ਰੁਦਰਪ੍ਰਯਾਗ : ਭਗਵਾਨ ਕੇਦਾਰ ਨਾਥ ਦੀ ਉਤਸਵ ਡੋਲੀ ਐਤਵਾਰ ਨੂੰ ਉਖੀਮੱਠ ਸਥਿਤ ਸਰਦੀਆਂ ਦੇ ਗੱਦੀਸਥਾਨ ਉਂਕਾਰੇਸ਼ਵਰ ਮੰਦਰ ਪੁੱਜੀ। ਸੈਂਕੜੇ ਸ਼ਰਧਾਲੂਆਂ ਦੀ ਮੌਜੂਦਗੀ ਵਿਚ ਵੇਦਾਂ ਦੇ ਮੰਤਰ ਬੋਲਦਿਆਂ ਇਹ ਡੋਲੀ ਮੰਦਰ ਵੱਲ ਰਵਾਨਾ ਕੀਤੀ ਗਈ। ਹੁਣ ਛੇ ਮਹੀਨਿਆਂ ਤਕ ਬਾਬਾ ਜੀ ਦੀ ਪੂਜਾ ਅਰਚਨਾ ਨਹੀਂ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਕੇਦਾਰ ਨਾਥ ਦੇ ਕਿਵਾੜ ਬੰਦ ਹੋਣ ਮਗਰੋਂ ਸ਼ਨਿਚਰਵਾਰ ਨੂੰ ਯਾਤਰਾ ਨੇ ਗੁਪਤ ਕਾਸ਼ੀ ਦੇ ਵਿਸ਼ਵ ਨਾਥ ਮੰਦਰ ਵਿਚ ਰਾਤੀਂ ਆਰਾਮ ਕੀਤਾ। ਐਤਵਾਰ ਸਵੇਰੇ ਤਕਰੀਬਨ ਅੱਠ ਵਜੇ ਯਾਤਰਾ ਊਖੀਮੱਠ ਲਈ ਰਵਾਨਾ ਹੋਈ। ਸ਼ਰਧਾਲੂਆਂ ਦੇ ਜੈਕਾਰੇ ਤੇ ਕੁਮਾਊਂ ਰੈਜੀਮੈਂਟ ਦੇ ਬੈਂਡ ਦੀਆਂ ਧੁਨਾਂ 'ਤੇ ਇਹ ਯਾਤਰਾ ਸਵੇਰੇ ਦੁਪਹਿਰ ਤਕ 12 ਵਜੇ ਊਖੀਮੱਠ ਦੇ ਉਂਕਾਰੇਸ਼ਵਰ ਮੰਦਰ ਪੁੱਜੀ। ਇਸ ਦੌਰਾਨ ਸ਼ਰਧਾਲੂ ਮੰਦਰ ਦੀ ਪਰਕਰਮਾ ਕਰਦੇ ਰਹੇ ਤੇ ਭੋਗਮੂਰਤੀ ਨੂੰ ਸਰਦੀਆਂ ਦੇ ਗੱਦੀਸਥਾਨ 'ਤੇ ਬਿਰਾਮਜਮਾਨ ਕੀਤਾ ਗਿਆ। ਇਸ ਮੌਕੇ ਕੇਦਾਰ ਨਾਥ ਦੇ ਰਾਲਵ ਭੀਮਾਸ਼ੰਕਰ ਲਿੰਗ ਨੇ ਭਗਤਾਂ ਨੂੰ ਭਸਮ ਦਾ ਪ੍ਰਸਾਦ ਵੀ ਦਿੱਤਾ। ਇਸ ਦੌਰਾਨ ਸ਼ਰਧਾਲੂ ਜੋਸ਼ ਵਿਚ ਸਨ ਤੇ ਜੈਕਾਰੇ ਲਗਾਈ ਜਾ ਰਹੇ ਸਨ।
↧