Quantcast
Channel: Punjabi News -punjabi.jagran.com
Viewing all articles
Browse latest Browse all 44017

ਐਮਜੀਐਨ ਨੇ ਕਰਵਾਇਆ ਮਾਡਲ ਯੂਨਾਈਇਡ ਨੇਸ਼ਨਜ਼ ਦਾ ਉਦਘਾਟਨੀ ਸਮਾਗਮ

$
0
0

ਪੱਤਰ ਪ੍ਰੇਰਕ, ਜਲੰਧਰ : ਐਮਜੀਐਨ ਪਬਲਿਕ ਸਕੂਲ, ਆਦਰਸ਼ ਨਗਰ 'ਚ ਮਾਡਲ ਯੂਨਾਈਇਡ ਨੇਸ਼ਨਜ਼ ਸ਼ੁੱਕਰਵਾਰ ਆਰੰਭ ਕੀਤਾ ਗਿਆ, ਜਿਸ ਨੂੰ ਐਮਜੀਐਨ ਆਦਰਸ਼ ਨਗਰ ਤੇ ਅਰਬਨ ਅਸਟੇਟ ਸਾਂਝੇ ਰੂਪ 'ਚ ਕਰਵਾ ਰਹੇ ਹਨ। ਇਸ ਸਮਾਗਮ 'ਚ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ 1200 ਡੈਲੀਗੇਟਸ ਭਾਗ ਲੈ ਰਹੇ ਹਨ।

ਐਮਜੀਐਨਐਮਯੂਐਨ (ਮਾਡਲ ਯੂਨਾਈਇਡ ਨੇਸ਼ਨਜ਼) ਇਕ ਅਜਿਹੀ ਸੰਸਥਾ ਹੈ ਜਿਹੜੀ ਲੇਖ-ਕੋਸ਼ਲ, ਜਨਤਕ ਭਾਸ਼ਣ, ਗੱਲਬਾਤ ਤੇ ਸਹਿਯੋਗ ਦੁਆਰਾ ਸਿਆਸੀ ਕੂਟਨੀਤੀ ਤੇ ਅੰਤਰਰਾਸ਼ਟਰੀ ਸਬੰਧਾਂ ਦਾ ਗਿਆਨ ਕਰਵਾਉਂਦੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਗਰੀਸ਼ ਬਾਲੀ (ਜੁਆਇੰਟ ਡਾਇਰੈਕਟਰ ਈਡੀ) ਦਾ ਸੁਆਗਤ ਐਮਜੀਐਨ ਐਜੂਕੇਸ਼ਨਲ ਟਰੱਸਟ ਦੇ ਸਕੱਤਰ ਜਰਨੈਲ ਸਿੰਘ ਪਸਰੀਚਾ ਨੇ ਕੀਤਾ। ਉਨ੍ਹਾਂ ਨਾਲ ਟਰੱਸਟੀ ਐਸਐਸ ਬੈਂਸ, ਗੁਰਪ੫ੀਤ ਸਿੰਘ, ਰਮਨੀਕ ਸਿੰਘ, ਸਤਵੰਤ ਗਾਖਲ, ਜਤਿੰਦਰ ਸਿੰਘ, ਪਿ੫ੰ. ਬਰਿੰਦਰ ਬਡਵਾਲ ਤੇ ਕੇਐਸ ਰੰਧਾਵਾ ਸਨ। ਇਸ ਗੌਰੀ ਛਾਬੜਾ, ਪ੫ੋ. ਨਰੇਸ਼ ਮੋਦਗਿੱਲ, ਰਾਜ ਕੁਮਾਰ ਖੋਸਲਾ ਤੇ ਹੋਰ ਪਤਵੰਤੇ ਸ਼ਾਮਲ ਸਨ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸ਼ਬਦ ਗਾਇਨ ਤੇ ਮੂਲ ਮੰਤਰ ਦੁਆਰਾ ਕੀਤੀ ਗਈ। ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਨੇ ਐਮਜੀਐਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਮਜੀਐਨ ਐਮਯੂਐਨ (ਮਾਡਲ ਯੂਨਾਈਟਿਡ ਨੇਸ਼ਨਜ਼) ਦੇ ਚੀਫ਼ ਐਡਵਾਈਸਰ ਗੌਤਮ, ਆਸ਼ਿਮਾ, ਮਨਰਾਜ ਸ਼ਯੰਮ, ਰੂਬਲ ਤੇ ਸਾਹਿਬਨੂਰ, ਅੰਸ਼ ਤੇ ਪਰਵੀਨ ਨੇ ਐਮਯੂਐਨ (ਮਾਡਲ ਯੂਨਾਈਇਡ ਨੇਸ਼ਨਜ਼) 'ਤੇ ਚਾਨਣਾ ਪਾਉਂਦੇ ਦੱਸਿਆ ਇਹ ਇਕ ਅੰਤਰ-ਰਾਸ਼ਟਰੀ ਸੰਸਥਾ ਹੈ ਜਿਹੜੀ ਨੌਜੁਆਨਾਂ ਨੂੰ ਪ੫ਤਿਭਾ ਦਿਖਾਉਣ ਲਈ ਇਕ ਮੰਚ ਪ੫ਦਾਨ ਕਰਦੀ ਹੈ। ਐਮਜੀਐਨ ਐਜੂਕੇਸ਼ਨਲ ਟ੫ਸਟ ਦੇ ਸਕੱਤਰ ਜਰਨੈਲ ਸਿੰਘ ਪਸਰੀਚਾ ਨੇ ਮੁਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>