ਫੋਟੋ 59
ਪੱਤਰ ਪ੫ੇਰਕ, ਅੰਮਿ੫ਤਸਰ
ਸ੫ੀ ਗੁਰੂ ਅਮਰਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐਤਵਾਰ ਸਵੇਰੇ ਅੰਮਿ੫ਤਸਰ ਤੋਂ ਦੁਬਈ ਲਈ ਸਿੱਧੀ ਫਲਾਈਟ ਸ਼ੁਰੂ ਹੋ ਗਈ ਹੈ। ਸਪਾਈਸ ਜੈਟ ਦੀ ਇਹ ਫਲਾਈਟ ਸ਼ਨਿਚਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਉਡਾਨ ਭਰੇਗੀ।
ਹਵਾਈ ਅੱਡੇ ਦੇ ਰਨਵੇ ਤੋਂ ਪਹਿਲੀ ਉਡਾਨ ਰਵਾਨਾ ਕਰਦਿਆਂ ਸਪਾਈਸ ਜੈਟ ਦੇ ਪ੫ਧਾਨ ਜੀਪੀ ਗੁਪਤਾ ਤੇ ਏਅਰਪੋਰਟ ਡਾਇਰੈਕਟਰ ਵੈਂਕਟੇਸ਼ਵਰ ਰਾਵ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਉਡਾਨ ਲਈ ਸਪਾਈਸ ਬੋਇੰਗ 737 ਐਨਜੀ ਏਅਰ ਯਾਫਟ ਦਾ ਇਸਤੇਮਾਲ ਕੀਤਾ ਗਿਆ ਹੈ। ਪਹਿਲੀ ਉਡਾਨ ਦੌਰਾਨ ਜਹਾਜ਼ ਦਾ ਰਵਾਇਤੀ ਤਰੀਕੇ ਨਾਲ ਪਾਣੀ ਦੀਆਂ ਫੁਹਾਰਾਂ ਛੱਡ ਕੇ ਸੁਆਗਤ ਕੀਤਾ ਗਿਆ। ਸਪਾਈਸ ਜੈਟ ਦੇ ਅਧਿਕਾਰੀਆਂ ਨੇ ਰਿਬਨ ਕੱਟ ਕੇ ਮੁਸਾਫ਼ਰਾਂ ਨੂੰ ਜਹਾਜ਼ 'ਚ ਬਿਠਾਇਆ। ਸਭ ਤੋਂ ਛੋਟੇ ਯਾਤਰੀ ਦਾ ਫੁੱਲਾਂ ਨਾਲ ਸੁਆਗਤ ਕੀਤਾ ਗਿਆ। ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਇਸ ਫਲਾਈਟ ਦਾ ਕਾਫੀ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਦੁਬਈ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਹੋ ਕੇ ਜਾਣਾ ਪੈਂਦਾ ਸੀ।
ਇਹ ਫਲਾਈਟ ਭਾਰਤੀ ਸਮੇਂ ਮੁਤਾਬਕ ਦੁਬਈ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 9:30 ਵਜੇ ਅੰਮਿ੫ਤਸਰ ਪਹੁੰਚੇਗੀ। ਦੋ ਘੰਟੇ ਰੁਕਣ ਮਗਰੋਂ 11:30 ਵਜੇ ਫਲਾਈਟ ਅੰਮਿ੫ਤਸਰ ਤੋਂ ਉਡਾਨ ਭਰ ਕੇ ਦੋ ਵਜੇ ਦੁਬਈ ਪਹੁੰਚ ਜਾਵੇਗੀ।