ਪੱਤਰ ਪੇ੍ਰਰਕ, ਲੁਧਿਆਣਾ : ਅੱਜ ਲੁਧਿਆਣਾ ਭਲਾਈ ਮੰਚ ਦੇ ਮੁੱਖ ਦਫਤਰ ਜਵਾਹਰ ਨਗਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੫ਗਟ ਦਿਵਸ ਦੇ ਸਬੰਧ 'ਚ ਕਰਵਾਏ ਜਾ ਰਹੇ 12ਵੇਂ ਸਲਾਨਾ ਸਤਿਸੰਗ ਸਮਾਰੋਹ ਸਬੰਧੀ ਮੀਟਿੰਗ ਹੋਈ । ਇਸ ਸਮੇਂ ਕਿ੫ਸ਼ਨ ਗੋਪਾਲ ਰਾਜੂ ਪ੫ਧਾਨ, ਨਿਰਮਲ ਕੈੜਾ ਸਕੱਤਰ ਜਰਨਲ, ਕਪਿਲ ਕੁਮਾਰ ਸੋਨੂੰ ਕੌਂਸਲਰ, ਸੀਸ਼ਪਾਲ ਸੀਨੀਅਰ ਵਾਈਸ ਪ੫ਧਾਨ, ਤਿਲਕ ਰਾਜ ਸੋਨੂੰ, ਗਣੇਸ਼ ਗਰਗ, ਹਰਮੀਤ ਸਿੰਘ ਬੌਬੀ, ਗੁਰਪ੫ੀਤ ਸਿੰਘ,ਗੁਰਵਿੰਦਰ ਸਿੰਘ ਬੱਤਰਾ, ਨਵੀਨ, ਸੰਨੀ ਆਦਿ ਮੌਜੂਦ ਸਨ ।
ਇਸ ਸਮੇ ਕੈੜਾ ਤੇ ਰਾਜੂ ਨੇ ਕਿਹਾ ਕਿ ਇਹ 12 ਸਲਾਨਾ ਸਤਿਸੰਗ ਮਿਤੀ 22-11-2015 ਨੂੰ ਦਿਨ ਐਤਵਾਰ ਜਵਾਹਰ ਨਗਰ ਨੇੜੇ ਸਬਜ਼ੀ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਂੇ ਸਤਿਸੰਗ ਸਮਾਰੋਹ ਦਾ ਕਾਰਡ ਵੀ ਜਾਰੀ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਤਿਸੰਗ ਸਮਾਰੋਹ 'ਚ ਵਾਰਡ ਨੰ 50 ਅੰਦਰ ਨਵ-ਜੰਮੀਆਂ ਬੱਚੀਆਂ ਨੂੰ 21-21 ਸੌ ਰੁਪਏ ਸ਼ਗਨ ਦੇ ਤੌਰ 'ਤੇ ਐਫ. ਡੀ ਦੇ ਰੂਪ 'ਚ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਲੁਧਿਆਣਾ ਭਲਾਈ ਮੰਚ ਵੱਲੋਂ ਭਰੂਣ ਹੱਤਿਆਂ ਖਿਲਾਫ ਮੁਹਿੰਮ ਜਾਰੀ ਹੈ । ਉਨ੍ਹਾਂ ਨੇ ਦੱਸਿਆਂ ਕਿ ਲੁਧਿਆਣਾ ਭਲਾਈ ਮੰਚ ਸਮਾਜ ਵਿੱਚ ਫੈਲੀ ਇਸ ਭਰੂਣ ਹੱਤਿਆ ਵਰਗੇ ਕੋਹੜ ਨੂੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਸਤਿਸੰਗ ਸਮਾਰੋਹ ਵਿੱਚ ਕਈ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸ਼ੀਆਂ ਨੂੰ ਇਸ ਸਤਿਸੰਗ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।