ਸਿਟੀ-ਪੀ26) ਨਕੋਦਰ ਵਿਖੇ ਰੈਲੀ ਵਾਲੀ ਥਾਂ 'ਤੇ ਦੌਰਾ ਕਰਦੇ ਹੋਏ ਯੂਥ ਅਕਾਲੀ ਦਲ ਦੇ ਜ਼ੋਨਲ ਪ੍ਰਧਾਨ ਸਰਬਜੋਤ ਸਿੰਘ ਸਾਬੀ ਤੇ ਹੋਰ।
ਸਿਟੀ160ਪੀ) ਨਕੋਦਰ ਰੈਲੀ ਵਾਲੀ ਥਾਂ 'ਤੇ ਸੀਸੀਟੀਵੀ ਕੈਮਰੇ ਲਗਾਉਂਦਾ ਹੋਇਆ ਸੁਰੱਖਿਆ ਮੁਲਾਜ਼ਮ।
ਸਿਟੀ161ਪੀ) ਟੁੱਟੀ ਸੜਕ 'ਤੇ ਚੱਲ ਰਿਹਾ ਪੈਚ ਵਰਕ।
ਸਿਟੀ162ਪੀ) ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਝੰਡਿਆਂ ਨਾਲ ਸਜਿਆ ਮੈਦਾਨ।
ਸਿਟੀ163ਪੀ) ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ।
ਫਲੈਗ) ਨਕੋਦਰ 'ਚ ਸਦਭਾਵਨਾ ਰੈਲੀ ਅੱਜ, ਤਿਆਰੀ ਮੁਕੰਮਲ
-ਦਾਅਵਾ
-2017 'ਚ ਅਕਾਲੀ ਦਲ ਦੀ ਜਿੱਤ ਦਾ ਪੈਗਾਮ ਲਿਆਵੇਗੀ ਰੈਲੀ : ਚੰਨੀ
ਮਨਦੀਪ ਸ਼ਰਮਾ, ਜਲੰਧਰ
ਸੂਬੇ 'ਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਿਗੜੇ ਮਾਹੌਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ 'ਚ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਮਾਝੇ ਤੇ ਮਾਲਵੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਦੋਆਬੇ ਦੀ ਧਰਤੀ 'ਤੇ ਦਸਤਕ ਦੇਣ ਜਾ ਰਿਹਾ ਹੈ। ਸ਼ੋ੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਸ਼ੁੱਕਰਵਾਰ ਨੂੰ ਨਕੋਦਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਸਫਲ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ੋ੍ਰੋਮਣੀ ਅਕਾਲੀ ਦਲ ਦੇ ਆਗੂ ਰੈਲੀ ਨੂੰ ਸਫਲ ਬਣਾਉਣ ਲਈ ਦਿਨ ਰਾਤ ਲੱਗੇ ਹੋਏ ਹਨ।
