Quantcast
Channel: Punjabi News -punjabi.jagran.com
Viewing all articles
Browse latest Browse all 44017

ਵਪਾਰੀ ਦੀ ਪਤਨੀ ਦੇ ਬਿਆਨਾਂ 'ਤੇ ਦੋਸਤ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ

$
0
0

ਪੰਜਾਬੀ ਜਾਗਰਣ ਕੇਂਦਰ, ਜਲੰਧਰ/ਕਿਸ਼ਨਗੜ੍ਹ : ਕਰਤਾਰਪੁਰ/ਕਿਸ਼ਨਗੜ੍ਹ ਰੋਡ 'ਤੇ ਸ਼ੁੱਕਰਵਾਰ ਰਾਤ ਸਵਿਫਟ ਡਿਜਾਇਰ ਕਾਰ 'ਚ ਧਮਾਕੇ ਨਾਲ ਮਾਰੇ ਗਏ ਕਪੜਾ ਵਪਾਰੀ ਅਜੇ ਸ਼ਰਮਾ ਦੀ ਹੱਤਿਆ ਉਸ ਦੇ ਹੀ ਪ੍ਰਾਪਰਟੀ ਡੀਲਰ ਸਾਥੀ ਜਗਮੋਹਨ ਸਿੰਘ ਉਰਫ ਮੰਗਾ ਨੇ ਕੀਤੀ ਸੀ। ਥਾਣਾ ਮਕਸੂਦਾਂ ਪੁਲਸ ਨੇ ਵਪਾਰੀ ਦੀ ਪਤਨੀ ਦੇ ਬਿਆਨਾਂ 'ਤੇ ਹੱਤਿਆ ਦੀ ਧਾਰਾ ਲਗਾ ਕੇ ਜਗਮੋਹਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਗਮੋਹਨ ਛਾਬੜਾ ਹਸਪਤਾਲ 'ਚ ਭਰਤੀ ਹੈ ਜਿਥੇ ਡਾਕਟਰਾਂ ਨੇ ਉਸ ਨੂੰ ਫਿੱਟ ਨਹੀਂ ਐਲਾਨਿਆ, ਜਿਸ ਕਾਰਨ ਉਨ੍ਹਾਂ ਦੀ ਗਿ੍ਰਫ਼ਤਾਰੀ ਨਹੀਂ ਵਿਖਾਈ ਗਈ ਹੈ। ਕਾਰ 'ਚੋਂ 30 ਗ੍ਰਾਮ ਹੈਰੋਇਨ ਮਿਲੀ ਹੀ। ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਹੈਰੋਇਨ ਜਗਮੋਹਨ ਉਰਫ ਮੰਗਾ ਦੀ ਹੈ ਜਾਂ ਅਜੇ ਦੀ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਆਈਜੀ ਅਰਪਿਤ ਸ਼ੁਕਲਾ, ਡੀਆਈਜੀ ਸ਼ਿਵ ਕੁਮਾਰ ਵਰਮਾ, ਐਸਐਸਪੀ ਹਰਮੋਹਨ ਸਿੰਘ ਮੌਕੇ 'ਤੇ ਪੁੱਜੇ। ਤਿੰਨਾਂ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਉਪਰੰਤ ਮਿ੍ਰਤਕ ਦੀ ਪਤਨੀ ਪਿੰਕੀ ਨਾਲ ਗੱਲਬਾਤ ਕੀਤੀ। ਇਸ ਦੇ ਬਾਅਦ ਉਹ ਹਸਪਤਾਲ 'ਚ ਜਗਮੋਹਨ ਦਾ ਬਿਆਨ ਲੈਣ ਲਈ ਖੁਦ ਪੁੱਜੇ। ਦੇਰ ਰਾਤ ਤਕ ਜਗਮੋਹਨ ਨੇ ਆਪਣੀ ਤਬੀਅਤ ਵਿਗੜਣ ਦੀ ਗੱਲ ਕਹਿ ਕੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਆਈਜੀ ਅਰਪਿਤ ਸ਼ੁਕਲਾ ਨੇ ਦੱਸਿਆ ਵਪਾਰੀ ਅਜੇ ਦੀ ਮੌਤ ਕਿਸੇ ਧਮਾਕੇ ਨਾਲ ਹੀ ਹੋਈ ਹੈ। ਉਸ ਦੀ ਪਤਨੀ ਪਿੰਕੀ ਨੇ ਜਗਮੋਹਨ 'ਤੇ ਸ਼ੱਕ ਪ੍ਰਗਟਾਇਆ ਹੈ, ਜਿਸ ਦੇ ਚੱਲਦੇ ਉਸ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਨਾਜਾਇਜ਼ ਤੌਰ 'ਤੇ ਧਮਾਕਾਖੇਜ਼ ਸਮੱਗਰੀ ਰੱਖਣ ਤੇ ਸਾਜਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

- ਜਗਮੋਹਨ ਖ਼ਿਲਾਫ਼ ਹੋ ਚੁਕੈ ਤਿੰਨ ਹੱਤਿਆਵਾਂ ਦਾ ਮਾਮਲਾ ਦਰਜ

ਹੱਤਿਆ ਦੇ ਮੁਲਜ਼ਮ ਜਗਮੋਹਨ ਖ਼ਿਲਾਫ਼ ਪਹਿਲਾਂ ਵੀ ਤਿੰਨ ਹੱਤਿਆਵਾਂ ਤੇ ਇਕ ਐਨਡੀਪੀਐਸ ਦਾ ਮਾਮਲਾ ਵੀ ਹੈ। ਬਿਲਾਸਪੁਰ 'ਚ ਲੁੱਟ ਤੇ ਹੱਤਿਆ ਦੇ ਦੋ ਮਾਮਲੇ, ਲੁਧਿਆਣਾ 'ਚ ਲੁੱਟ ਤੇ ਹੱਤਿਆ ਦਾ ਇਕ ਤੇ ਬੰਗਾ 'ਚ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ।

