ਕੁਲਵਿੰਦਰ ਸਿੰਘ, ਜਲੰਧਰ : ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਟਰ ਨੈਸ਼ਨਲ ਪ੫ਚਾਰ ਮਿਸ਼ਨ ਸ੫ੀ ਆਨੰਦਪੁਰ ਸਾਹਿਬ ਵੱਲੋਂ ਤੀਜਾ ਸਵਾਲ-ਜਵਾਬ ਮੁਕਾਬਲਾ 'ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ' ਦਾ ਦੁਆਬਾ ਤੇ ਮਾਝਾ ਜ਼ੋਨ ਦਾ ਮੁਕਾਬਲਾ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ 'ਚ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਤਖ਼ਤ ਸ੫ੀ ਕੇਸਗੜ੍ਹ, ਸ੫ੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਅਰਦਾਸ ਕਰ ਕੇ ਕੀਤੀ। ਇਸ ਮੌਕੇ ਇੰਟਰਨੈਸ਼ਨਲ ਪ੫ਚਾਰ ਮਿਸ਼ਨ ਦੇ ਮੁਖੀ ਤੇ ਮੈਂਬਰ ਸ਼੫ੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਇਸ ਮੁਕਾਬਲੇ 'ਚ ਦੁਆਬਾ ਜ਼ੋਨ ਦੀਆਂ 10 ਤੇ ਮਾਝਾ ਜ਼ੋਨ ਦੀਆਂ 11 ਟੀਮਾਂ ਨੇ ਹਿੱਸਾ ਲਿਆ।
ਇਸ ਮੌਕੇ ਗੁਰਦੁਆਰਾ ਮਾਡਲ ਟਾਊਨ ਪ੫ਬੰਧਕ ਕਮੇਟੀ ਦੇ ਪ੫ਧਾਨ ਅਜੀਤ ਸਿੰਘ ਸੇਠੀ, ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ ਤੇ ਹੋਰ ਟੀਮਾਂ ਦੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਇਸ ਉਪਰਾਲੇ ਤੇ ਗੁਰਦੁਆਰਾ ਮਾਡਲ ਟਾਊਨ ਪ੫ਬੰਧਕ ਕਮੇਟੀ ਜਲੰਧਰ ਵੱਲੋਂ ਕੀਤੇ ਪ੫ਬੰਧਾਂ ਦੀ ਸ਼ਲਾਘਾ ਕੀਤੀ। ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਉਨ੍ਹਾਂ ਤਿੰਨ ਸਾਲ ਪਹਿਲਾਂ ਇਹ ਮੁਕਾਬਲਾ ਸ੫ੀ ਆਨੰਦਪੁਰ ਸਾਹਿਬ ਤੋਂ ਆਰੰਭ ਕੀਤਾ ਸੀ। ਇਸ ਵਾਰ ਸਾਰੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੇ ਬੱਚੇ ਸ਼ਾਮਿਲ ਹੋਏ। 5 ਦਸੰਬਰ ਨੂੰ ਮਾਲਵਾ ਤੇ ਕੇਂਦਰੀ ਜ਼ੋਨ ਦਾ ਮੁਕਾਬਲਾ ਲੁਧਿਆਣਾ ਵਿਖੇ ਹੋਵੇਗਾ। ਫਾਈਨਲ ਮੁਕਾਬਲਾ ਸ੫ੀ ਆਨੰਦਪੁਰ ਸਾਹਿਬ 'ਚ ਕਰਵਾਇਆ ਜਾਵੇਗਾ। ਅੱਜ ਦੇ ਮੁਕਾਬਲੇ ਦਾ ਨਤੀਜਾ ਇਸ ਤਰ੍ਹਾਂ ਰਿਹਾ : ਦੁਆਬਾ ਜ਼ੋਨ
ਪਹਿਲਾ ਸਥਾਨ : ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ, ਦੂਜਾ ਸਥਾਨ : ਭਾਈ ਨੰਦ ਲਾਲ ਪਬਲਿਕ ਸਕੂਲ ਸ਼੫ੀ ਆਨੰਦਪੁਰ ਸਾਹਿਬ, ਤੀਜਾ ਸਥਾਨ : ਬਾਬਾ ਮੱਖਣ ਸ਼ਾਹ ਲੁਬਾਣਾ ਸਕੂਲ ਟਾਂਡਾ ਤੇ - ਮਾਝਾ ਜ਼ੋਨ : ਪਹਿਲਾ ਸਥਾਨ ਗੁਰੂ ਹਰਿਕਿ੫ਸ਼ਨ ਪਬਲਿਕ ਸਕੂਲ ਜੀਟੀਰੋਡ ਅੰਮਿ੫ਤਸਰ, ਦੂਜਾ ਸ੫ੀ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ, ਤੀਜਾ ਸ੫ੀ ਗੁਰੂ ਰਾਮ ਦਾਸ ਖਾਲਸਾ ਸੀ. ਸੈ. ਸ਼ਕੂਲ ਅੰਮਿ੫ਤਸਰ ਨੇ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਭਾਈ ਅਮਰਜੀਤ ਸਿੰਘ ਚਾਵਲਾ, ਤੇ ਅਜੀਤ ਸਿੰਘ ਸੇਠੀ ਨੇ ਕੀਤੀ।
ਇਸ ਮੌਕੇ ਈਸ਼ਰ ਸਿੰਘ ਭਿੰਡਰਾਂ ਵਾਲੇ, ਅਮਰਜੀਤ ਸਿੰਘ ਮਿੱਠਾ, ਚਿਰੰਜੀਵ ਸਿੰਘ ਲਾਲੀ, ਹਰਜੀਤ ਸਿੰਘ ਸਿੱਖ ਫੁੱਲਵਾੜੀ, ਹਰਜੀਤ ਕੌਰ ਡਿਪਟੀ ਡਾਇਰੈਟਰ ਐਜੂਕੇਸ਼ਨ ਸ਼੫ੋਮਣੀ ਕਮੇਟੀ ਤੇ ਪਿ੫ੰਸੀਪਲ ਭਾਈ ਨੰਦ ਲਾਲ ਪਬਲਿਕ ਸਕੂਲ ਸ੫ੀ ਆਨੰਦਪੁਰ ਸਾਹਿਬ, ਹਰਪ੫ੀਤ ਕੌਰ, ਸਰਬਜੀਤ ਕੌਰ ਪ੫ਚਾਰਕ ਸ਼੫ੋਮਣੀ ਕਮੇਟੀ, ਸਤਨਾਮ ਸਿੰਘ ਝੱਜ, ਅਮਰਿੰਦਰ ਸਿੰਘ ਮਾਨ,ਪਰਮਪ੫ੀਤ ਸਿੰਘ ਸੋਨੂੰ, ਤੇਜਦੀਪ ਸਿੰਘ ਸੇਠੀ, ਪਿ੫ੰਸੀਪਲ ਮਨਿੰਦਰ ਕੌਰ, ਪ੫ਸ਼ਾਸਨਕ ਅਫ਼ਸਰ ਅਵਿਨਾਸ਼ ਕੌਰ ਵਾਈਸ ਪਿ੫ੰਸੀਪਲ ਗੁਰੂ ਅਮਰਦਾਸ ਪਬਲਿਕ ਸਕੂਲ ਜਲੰਧਰ ਮਨਜਿੰਦਰ ਸਿੰਘ ਬਰਾੜ, ਕੁਲਬੀਰ ਸਿੰਘ, ਦਲਜਿੰਦਰ ਸਿੰਘ, ਬਲਜੀਤ ਸਿੰਘ ਬੱਲੀ, ਤੇਜਿੰਦਰਪਾਲ ਸਿੰਘ ਸ਼ੰਟੀ, ਦਿਲਬਾਗ ਸਿੰਘ ਅਬਿਆਨਾ, ਸ਼ੇਰਜੰਗ ਸਿੰਘ ਡੀਪੀਆਰਓ, ਮਨਿੰਦਰ ਸਿੰਘ ਲੱਕੀ, ਕੁਲਵੰਤ ਸਿੰਘ ਯੂਥ ਆਗੂ, ਅਵਤਾਰ ਸਿੰਘ ਚਾਵਲਾ, ਹਰਮਿੰਦਰ ਸਿੰਘ ਸਿੰਧੀ ਆਦਿ ਹਾਜ਼ਰ ਹੋਏ।