ਪੱਤਰ ਪੇ੍ਰਰਕ, ਲੁਧਿਆਣਾ : ਵਿਜਯ ਬੈਂਕ ਵੱਲੋਂ ਐਤਵਾਰ ਭਾਈ ਰਣਧੀਰ ਸਿੰਘ ਨਗਰ ਸਥਿਤ ਕਮਯੂਨਿਟੀ ਸੈਂਟਰ ਦੇ ਸਾਹਮਣੇ ਘਰ ਬਣਾਉਣ ਸਬੰਧੀ ਕਰਜ਼ਾ ਮੇਲਾ ਲਗਾਇਆ ਗਿਆ। ਇਸ ਮੌਕੇ 117 ਲੋਕਾਂ ਨੇ ਆਪਣੇ ਘਰ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਬੈਂਕ ਅਧਿਕਾਰੀਆਂ ਤੋਂ ਜਾਣਕਾਰੀ ਲਈ। ਜਾਣਕਾਰੀ ਦਿੰਦਿਆ ਬੀਆਰਐਸ ਸ਼ਾਖਾ ਦੇ ਮੈਨੇਜਰ ਅਸ਼ਵਨੀ ਅਰੋੜਾ ਨੇ ਦੱਸਿਆ ਕਿ ਇਸ ਲੋਨ ਮੇਲੇ ਵਿਚ ਬੈਂਕ ਨੇ ਲੋਕਾਂ ਨੂੰ 2 ਕਰੋੜ ਦੇ ਕਰੀਬ ਕਰਜ਼ਾ ਦਿੱਤਾ ਹੈ। ਬੈਂਕ ਵੱਲੋਂ ਹਰ ਸ਼ਹਿਰ ਵਿਚ ਇਹੋ ਜਿਹੇ ਲੋਨ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਅਸਾਨ ਕਿਸ਼ਤਾਂ ਵਿਚ ਆਪਣਾ ਘਰ ਬਣਾ ਸਕਣ। ਇਸ ਮੌਕੇ ਬੈਂਕ ਸ਼ਾਖਾ ਦੇ ਸਹਾਇਕ ਪ੍ਰਬੰਧਕ ਨਿਰਮਲ ਦਾਸ ਤੇ ਦਮਨਦੀਪ ਸਿੰਘ ਨੇ ਵੀ ਸਟਾਫ ਦੇ ਸਹਿਯੋਗ ਨਾਲ ਲੋਕਾਂ ਨੂੰ ਅਸਾਨ ਕਿਸ਼ਤਾਂ 'ਤੇ ਘਰ ਬਣਾਉਣ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਬੈਂਕ ਦੇ ਹੋਰ ਸਟਾਫ ਦੇ ਨਾਲ-ਨਾਲ ਵਿਜੇ ਕੁਮਾਰ, ਰਮਨ ਕੁਮਾਰ, ਅਨਿਲ ਸ਼ਰਮਾ, ਐਸਪੀ ਸਿੰਘ ਤੇ ਠੇਕੇਦਾਰ ਮਨਮੋਹਨ ਸਿੰਘ ਵੀ ਹਾਜ਼ਰ ਸਨ।
↧