ਨਕੋਦਰ ਵਿਖੇ ਅੱਜ ਹੋ ਰਹੀ ਸਦਭਾਵਨਾ ਰੈਲੀ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਜ਼ਿਲ੍ਹੇ ਨਾਲ ਸਬੰਧਤ ਮੰਤਰੀ ਤੇ ਵਿਧਾਇਕਾਂ ਨੇ ਰੈਲੀ ਦੀ ਸਫ਼ਲਤਾ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਉਸ ਦੀਆਂ ਬਾਹਵਾਂ ਯੂਥ ਅਕਾਲੀ ਦਲ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਭਾਰੀ ਗਿਣਤੀ 'ਚ ਇਕੱਠ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਵੱਲੋਂ 30 ਬੱਸਾਂ, ਵਿਧਾਇਕ ਪਰਗਟ ਸਿੰਘ ਵੱਲੋਂ 70 ਬੱਸਾਂ, ਸੀਪੀਐਸ ਕੇਡੀ ਭੰਡਾਰੀ ਵੱਲੋਂ 40 ਬੱਸਾਂ, ਵਿਧਾਇਕ ਮਨੋਰੰਜਨ ਕਾਲੀਆ ਵੱਲੋਂ 40 ਬੱਸਾਂ, ਕੈਬਨਿਟ ਮੰਤਰੀ ਭਗਤ ਚੂਨੀ ਲਾਲ ਵੱਲੋਂ 40 ਬੱਸਾਂ ਲੈ ਜਾਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੇ ਇਲਾਵਾ ਯੂਥ ਅਕਾਲੀ ਦਲ ਵੱਲੋਂ ਕਰੀਬ 350 ਕਾਰਾਂ ਦਾ ਕਾਫ਼ਲਾ ਤੇ ਵਾਰਡ-43 ਤੋਂ ਕੌਂਸਲਰ ਜੱਥੇਦਾਰ ਪ੍ਰੀਤਮ ਸਿੰਘ ਤੇ ਉਨ੍ਹਾਂ ਦੇ ਪੁੱਤਰ ਦੀਪ ਸਿੰਘ ਰਾਠੌਰ 5 ਬੱਸਾਂ ਲੈ ਜਾ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੱਲੋਂ ਕਪੂਰਥਲਾ ਤੋਂ 100 ਬੱਸਾਂ ਲੈ ਜਾਣ ਦੀ ਗੱਲ ਕਹੀ ਗਈ ਹੈ।
ਯੂਥ ਅਕਾਲੀ ਦਲ ਦਾ ਵੀ ਹੋਵੇਗਾ ਵੱਡਾ ਇਕੱਠ
ਇਸ ਬਾਰੇ ਯੂਥ ਅਕਾਲੀ ਦਲ ਦੇ ਜ਼ੋਨਲ ਪ੍ਰਧਾਨ ਸਰਬਜੋਤ ਸਿੰਘ ਸਾਬੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੈਲੀ ਵਿਚ ਯੂਥ ਅਕਾਲੀ ਦਲ ਦਾ ਵੱਡਾ ਇਕੱਠ ਹੋਵੇਗਾ। ਰੈਲੀ ਲਈ ਯੂਥ ਅਕਾਲੀ ਦਲ (ਯੂਅਦ) ਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸਓਆਈ) ਦੇ ਕਰੀਬ 2000 ਨੌਜਵਾਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਦੇ ਰਣਜੀਤ ਸਿੰਘ ਰਾਣਾ, ਖੁਸ਼ਵੰਸ਼ਦੀਪ ਸਿੰਘ ਧਾਮੀ, ਗੁਰਦੇਵ ਸਿੰਘ ਭਾਟੀਆ, ਸੁਖਮਿੰਦਰ ਸਿੰਘ ਰਾਜਪਾਲ, ਜਸਪ੍ਰੀਤ ਸਿੰਘ ਲੱਕੀ, ਰੋਹਨ ਸਹਿਗਲ, ਵਿਸ਼ਾਲ ਲੂੰਬਾ, ਅਯੂਬ ਖ਼ਾਨ ਤੇ ਹੋਰ ਆਗੂ ਕਾਫੀ ਗਿਣਤੀ 'ਚ ਗੱਡੀਆਂ ਲੈ ਜਾ ਰਹੇ ਹਨ। ਇਸ ਬਾਰੇ ਸੁਖਮਿੰਦਰ ਸਿੰਘ ਰਾਜਪਾਲ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਰੈਲੀ 'ਚ ਅਕਾਲੀ ਦਲ ਦੀਆਂ ਝੰਡੀਆਂ ਲੱਗੇ 100 ਮੋਟਰਸਾਈਕਲ ਤੇ 20 ਕਾਰਾਂ ਲੈ ਜਾ ਰਹੇ ਹਨ।
