ਜੇਐਨਐਨ, ਜਲੰਧਰ : ਗੁਲਾਬ ਦੇਵੀ ਹਸਪਤਾਲ ਕੰਪਲੈਕਸ 'ਚ ਲਾਲਾ ਲਾਜਪਤਰਾਏ ਨਰਸਿੰਗ ਕਾਲਜ ਦੀ ਪਿ੍ਰੰਸੀਪਲ ਦਲਜੀਤ ਪ੍ਰਕਾਸ਼ ਦੇ ਲਾਪਤਾ ਹੋਏ ਹੁਣ ਤਕ 7 ਦਿਨ ਬੀਤ ਚੁੱਕੇ ਹਨ। ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਤੇ ਆਲੇ ਦੁਆਲੇ ਪੁੱਛਗਿੱਛ ਉਪਰੰਤ ਵੀਰਵਾਰ ਪੁਲਸ ਨੇ ਪੋਸਟਰ ਲਗਵਾਏ ਸਨ। ਹੁਣ ਪਿ੍ਰੰਸੀਪਲ ਦੀ ਭਾਲ ਲਈ ਟੀਮ ਗਿਠਤ ਕੀਤੀ ਗਈ ਹੈ।
ਇਸ ਮੌਕੇ ਜਾਂਚ ਕਰ ਰਹੀ ਏਸੀਪੀ ਨਾਰਥ ਅਮਨੀਤ ਕੌਂਡਲ ਨੇ ਦੱਸਿਆ ਕਿ ਪਿ੍ਰੰਸੀਪਲ ਬਾਰੇ ਪਤਾ ਲਗਾਉਣ ਲਈ ਫਗਵਾੜਾ, ਕਰਤਾਰਪੁਰ, ਹੁਸ਼ਿਆਰਪੁਰ ਆਦਿ ਜ਼ਿਲਿ੍ਹਆਂ ਦੀ ਪੁਲਸ ਨੂੰ ਚੌਕਸ ਕੀਤਾ ਗਿਆ ਹੈ। ਨਾਲ ਹੀ ਪਿ੍ਰੰਸੀਪਲ ਦੀ ਤਸਵੀਰ ਵਾਲੇ ਪੋਸਟਰ ਛਪਵਾ ਕੇ ਜ਼ਿਲਿ੍ਹਆਂ 'ਚ ਭੇਜੇ ਗਏ ਹਨ।