230- ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬਲਜਿੰਦਰ ਕੌਰ ਨਾਲ ਹੋਰ ।
ਰਾਜੀਵ ਬਾਂਗੜ, ਲੁਧਿਆਣਾ : ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਅੱਜ ਲੁਧਿਆਣਾ ਵਿਖੇ ਮੀਟਿੰਗ ਹੋਈ।¢ ਇਸ ਮੀਟਿੰਗ ਵਿਚ ਵੱਡੀ ਗਿਣਤੀ 'ਚ ਮਹਿਲਾ ਵਾਲੰਟੀਅਰਜ਼ ਨੇ ਹਿੱਸਾ ਲਿਆ ਅਤੇ ਮੀਟਿੰਗ ਨੰੂ ਮਹਿਲਾ ਵਿੰਗ ਦੀ ਸੂਬਾ ਪ੫ਧਾਨ ਬਲਜਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸੂਬਾ ਟੀਮ ਦੀ ਮੈਂਬਰ ਸੋਨੀਆ ਵਿਕਟਰ ਨੇ ਕਿਹਾ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਪੰਜਾਬ ਦੀਆਂ ਅੌਰਤਾਂ ਅਕਾਲੀ/ਬੀਜੇਪੀ ਸਰਕਾਰ ਦੇ ਭਿ੫ਸ਼ਟ ਤੰਤਰ ਨੰੂ ਖ਼ਤਮ ਕਰਨ ਲਈ ਆਪਣੇ ਘਰਾਂ ਤੋਂ ਬਾਹਰ ਆਉਣ। ਜਦੋਂ ਤੱਕ ਅੌਰਤਾਂ ਅੱਗੇ ਨਹੀਂ ਆਉਣਗੀਆਂ, ਉਦੋਂ ਤੱਕ ਪੰਜਾਬ ਵਿਚ ਭੇਦਭਾਵ ਵਾਲੇ ਹਾਲਾਤ ਨਹੀਂ ਬਦਲਣਗੇ ਅਤੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਹੈ ਕਿ ਸੂਬੇ ਵਿਚ 49 ਫੀਸਦੀ ਵੋਟਰ ਅੌਰਤਾਂ ਹਨ, ਜੋ ਕਿ ਵਿਵਸਥਾ ਦੀ ਸਿਰਜਣਾ ਵਿਚ ਮੁੱਖ ਭੂਮਿਕਾ ਅਦਾ ਕਰ ਰਹੀਆਂ ਹਨ।¢ਇਸ ਕਰਕੇ ਅੌਰਤਾਂ ਨਾਲ ਜੂੜੇ ਮੁਦਿਆਂ ਦੇ ਹੱਲ ਲਈ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਵਿਚ ਬੂਥ ਪੱਧਰ 'ਤੇ ਸੰਗਠਨ ਦੀ ਸਥਾਪਨਾ ਕੀਤੀ ਜਾ ਰਹੀ ਹੈ।