ਦੋਆਬੇ ਦੇ ਚਾਰ ਜ਼ਿਲਿ੍ਹਆਂ ਦੇ 23 ਵਿਧਾਨ ਸਭਾ ਹਲਕਿਆਂ ਤੋਂ ਲੱਖਾਂ ਲੋਕ ਕਰਨਗੇ ਸ਼ਿਰਕਤ
'ਬਿਠੰਡਾ, ਮੋਗਾ ਅਤੇ ਗੁਰਦਾਸਪੁਰ ਵਿਖੇ ਹੋਈਆਂ ਸਦਭਾਵਨਾ ਰੈਲੀਆਂ ਤੋਂ ਬਾਅਦ ਜਲੰਧਰ ਵਿਖੇ ਹੋਣ ਜਾ ਰਹੀ ਇਸ ਰੈਲੀ ਪ੍ਰਤੀ ਲੋਕਾਂ 'ਚ ਕਾਫ਼ੀ ਉਤਸ਼ਾਹ ਹੈ। ਦੋਆਬਾ ਖੇਤਰ ਦੇ ਚਾਰ ਜ਼ਿਲਿ੍ਹਆਂ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ 23 ਵਿਧਾਨ ਸਭਾ ਹਲਕਿਆਂ ਤੋਂ ਲੱਖਾਂ ਦੀ ਗਿਣਤੀ ਵਿਚ ਲੋਕ ਰੈਲੀ ਦਾ ਹਿੱਸਾ ਬਣਨ ਪੁੱਜ ਰਹੇ ਹਨ।' ਇਹ ਖੁਲਾਸਾ ਸ਼੫ੋਮਣੀ ਅਕਾਲੀ ਦਲ ਦੇ ਪ੫ਧਾਨ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਤੇ ਓਐਸਡੀ ਚਰਨਜੀਤ ਸਿੰਘ ਬਰਾੜ ਨੇ ਅੱਜ ਨਕੋਦਰ ਦਾਣਾ ਮੰਡੀ ਵਿਖੇ ਰੈਲੀ ਦੇ ਪ੫ਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਦੋਆਬਾ ਖੇਤਰ ਦੇ 23 ਵਿਧਾਨ ਸਭਾ ਹਲਕਿਆਂ ਤੋਂ ਰੈਲੀ ਵਿਚ ਆਉਣ ਵਾਲੇ ਲੋਕਾਂ ਦੇ ਵਾਹਨਾਂ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਨਵਾਂਸ਼ਹਿਰ, ਬਲਾਚੌਰ ਤੇ ਬੰਗੇ ਦੀ ਅੌੜ ਸਾਈਡ ਤੋਂ ਆਉਣ ਵਾਲੇ ਵਾਹਨ ਵਾਇਆ ਫਿਲੌਰ ਤੋਂ ਨੂਰਮਹਿਲ ਤੋਂ ਦਾਣਾ ਮੰਡੀ ਨਕੋਦਰ ਪਹੁੰਚਣਗੇ। ਫਗਵਾੜਾ ਤੇ ਬੰਗੇ ਹਲਕੇ ਦਾ ਬਹਿਰਾਮ ਸਰਕਲ ਵਾਇਆ ਫਗਵਾੜਾ ਤੋਂ ਜੰਡਿਆਲਾ ਤੋਂ ਰੈਲੀ ਵਾਲੇ ਸਥਾਨ ਪਹੁੰਚਣਗੇ। ਗੜ੍ਹਸ਼ੰਕਰ-ਵਾਇਆ ਬੰਗਾ ਜਾਂ ਬਹਿਰਾਮ ਹੋ ਕੇ ਫਗਵਾੜੇ ਤੋਂ ਜੰਡਿਆਲਾ ਤੋਂ ਦਾਣਾ ਮੰਡੀ ਨਕੋਦਰ ਪਹੁੰਚਣਗੇ। ਚੱਬੇਵਾਲ ਹਲਕਾ ਵਾਇਆ- ਫਗਵਾੜਾ ਤੋਂ ਜੰਡਿਆਲਾ ਤੋਂ ਰੈਲੀ ਵਾਲੇ ਸਥਾਨ ਪਹੁੰਚਣਗੇ। ਇਸੇ ਤਰ੍ਹਾਂ ਹੁਸ਼ਿਆਰਪੁਰ ਅਤੇ ਸ਼ਾਮ ਚੌਰਾਸੀ ਦਾ ਕੁਝ ਹਿੱਸਾ ਵਾਇਆ ਫਗਵਾੜਾ ਤੋਂ ਜੰਡਿਆਲਾ ਤੋਂ ਦਾਣਾ ਮੰਡੀ ਨਕੋਦਰ ਪਹੁੰਚਣਗੇ। ਇਸ ਤੋ ਇਲਾਵਾ ਮੁਕੇਰੀਆਂ, ਦਸੂਹਾ, ਟਾਂਡਾ ਅਤੇ ਸ਼ਾਮ ਚੌਰਾਸੀ ਦਾ ਕੁਝ ਹਿੱਸਾ ਆਦਮਪੁਰ, ਭੋਗਪੁਰ ਅਤੇ ਕਰਤਾਰਪੁਰ ਦਾ ਕੁਝ ਹਿੱਸਾ ਵਾਇਆ ਜਲੰਧਰ ਤੋਂ ਸਿੱਧਾ ਨਕੋਦਰ ਦਾਣਾ ਮੰਡੀ ਨਕੋਦਰ ਪਹੁੰਚਣਗੇ। ਇਸੇ ਤਰ੍ਹਾਂ ਕਰਤਾਰਪੁਰ ਦਾ ਕੁਝ ਹਿੱਸਾ ਭੁਲੱਥ, ਕਪੂਰਥਲਾ ਵਾਇਆ ਕਾਲਾ ਸੰਿਘਆਂ ਤੋਂ ਰੈਲੀ ਵਾਲੇ ਸਥਾਨ ਪਹੁੰਚਣਗੇ। ਸੁਲਤਾਨਪੁਰ ਲੋਧੀ ਵਾਇਆ ਮਲਸੀਆਂ ਤੋਂ ਨਕੋਦਰ ਦਾਣਾ ਮੰਡੀ ਪਹੁੰਚਣਗੇ। ਜਲੰਧਰ ਕੈਂਟ ਅਤੇ ਜਲੰਧਰ ਸ਼ਹਿਰ ਦਾ ਕੁਝ ਹਿੱਸਾ ਵਾਇਆ ਜੰਡਿਆਲਾ ਤੋਂ ਨਕੋਦਰ ਦਾਣਾ ਮੰਡੀ ਪਹੁੰਚੇਗਾ। ਇਸੇ ਤਰ੍ਹਾਂ ਜਲੰਧਰ ਦੇ ਸ਼ਹਿਰੀ ਤਿੰਨੇ ਹਲਕੇ ਜਲੰਧਰ ਤੋਂ ਸਿੱਧੇ ਦਾਣਾ ਮੰਡੀ ਨਕੋਦਰ ਪਹੁੰਚਣਗੇ।
ਛੋਟੇ ਬਾਦਲ ਜਲੰਧਰ ਤੇ ਵੱਡੇ ਬਾਦਲ ਰੁਕੇ ਫਗਵਾੜਾ
ਨਕੋਦਰ ਰੈਲੀ ਦੀ ਅਗਵਾਈ ਕਰਨ ਲਈ ਜਲੰਧਰ ਪੁੱਜ ਰਹੇ ਮੁੱਖ ਮੰਤਰੀ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਆਉਣਾ ਸੀ। ਇਸ ਲਈ ਪੁਲਸ ਵੱਲੋਂ ਮੁਸਤੈਦੀ ਨਾਲ ਸੜਕਾਂ 'ਤੇ ਡਿਊਟੀ ਦਿੱਤੀ ਜਾ ਰਹੀ ਸੀ ਪਰ ਦੇਰ ਸ਼ਾਮ ਤਕ ਦੱਸਿਆ ਗਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਗਵਾੜਾ ਜਰਨੈਲ ਸਿੰਘ ਵਾਹਦ ਕੋਲ ਰੁੱਕ ਗਏ ਜਦਕਿ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਜਲੰਧਰ ਪੁੱਜ ਗਏ ਸਨ। ਉਨ੍ਹਾਂ ਦੇਰ ਸ਼ਾਮ ਪ੍ਰਬੰਧਾਂ ਸਬੰਧੀ ਮੀਟਿੰਗ ਵੀ ਕੀਤੀ।
-----------------------------
ਸਿਟੀ-ਪੀ160 ਤੋਂ 163ਪੀ) ਰੈਲੀ ਦੀ ਤਿਆਰੀ ਲਈ ਕੀਤੇ ਪੁਖ਼ਤਾ ਪ੍ਰਬੰਧ
ਸਾਹਿਲ ਸ਼ਰਮਾ, ਨਕੋਦਰ
