ਜੇਐਨਐਨ, ਫਿਲੌਰ : ਫਿਲੌਰ ਦੇ ਡੀਏਵੀ ਸੇਨਟੇਨਰੀ ਪਬਲਿਕ ਸਕੂਲ 'ਚ ਕਿਡਸ ਕਾਰਨੀਵਾਲ ਕਰਾਇਆ ਗਿਆ। ਇਸ ਵਿਚ ਦੋ ਸਾਲ ਦੀ ਉਮਰ ਤੋਂ ਲੈ ਕੇ 6 ਸਾਲ ਦੀ ਉਮਰ ਤਕ ਦੇ ਬੱਚਿਆਂ ਨੇ ਹਿੱਸਾ ਲਿਆ। 2-3 ਸਾਲ ਦੇ ਬੱਚਿਆਂ ਦਾ ਹੈਲਦੀ ਬੇਬੀ ਸ਼ੋਅ, ਕਾਰਟੂਨ ਕਰੈਕਟਰ ਤੇ ਬਾਲੀਵੁੱਡ ਅਦਾਕਾਰਾਂ 'ਤੇ ਅਧਾਰਿਤ ਫੈਂਸੀ ਡਰੈੱਸ ਮੁਕਾਬਲੇ ਕਰਾਏ ਗਏ। 3-6 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਮਨੋਰੰਜਕ ਖੇਡਾਂ, ਡਾਂਸ ਤੇ ਰੰਗ ਭਰਨ ਦੇ ਮੁਕਾਬਲੇ ਕਰਾਏ। ਇਨ੍ਹਾਂ ਸਾਰੇ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ ਅਤੇ ਜੇਤੂ ਬੱਚਿਆਂ ਨੂੰ ਟ੫ਾਫੀਆਂ ਦਿੱਤੀਆਂ ਗਈਆਂ। ਇਸ ਮੌਕੇ ਪਿ੍ਰੰਸੀਪਲ ਯੋਗੇਸ਼ ਗੰਭੀਰ ਨੇ ਕਿਹਾ ਕਿ ਬੱਚੇ ਚਾਹੇ ਕਿਸੇ ਵੀ ਸਕੂਲ 'ਚ ਪੜ੍ਹਦੇ ਹੋਣ, ਉਨ੍ਹਾਂ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੋਣਾ ਚਾਹੀਦਾ ਹੈ।
↧