ਪ੍ਰੇਮ ਰਤਨ ਕਾਲੀਆ, ਲੁਧਿਆਣਾ : ਗਿੱਲ ਰੋਡ ਸਥਿਤ ਯੂਸੀਪੀਐਮਏ ਕੰਪਲੈਕਸ 'ਚ ਲੱਗੀ ਤਿੰਨ ਰੋਜ਼ਾ ਬਾਇਰ ਸੈਲਰ ਬਾਈਸਾਈਕਲ ਪ੍ਰਦਰਸ਼ਨੀ ਦੇ ਆਖਰੀ ਦਿਨ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਲੁਧਿਆਣਾ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ। ਇਸ ਮੌਕੇ ਯੂਸੀਪੀਐਮਏ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬਿੱਟੂ ਨੂੰ ਯਾਦ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਯੂਸੀਪੀਐਮਏ ਵੱਲੋਂ ਬਾਈਸਾਈਕਲ ਸਨਅਤ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਵੀ ਐਮਪੀ ਨੂੰ ਜਾਣੂ ਕਰਵਾਇਆ। ਇਸ ਮੌਕੇ ਐਮਪੀ ਨੇ ਪਹਿਲ ਦੇ ਆਧਾਰ 'ਤੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਸੀਪੀਐਮਏ ਦੇ ਅਹੁਦੇਦਾਰ ਤੇ ਮੈਂਬਰਾਂ ਸਮੇਤ ਭਾਰੀ ਗਿਣਤੀ 'ਚ ਸਨਅਤਕਾਰ ਮੌਜੂਦ ਸਨ।
------
ਮਨਜੀਤ ਸਿੰਘ ਖ਼ਾਲਸਾ ਬਣੇ ਪ੍ਰਧਾਨ
ਇਸ ਮੌਕੇ ਬਣਾਏ ਗਏ ਪ੍ਰਦੇਸ਼ ਲਘੂ ਉਦਯੋਗ ਸੰਗਠਨ ਦਾ ਮਨਜੀਤ ਸਿੰਘ ਖ਼ਾਲਸਾ ਨੂੰ ਪ੍ਰਧਾਨ ਐਲਾਨਿਆ ਗਿਆ। ਬਿੱਟੂ ਤੇ ਮੌਜੂਦ ਸਨਅਤਕਾਰਾਂ ਨੇ 'ਖ਼ਾਲਸਾ' ਨੂੰ ਪ੍ਰਧਾਨ ਬਨਣ 'ਤੇ ਮੁਬਾਰਕਾਂ ਦਿÎਤੀਆਂ
ਬਾਈਸਾਈਕਲ ਸਨਅਤ ਨੂੰ ਸਮੱਸਿਆਵਾਂ
ਯੁਸੀਪੀਐਮਏ ਅਹੁਦੇਦਾਰਾਂ ਨੇ ਬਿੱਟੂ ਨੂੰ ਦੱਸਿਆ ਕਿ ਚੀਨ ਤੋਂ ਮਾਲ ਮੰਗਵਾਉਣ, ਜੀਐਸਟੀ ਤੇ ਢਾਂਚੇ ਦੇ ਵਿਕਾਸ ਸਬੰਧੀ ਉਨ੍ਹਾਂ ਨੂੰ ਢੇਰ ਸਾਰੀਆਂ ਸਮੱਸਿਆਵਾਂ ਹਨ। ਬਿੱਟੂ ਨੇ ਸਨਅਤਕਾਰਾਂ ਦੇ ਇਹ ਮਸਲੇ ਸੰਸਦ 'ਚ ਉਠਾਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਐਮਪੀ ਨੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਇਨ੍ਹਾਂ ਮਸਲਿਆਂ ਦੇ ਹੱਲ ਲਈ ਗੱਲ ਕਰਨ ਦਾ ਭਰੋਸਾ ਦਿÎਤਾ।
ਬਿੱਟੂ ਵੱਲੋਂ 10 ਲੱਖ ਦੀ ਸਹਾਇਤਾ ਐਲਾਨ
ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਯੂਸੀਪੀਐਮਏ ਕੰਪਲੈਕਸ ਦੇ ਨਿਰਮਾਣ ਦੇ ਲਈ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸੇ ਗਏ ਮਸਲਿਆਂ ਦੇ ਸਾਰਥਕ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ।
ਓਰੀਅੰਟ ਇੰਸ਼ੋਰੈਂਸ ਕੰਪਨੀ ਨਾਲ ਐਮਓਯੂ ਸਾਈਨ
ਇਸ ਮੌਕੇ ਯੂਸੀਪੀਐਮਏ ਦੇ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਦੇ ਲਈ ਓਰੀਅੰਟ ਇੰਸ਼ੋਰੈਂਸ ਕੰਪਨੀ ਨਾਲ ਇਕ ਐਮਓਯੂ ਸਾਈਨ ਕੀਤਾ ਗਿਆ। ਐਮਓਯੂ ਸਾਈਨ ਕਰਨ ਦੇ ਲਈ ਐਮਪੀ ਬਿੱਟੂ ਦੀ ਹਾਜ਼ਰੀ 'ਚ ਵਿਸੇਸ਼ ਤੌਰ 'ਤੇ ਚੰਡੀਗੜ੍ਹ ਤੋਂ ਓਰੀਅੰਟ ਇੰਸ਼ੋਰੈਂਸ ਕੰਪਨੀ ਦੇ ਚੀਫ ਖੇਤਰੀ ਮੈਨੇਜਰ ਤੇ ਆਰਓ ਚੰਡੀਗੜ੍ਹ ਈਸ਼ ਕੁਮਾਰ ਮੁੰਜਾਲ ਤੇ ਡਿਵੀਜ਼ਨਲ ਮੈਨੇਜਰ ਪ੍ਰਵੇਸ਼ ਵਰਮਾ ਮੌਜੂਦ ਸਨ। ਇੰਸ਼ੋਰੈਂਸ ਕੰਪਨੀ ਵੱਲੋਂ ਸਟੈਂਡਰਡ ਫਾਇਰ ਪਾਲਿਸੀ, ਚੋਰੀ ਤੇ ਘਰ ਦੀ ਭੰਨ ਤੋੜ, ਮੋਟਰ ਵ੍ਹੀਕਲ, ਗਰੁੱਪ ਪਰਸਨਲ ਐਕਸੀਡੈਂਟ, ਹੈਲਥ ਪਾਲਿਸੀ ਤੇ ਹੋਰ ਬੀਮੇ ਤੇ ਲਾਭ ਦੇਣਾ ਲਿਖਿਆ ਗਿਆ। ਕੰਪਨੀ ਵੱਲੋਂ 50 ਤੋਂ 85 ਫ਼ੀਸਦੀ ਛੋਟ ਵੀ ਦਾ ਲਾਭ ਦੇਣ ਦੀ ਗੱਲ ਵੀ ਮੰਨੀ ਗਈ।
ਤਰਸੇਮ ਸਿੰਘ ਭਿੰਡਰ ਨੇ ਵੀ ਕੀਤੀ ਸ਼ਮੂਲੀਅਤ
ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਨੇ ਵੀ ਇਸ ਤਿੰਨ ਰੋਜ਼ਾ ਪ੍ਰਦਰਸ਼ਨੀ 'ਚ ਸ਼ਿਰਕਤ ਕੀਤੀ। ਇਸ ਮੌਕੇ ਯੂਥ ਪ੍ਰਧਾਨ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਪ੍ਰਦਰਸ਼ਨੀ 'ਚ ਵੱਖ-ਵੱਖ ਸਨਅਤਕਾਰਾਂ ਨੂੰ ਮਿਲਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਭਿੰਡਰ ਨੇ ਵੱਖ-ਵੱਖ ਉਤਪਾਦਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਤੇ ਕਿਥੇ-ਕਿਥੇ ਮਹਾਨਗਰ ਤੋਂ ਬਾਈਸਾਈਕਲ ਭੇਜਿਆ ਜਾਂਦਾ ਹੈ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਯੂਸੀਪੀਐਮਏ ਨੇ ਇਸ ਤਿੰਨ ਰੋਜ਼ਾ ਪ੍ਰਦਰਸ਼ਨੀ 'ਚ ਲਗਭਗ 20000 ਵਿਜ਼ਿਟਰਜ਼ ਦੇ ਪਹੁੰਚਣ ਦਾ ਦਾਅਵਾ ਕੀਤਾ।