ਨਕੋਦਰ ਦਾਣਾ ਮੰਡੀ 'ਚ ਅਕਾਲੀ-ਭਾਜਪਾ ਵੱਲੋਂ ਚਾਰ ਦਸੰਬਰ ਨੂੰ ਹੋਣ ਵਾਲੀ ਸਦਭਾਵਨਾ ਰੈਲੀ ਦੀਆਂ ਤਿਆਰੀਆਂ ਨੂੰ ਅੰਤਮ ਛੋਹ ਦਿੱਤੀ ਜਾ ਰਹੀ ਹੈ। ਰੈਲੀ ਵਾਲੀ ਸਟੇਜ ਤੇ ਮੈਦਾਨ 'ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੈਦਾਨ ਦਾ ਚੱਪਾ-ਚੱਪਾ ਛਾਣਿਆ ਜਾ ਰਿਹਾ ਹੈ। ਸਟੇਜ ਦੇ ਨੇੜੇ ਤੇ ਦੂਰ-ਦੂਰ ਤਕ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜੋ ਹਰ ਗਤੀਵਿਧੀ 'ਤੇ ਨਜ਼ਰ ਰੱਖਣਗੇ। ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਉਨ੍ਹਾਂ ਦੇ ਸਾਥੀ ਰੈਲੀ ਦੀ ਸਫ਼ਲਤਾ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਮੈਦਾਨ 'ਚ ਹਰ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਤਾਂ ਦਿਸ ਰਹੇ ਹਨ ਪਰ ਕਿਤੇ ਵੀ ਭਾਜਪਾ ਦਾ ਝੰਡਾ ਨਹੀਂ ਦਿਸ ਰਿਹਾ। ਰੈਲੀ ਵਾਲੀ ਥਾਂ ਤੇ ਨੀਲੀ ਬੱਤੀਆਂ ਲੱਗੀਆਂ ਗੱਡੀਆਂ ਦੀਆਂ ਲਾਈਨਾਂ ਹਨ ਤੇ ਪੁਲਸ ਅਫਸਰਾਂ ਦੀ ਵੱਡੀ ਸੰਖਿਆਂ ਵੱਲੋਂ ਰੈਲੀ ਦੀ ਸੁੱਰਖਿਆਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਨਕੋਦਰ 'ਚ ਰੈਲੀ ਦੀ ਤਿਆਰੀ ਦੇ ਨਾਲ-ਨਾਲ ਮੁਹੱਲਾ ਗੁਰੂ ਨਾਨਕਪੁਰਾ 'ਚ ਡਿਸਪੋਜ਼ਲ ਤੋਂ ਰੈਲੀ ਨੂੰ ਜਾਣ ਵਾਲੀ ਸੜਕ, ਜੋ ਕਈ ਦਹਾਕਿਆ ਤੋਂ ਖ਼ਸਤਾ ਹਾਲ ਸੀ, ਉਸ ਦੇ ਦਿਨ ਵੀ ਪਰਤ ਆਏ ਹਨ। ਸੜਕ ਤੇ ਥਾਂ-ਥਾਂ 'ਤੇ ਪੈਚ ਵਰਕ ਕੀਤਾ ਜਾ ਰਿਹਾ ਹੈ। ਲੋਕ ਤਾਂ ਖ਼ੁਸ਼ ਹਨ ਤੇ ਕਹਿ ਰਹੇ ਹਨ ਕਿ ਅਜਿਹੀਆਂ ਰੈਲੀਆਂ ਤਾਂ ਵਾਰ-ਵਾਰ ਹੋਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਰੈਲੀ ਨੂੰ ਵੇਖਦੇ ਹੋਏ ਕਈ ਵਿੱਦਿਅਕ ਅਦਾਰਿਆਂ 'ਚ ਛੁੱਟੀ ਕਰ ਦਿੱਤੀ ਗਈ ਹੈ। ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀਰਵਾਰ ਵੀ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਕਲੇਰ, ਮਨੋਜ ਕੁਮਾਰ ਸ਼ਰਮਾ, ਨਵਨੀਤ ਨੀਤਾ ਐਮਸੀ, ਹਰਪ੍ਰੀਤ ਸਿੰਘ ਪੀਤਾ, ਗੁਰਤੇਜ ਸਿੰਘ ਬਾਸੀ, ਰਮੇਸ਼ ਸੌਂਧੀ ਐਮਸੀ, ਸ਼ਿੰਦਰ ਪਾਲ ਬੱਗਾ ਐਮਸੀ, ਸਤੀਸ਼ ਟੰਡਨ, ਪਵਨ ਕੁਮਾਰ ਤੇ ਹੋਰ ਹਾਜ਼ਰ ਸਨ।