- ਪਤਨੀ ਦਾ ਬਿਆਨ ਐਸਐਸਪੀ ਦੀ ਜੁਬਾਨੀ

ਅਜੇ ਦੀ ਪਤਨੀ ਪਿੰਕੀ ਨੇ ਬਿਆਨ 'ਚ ਕਿਹਾ ਕਿ ਮੰਗਾ ਸ਼ਾਮ 7.30 ਵਜੇ ਘਰ ਆਇਆ ਤੇ ਉਸ ਦੇ ਪਤੀ ਨੂੰ ਨਾਲ ਲੈ ਗਿਆ। ਸਵੇਰੇ ਅਖਬਾਰ ਵੇਖੀ ਤੇ ਪਤਾ ਲੱਗਾ ਕਿ ਉਸ ਦਾ ਪਤੀ ਹੁਣ ਨਹੀਂ ਰਿਹਾ। ਮੰਗਾ ਨੇ ਹੀ ਪਤੀ ਨੂੰ ਮਾਰਿਆ ਹੈ, ਕਿਉਂਕਿ ਅਜੇ ਦੀ ਮੌਤ ਉਪਰੰਤ ਉਸ ਨੇ ਘਰ ਜਾਂ ਪੁਲਸ ਨੂੰ ਦੱਸਣ ਦੀ ਜ਼ਰੂਰਤ ਨਹੀਂ ਸਮਝੀ।

- ਹੱਤਿਆ ਦਾ ਕਾਰਨ ਪੈਸਾ ਜਾਂ ਕੁੱਝ ਹੋਰ...

ਪੁਲਸ ਨੇ ਹੱਤਿਆ ਦਾ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਦੇਰ ਰਾਤ ਹੱਤਿਆ ਦਾ ਕਾਰਨ ਨਹੀਂ ਦੱਸ ਸਕੀ। ਪੁਲਸ ਹੱਤਿਆ ਪਿੱਛੇ ਕਿਸੇ ਪ੍ਰਾਪਰਟੀ ਦੀ ਰਕਮ ਕਾਰਨ ਹੋਏ ਵਿਵਾਦ, ਪ੍ਰਾਪਰਟੀ ਦੇ ਵਿਵਾਦ ਜਾਂ ਨਾਜਾਇਜ਼ ਸਬੰਧਾਂ ਨੂੰ ਆਧਾਰ ਮੰਨ ਕੇ ਜਾਂਚ ਕਰ ਰਹੀ ਹੈ।

- ਕਿਸੇ ਵੱਡੀ ਅਣਹੋਣੀ ਵੱਲ ਹੋ ਸਕਦੈ ਇਸ਼ਾਰਾ?

ਪੁਲਸ ਦੀ ਥਿਊਰੀ ਕਹਿੰਦੀ ਹੈ ਕਿ ਮੰਗਾ ਤੇ ਅਜੇ ਕੋਈ ਧਮਾਕਾਖੇਜ ਸਮੱਗਰੀ ਲੈ ਕੇ ਜਾ ਰਹੇ ਸਨ। ਰਸਤੇ 'ਚ ਕਿਸੇ ਕਾਰਨ ਧਮਾਕਾ ਹੋ ਗਿਆ, ਜਿਸ ਕਾਰਨ ਅਜੇ ਦੀ ਮੌਤ ਹੋ ਗਈ। ਪਤਨੀ ਨੇ ਸ਼ੱਕ ਪ੍ਰਗਟਾਇਆ ਤਾਂ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ। ਵੱਡਾ ਸਵਾਲ ਇਹ ਹੈ ਕਿ ਧਮਾਕੇ ਦੀ ਕਿਸਮ ਕੀ ਸੀ, ਕਿਥੋਂ ਲਿਆਂਦਾ ਗਿਆ ਤੇ ਕਿੱਥੇ ਜਾ ਰਿਹਾ ਸੀ, ਜਿਸ ਪਾਸੇ ਕਾਰ ਜਾ ਰਹੀ ਸੀ ਉਧਰ ਧਾਰਮਿਕ ਥਾਂ ਵੀ ਸੀ ਤੇ ਜਗਮੋਹਨ ਦੇ ਸਬੰਧ ਕਿਸੇ ਦੇਸ਼ ਵਿਰੋਧੀ ਤਾਕਤਾਂ ਨਾਲ ਵੀ ਹੋ ਸਕਦੇ ਹਨ। ਪੁਲਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

- ਡਾਕਟਰਾਂ ਦੇ ਬਿਆਨ ਨਾਲ ਮਾਮਲਾ ਸ਼ੱਕ ਦੇ ਘੇਰੇ 'ਚ

ਮਿ੍ਰਤਕ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਕ ਧਮਾਕਾ ਹੋਇਆ ਤੇ ਚਮੜੀ ਵੀ ਸੜੀ ਹੈ। ਉਧਰ, ਜਗਮੋਹਨ ਦਾ ਇਲਾਜ ਕਰ ਰਹੇ ਡਾਕਟਰ ਨਿਤਿਨ ਨੇ ਕਿਹਾ ਕਿ ਜ਼ਖ਼ਮੀ ਦੀ ਚਮੜੀ ਕਿਧਰੋਂ ਨਹੀਂ ਸੜੀ ਹੈ ਤੇ ਜੋ ਉਂਗਲਾਂ ਵੱਢੀਆਂ ਗਈਆਂ ਹਨ ਉਹ ਸ਼ਾਰਪ ਇੰਜਰੀ ਹੈ।


Viewing all articles
Browse latest Browse all 44017