ਹਰਪਾਲ ਭੱਟੀ , ਗੜ੍ਹਦੀਵਾਲਾ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੫ੀ ਰਾਮਪਾਲ ਜਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਜੀ ਦੇ ਨਿਰਦੇਸ਼ ਹੇਠ ਅੱਜ ਸ.ਸ.ਸ.ਸਕੂਲ ਅੰਬਾਲਾ ਜੱਟਾਂ ਵਿਖੇ ਵਿਭਾਗ ਦੇ ਨਿਯਮਾਂ ਅਨੁਸਾਰ ਸਵੱਛਤਾ ਅਤੇ ਸਫਾਈ ਸਬੰਧੀ ਵਿਦਿਆਰਥੀਆਂ ਵਲੋਂ ਸਫਾਈ ਦੇ ਸਬੰਧ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਇੰਚਾਰਜ ਡਾ:ਕੁਲਦੀਪ ਸਿੰਘ ਮਨਹਾਸ, ਕੁਲਜੀਤ ਕੌਰ, ਹਰਤੇਜ ਕੌਰ, ਸਰਵਜੀਤ ਕੌਰ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਪੁਸ਼ਪਿੰਦਰਕੁਮਾਰ, ਜਸਵੀਰ ਕੌਰ, ਹਰਵਿੰਦਰ ਸਿੰਘ, ਗੁਰਮੀਤ ਕੌਰ, ਮੀਨਾਂ ਰਾਣੀ, ਰਾਕੇਸ਼ ਰੌਸ਼ਨ, ਮਧੂਬਾਲਾ, ਪਰਮਿੰਦਰ ਕੌਰ, ਰਣਜੀਤ ਕੌਰ, ਕੰਵਲਪ੫ੀਤ, ਸੁਖਵਿੰਦਰ ਸਿੰਘ, ਬਲਜਿੰਦਰਰਾਮ, ਸੁਖਪਾਲ ਸਿੰਘ, ਬਿਪਟਨ ਕੁਮਾਰ, ਇੰਦਰਜੀਤ ਸਿੰਘ, ਅੰਮਿ੫ਤਪਾਲ ਸਿੰਘ ਅਤੇ ਰਣਧੀਰ ਸਿੰਘ ਹਾਜ਼ਰ ਸਨ।
ਫੋਟੋ 102 ਪੀ - ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਤ ਕਰਦੇ ਹੋਏ ਡਾ.ਕੁਲਦੀਪ ਸਿੰਘ ਤੇ ਹੋਰ।