ਅਨਮੋਲ ਸਿੰਘ ਚਾਹਲ, ਨੂਰਮਹਿਲ : ਨੂਰਮਹਿਲ ਦੇ ਵਸਨੀਕ ਪੱਤਰਕਾਰ ਪਾਰਸ ਨਈਅਰ ਨੂੰ ਪਿਤਾ ਹੀਰਾ ਲਾਲ ਨਈਅਰ (54) ਦਾ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦੇਹਾਂਤ ਹੋ ਜਾਣ ਨਾਲ ਡੂੰਘਾ ਸਦਮਾ ਪੱੁਜਾ ਹੈ। ਸ਼ੱੁਕਰਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਚੀਮਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ । ਨੂਰਮਹਿਲ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ, ਸਿਆਸੀ ਸੰਗਠਨਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਇਸ ਦੁੱਖ ਦੀ ਘੜੀ ਵਿਚ ਨਈਅਰ ਪਰਿਵਾਰ ਨਾਲ ਦੁੱਖ ਦਾ ਪ੫ਗਟਾਵਾ ਕੀਤਾ ਹੈ। ਮਰਹੂਮ ਹੀਰਾ ਲਾਲ ਨਮਿੱਤ ਅੰਤਿਮ ਅਰਦਾਸ 15 ਦਸੰਬਰ ਦਿਨ ਮੰਗਲਵਾਰ ਨੂੰ ਮੰਦਿਰ ਸ਼ਿਵਾਲਾ ਮੁਹੱਲਾ ਜੋਸ਼ੀਆਂ ਨੂਰਮਹਿਲ ਵਿਖੇ ਦੁਪਹਿਰ 1 ਤੋਂ 2 ਵਜੇ ਤਕ ਹੋਵੇਗੀ ।
↧