ਸਟਾਫ ਰਿਪੋਰਟਰ, ਵਿ੍ਰੰਦਾਵਨ
ਨਵੇਂ ਸਾਲ 'ਤੇ ਵਿ੍ਰੰਦਾਵਨ 'ਚ ਭਗਤਾਂ ਦਾ ਸੈਲਾਬ ਜੁੜੇਗਾ। ਇਸ ਲਈ ਸ਼ਹਿਰ 'ਚ 30 ਦਸੰਬਰ ਤੋਂ ਤਿੰਨ ਜਨਵਰੀ ਤਕ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਵਾਹਨਾਂ ਨੂੰ ਸ਼ਹਿਰ ਦੇ ਬਾਹਰ ਪਾਰਕਿੰਗ 'ਚ ਖੜਾ ਕੀਤਾ ਜਾਏਗਾ। ਉੱਥੋਂ ਈ ਰਿਕਸ਼ਾ, ਆਟੋ ਜਾਂ ਪੈਦਲ ਤੁਹਾਨੂੰ ਆਪਣੀ ਮੰਜ਼ਿਲ ਤਕ ਪਹੁੰਚਣਾ ਪਵੇਗਾ। ਸਾਲ ਦੇ ਆਖਰੀ ਦਿਨਾਂ ਅਤੇ ਨਵੇਂ ਸਾਲ ਦਾ ਸਵਾਗਤ ਠਾਕੁਰ ਬਾਂਕੇਬਿਹਾਰੀ ਦੇ ਚਰਨਾਂ 'ਚ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਸ਼ਰਧਾਲੂ ਵਿ੍ਰੰਦਾਵਨ ਆ ਰਹੇ ਹਨ। ਸੰਭਾਵਨਾ ਹੈ ਕਿ ਬੁੱਧਵਾਰ ਤੋਂ ਸ਼ਰਧਾਲੂਆਂ ਦੀ ਆਮਦ ਹੋਰ ਵੱਧ ਜਾਏਗੀ। ਵਾਹਨਾਂ ਨਾਲ ਜਾਮ ਦੀ ਸਥਿਤੀ ਨਾ ਬਣੇ, ਇਸਦੇ ਲਈ ਪੁਲਸ ਨੇ ਨਿੱਜੀ ਚਾਰ ਪਹੀਆ ਵਾਹਨਾਂ ਨੂੰ ਸ਼ਹਿਰ ਦੇ ਬਾਹਰ ਪਾਰਕਿੰਗ 'ਚ ਖੜਾ ਕਰਾਉਣ ਦੀ ਯੋਜਨਾ ਬਣਾਈ ਹੈ। ਪਾਰਕਿੰਗ ਵਾਲੀ ਥਾਂ ਤੋਂ ਸ਼ਹਿਰ ਜਾਣ ਲਈ ਜਨਤਕ ਇਸਤੇਮਾਲ ਵਾਲੇ ਵਾਹਨ ਮੁਹੱਈਆ ਰਹਿਣਗੇ।