ਜੇਐਨਐਨ, ਕਪੂਰਥਲਾ : ਕਪੂਰਥਲਾ ਤੋਂ ਜਲੰਧਰ ਤੇ ਜਲੰਧਰ ਤੋਂ ਕਪੂਰਥਲਾ ਆਉਣ-ਜਾਣ ਵਾਲੇ ਯਾਤਰੀਆਂ ਤੇ ਬੱਸ ਚਾਲਕਾਂ ਲਈ ਸਫਰ ਕਰਨਾ ਕਾਫੀ ਮੁਸ਼ਕਿਲ ਹੋਇਆ ਪਿਆ ਹੈ। ਉਂਝ ਵੀ ਇਹ ਸਿੱਧਾ 25 ਮਿੰਟ ਦਾ ਸਫਰ ਦੀ ਜਗ੍ਹਾ ਇਕ ਘੰਟਾ ਲੱਗ ਜਾਂਦਾ ਹੈ। ਜੇਕਰ ਰਸਤੇ 'ਚ ਫਾਟਕ ਰੇਲਵੇ ਵੱਲੋਂ ਤਕਨੀਕੀ ਖਰਾਬੀ ਕਾਰਨ ਬੰਦ ਕੀਤਾ ਹੋਇਆ ਹੋਵੇ ਤਾਂ ਸ਼ਾਇਦ ਹੀ ਲੋਕ ਸਮੇਂ 'ਤੇ ਆਪਣੇ ਪਹੁੰਚ ਸਥਾਨ 'ਤੇ ਪਹੁੰਚ ਸਕਣ। ਕੁਝ ਇਸ ਤਰ੍ਹਾਂ ਹੀ ਮੰਗਲਵਾਰ ਨੂੰ ਕਰਤਾਰਪੁਰ ਫਾਟਕ 'ਚ ਰੇਲਵੇ ਦੀਆਂ ਲਾਈਨਾਂ ਦੀ ਮੁਰੰਮਤ ਕਾਰਨ ਕਰਤਾਰਪੁਰ ਫਾਟਕ 'ਚ ਰੇਲਵੇ ਦੀਆਂ ਲਾਈਨਾਂ ਦੀ ਮੁਰੰਮਤ ਕਾਰਨ ਕਰਤਾਰਪੁਰ ਫਾਟਕ ਇਕ ਘੰਟੇ ਤਕ ਬੰਦ ਰਿਹਾ, ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਫਾਟਕ ਬੰਦ ਹੋਣ ਕਾਰਨ ਕਰੀਬ ਇਕ ਕਿਲੋਮੀਟਰ ਤਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਜਲੰਧਰ ਵਾਸੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ 25 ਸਾਲਾਂ ਤੋਂ ਕਪੂਰਥਲਾ ਬੱਸਾਂ 'ਚ ਸਫਰ ਕਰ ਰਹੇ ਹਨ। ਬਸਤੀ ਬਾਵਾ ਖੇਲ 'ਚ ਪਿਛਲੇ ਕਈ ਮਹੀਨਿਆਂ ਤੋਂ ਰਸਤਾ ਬੰਦ ਕਰ ਦਿੱਤਾ ਹੈ। ਬੱਸਾਂ ਵਾਇਆ ਕਰਤਾਰਪੁਰ ਤੋਂ ਲੰਘਦੀਆਂ ਹਨ। ਉੱਪਰੋਂ ਮੰਗਲਵਾਰ ਨੂੰ ਕਰੀਬ ਇਕ ਘੰਟੇ ਤਕ ਫਾਟਕ ਬੰਦ ਹੋਣ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਜਲੰਧਰ ਤੋਂ ਕਪੂਰਥਲਾ ਆਉਂਦੇ ਸਮੇਂ ਬਸਤੀ ਪੀਰ ਦਾਦ ਵੱਲੋਂ ਬੱਸਾਂ ਚਲਾਉਣ ਦੇ ਹੁਕਮ ਦੇਵੇ, ਤਾਂਕਿ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ।
ਕਪੂਰਥਲਾ ਵਾਸੀ ਰਾਮ ਮੂਰਤੀ ਨੇ ਦੱਸਿਆ ਕਿ ਕਰਤਾਰਪੁਰ ਫਾਟਕ ਇਕ ਘੰਟੇ ਤਕ ਬੰਦ ਹੋਣ ਨਾਲ ਉਨ੍ਹਾਂ ਨੂੰ ਜਲੰਧਰ ਤੋਂ ਕਪੂਰਥਲਾ ਸਫਰ ਚੰਡੀਗੜ੍ਹ ਤਕ ਸਫਰ ਕਰਨ ਦਾ ਲੱਗ ਰਿਹਾ ਸੀ। ਫਾਟਕ ਬੰਦ ਹੋਣ ਕਾਰਨ ਬੱਸ 'ਚ ਉਨ੍ਹਾਂ ਦੀ ਤਬੀਅਤ ਵੀ ਕਾਫੀ ਖ਼ਰਾਬ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਤੋਂ ਕਪੂਰਥਲਾ ਆਉਂਦੇ-ਆਉਂਦੇ ਕਰੀਬ 2 ਘੰਟੇ ਲੱਗੇ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋਏ ਹਨ।