ਹਰਪਾਲ ਭੱਟੀ , ਗੜ੍ਹਦੀਵਾਲਾ : ਪਿੰਡ ਮਾਛੀਆ ਤੋਂ ਮਸਤੀਵਾਲ ਤਕ ਕੁਝ ਸਾਲ ਪਹਿਲਾ ਬਣੀ ਲਿੰਕ ਰੋਡ 'ਤੇ ਸਥਿਤ ਪਿੰਡ ਮੂਸਾ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਸੜਕ 'ਤੇ ਆਉਣ ਕਾਰਨ ਸੜਕ ਟੁੱਟਣ ਕਾਰਨ ਰੋਡ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਜਿਸ ਨਾਲ ਰਾਹਗੀਰਾਂ ਤੇ ਸਕੂਲ ਦੇ ਬੱਚਿਆਂ ਨੂੰ ਲੰਘਣ ਲਈ ਭਾਰੀ ਪ੫ੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਦੇ ਖਰਾਬ ਹੋਣ ਕਰਕੇ ਕਈ ਵਾਰ ਐਕਸੀਡੈਂਟ ਹੋ ਚੁੱਕੇ ਹਨ ਤੇ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਸਬੰਧੀ ਪਿੰਡ ਦੇ ਲੋਕਾਂ ਨੇ ਇਲਾਕੇ ਦੇ ਹਲਕਾ ਇੰਚਾਰਜ ਨੂੰ ਪਿੰਡ ਸੱਦ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਅਜੇ ਤੱਕ ਇਸ ਰੋਡ 'ਤੇ ਪਹਿਲਾ ਵਾਲਾ ਹੀ ਹਾਲ ਹੈ। ਇਸ ਸਬੰਧੀ ਪੀ.ਡਬਲਯੂ.ਡੀ ਮਹਿਕਮੇ ਨੇ ਵੀ ਇਸ ਪਾਣੀ ਦੇ ਨਿਕਾਸੀ ਲਈ ਕੋਈ ਉਪਰਾਲਾ ਨਹੀਂ ਕੀਤਾ। ਜਿਸ ਨਾਲ ਪਿੰਡ ਵਾਸੀ ਬਹੁਤ ਅਤੇ ਇਸ ਰੋਡ ਤੋਂ ਲੰਗਣ ਵਾਲੇ ਰਾਹਗੀਰ ਬਹੁਤ ਪ੫ੇਸ਼ਾਨ ਹਨ। ਇਸ ਰੋਡ 'ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਹਰ ਵੇਲੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਰੋਡ 'ਤੇ ਸਥਿਤ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇੱਥੇ ਜਲਦੀ ਤੋਂ ਜਲਦੀ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਜੋ ਸੜਕ ਵੀ ਬਚੀ ਰਹੇ ਅਤੇ ਨਿੱਤ ਦਿਨ ਹੋ ਰਹੇ ਹਾਦਸਿਆਂ ਤੋਂ ਵੀ ਲੋਕ ਬਚ ਸਕਣ। ਇਸ ਸਬੰਧੀ ਜਦੋਂ ਸਬੰਧਿਤ ਪੀ.ਡਬਲਯੂ.ਡੀ ਮਹਿਕਮੇ ਦੇ ਜੇ.ਈ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਅਸੀਂ ਇਸ ਪਿੰਡ ਦੀ ਪੰਚਾਇਤ ਨੂੰ 2 ਵਾਰੀ ਲਿਖਤੀ ਤੇ ਕਈ ਵਾਰ ਮਿਲ ਕੇ ਪਾਣੀ ਦੇ ਨਿਕਾਸੀ ਕਰਨ ਵਾਰੇ ਕਹਿ ਚੁੱਕੇ ਹਾਂ ਪਰ ਪਿੰਡ ਵਲੋਂ ਪਾਣੀ ਦੀ ਨਿਕਾਸੀ ਬਾਰੇ ਕੋਈ ਬੰਦੋਬਸਤ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਨਾਲੇ ਦਾ ਗੰਦਾ ਪਾਣੀ ਰੋਡ 'ਤੇ ਆ ਰਿਹਾ ਹੈ।
ਫੋਟੋ 153 ਪੀ -ਪਿੰਡ ਮੂਸਾ ਦੇ ਗੰਦੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੋਡ 'ਤੇ ਪਾਣੀ ਨੇ ਛੱਪੜ ਦਾ ਰੂਪ ਧਾਰਿਆ।