ਬਿੱਟੂ ਚੌਹਾਨ, ਸੈਲਾ ਖੁਰਦ : ਲੇਬਰ ਪਾਰਟੀ ਭਾਰਤ ਦੇ ਪ੫ਧਾਨ ਜੈ ਗੋਪਾਲ ਧੀਮਾਨ, ਜਸਵਿੰਦਰ ਕੁਮਾਰ ਨੇ ਪਿੰਡ ਬਡੇਸਰੋਂ ਵਿਚ ਗੁਰਮੱਖ ਸਿੰਘ ਫੌਜੀ ਨੂੰ ਨਾਲ ਲੈ ਪਿੰਡ ਵਿਚ ਬਣੇ ਆਂਗਨਵਾੜੀ ਸੈਂਟਰ ਵਿਚ ਬੱਚਿਆਂ ਦੀ ਥਾਂ ਪਸ਼ੂਆਂ ਦੇ ਰੱਖੇ ਚਾਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਆਂਗਨਵਾੜੀ ਸੈਂਟਰਾਂ ਦੀ ਵੱਡੇ ਪੱਧਰ 'ਤੇ ਘਾਟ ਹੈ। ਦੂਜੇ ਪਾਸੇ ਕਈ ਧਾਰਮਿਕ ਸਥਾਨਾਂ 'ਚੋਂ ਕਈ ਪਿੰਡ ਦੇ ਜੰਜ ਘਰਾਂ ਵਿਚ ਚਲਦੇ ਹਨ ਪਰ ਜੇ ਬਡੇਸਰੋਂ ਵਿਚ ਆਂਗਨਵਾੜੀ ਸੈਂਟਰ ਨੂੰ ਬਿਲਡਿੰਗ ਨਸੀਬ ਹੋਈ ਤਾਂ ਉਸ ਦੀ ਬੱਚਿਆਂ ਲਈ ਵਰਤੋਂ ਹੀ ਨਹੀਂ ਹੋ ਰਹੀ। ਉਸ ਉਤੇ ਖਰਚੇ ਲੱਖਾਂ ਰੁਪਏ ਮਿੱਟੀ ਵਿਚ ਮਿਲ ਰਹੇ ਹਨ।
ਧੀਮਾਨ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਦਾ ਮਨੋਰਥ ਸਕੂਲ ਵਿਚ ਬੱਚਿਆਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰ ਕਰਨਾ, ਛੋਟੇ ਬੱਚਿਆਂ ਦੀ ਖੇਡਣ ਪ੫ਤੀ ਰੁਚੀ ਨੂੰ ਉਤਸ਼ਾਹਤ ਕਰਨਾ ਹੈ, ਪਰ ਜ਼ਿਲ੍ਹਾ ਵਿਕਾਸ ਤੇ ਬਾਲ ਭਲਾਈ ਅਫਸਰ ਵੱਲੋਂ ਨਵੇਂ ਬਣੇ ਸੈਂਟਰਾਂ ਵੱਲ ਨਾ ਧਿਆਨ ਦੇਣਾ ਸਰਕਾਰੀ ਖੋਖਲੇ ਪ੫ਬੰਧ ਨੂੰ ਉਜਾਗਰ ਕਰਦਾ ਹੈ। ਇਸ ਸੈਂਟਰ ਵਿਚ ਜਿਥੇ ਪਸ਼ੂਆਂ ਦਾ ਚਾਰਾ ਪਿਆ ਹੈ ਨਾਲ ਹੀ ਉਸ ਦੀ ਚਾਰ ਦਿਵਾਰੀ ਦੇ ਸੈਂਟਰ ਦੇ ਬਾਹਰ ਫਰਸ਼ ਦਾ ਕੰਮ ਵੀ ਅਧੂਰਾ ਰੱਖਿਆ ਹੋਇਆ ਹੈ ਤੇ ਇਥੋਂ ਸਾਫ਼ ਸਿੱਧ ਹੁੰਦਾ ਹੈ ਕਿ ਬੱਚਿਆਂ ਦੇ ਚੰਗੇ ਭਵਿੱਖ ਨਾਲ ਘਟੀਆ ਮੈਨੇਜਮੈਂਟ ਕਾਰਨ ਸੰਵਿਧਾਨਕ ਖਿਲਵਾੜ ਹੋ ਰਿਹਾ ਹੈ। ਧੀਮਾਨ ਨੇ ਇਸ ਸਬੰਧ 'ਚ ਸਮੇਤ ਫੋਟੋ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਇਕ ਮੇਲ ਭੇਜ ਕੇ ਇਸ ਆਂਗਣਵਾੜੀ ਸੈਂਟਰ 'ਚੋਂ ਪਸ਼ੂਆਂ ਦਾ ਚਾਰਾ ਚੁਕਵਾ ਕੇ ਬੱਚਿਆਂ ਲਈ ਸੈਂਟਰ ਦੀ ਵਰਤੋਂ ਕਰਨ ਦੀ ਮੰਗ ਕੀਤੀ ਤਾਂ ਕਿ ਆਂਗਣਵਾੜੀ ਸੈਂਟਰ ਦਾ ਮਕਸਦ ਪੂਰਾ ਹੋ ਸਕੇ।
ਫੋਟੋ 133 ਪੀ-ਬਡੇਸਰੋਂ ਵਿਚ ਬਣੇ ਆਂਗਨਵਾੜੀ ਸੈਂਟਰ ਵਿਚ ਬੱਚਿਆਂ ਦੀ ਥਾਂ ਰੱਖਿਆ ਪਸ਼ੂਆਂ ਦਾ ਚਾਰਾ ਦਿਖਾਉਂਦੇ ਹੋਏ ਜੈ ਗੋਪਾਲ ਧੀਮਾਨ ਤੇ ਹੋਰ।