ਪੱਤਰ ਪੇ੍ਰਰਕ, ਲੁਧਿਆਣਾ : ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਧਾਰਮਿਕ ਯਾਤਰਾਵਾਂ 'ਤੇ ਚੁਟੱਕੀ ਲੈਂਦਿਆਂ ਹਲਕਾ ਆਤਮ ਨਗਰ ਕਾਂਗਰਸ ਦੇ ਇੰਚਰਾਜ ਕੁਲਵੰਤ ਸਿੱਧੂ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਮਹਿਜ ਇਕ ਚੋਣ ਸਟੰਟ ਹੈ, ਜਦਕਿ ਅਸਲੀਅਤ ਇਹ ਹੈ ਕਿ ਇਹ ਸੂਬੇ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਤੋਂ ਹਾਤਾਸ਼ ਤੇ ਨਿਰਾਸ਼ ਬੈਠੀ ਹੈ, ਜਿਸ ਦੇ ਚਲਦੇ ਸਰਕਾਰੀ ਖਰਚੇ 'ਤੇ ਬਾਦਲ ਪਰਿਵਾਰ ਵੱਲੋਂ ਸਦਭਾਵਨਾ ਰੈਲੀਆਂ ਅਤੇ ਧਾਰਮਿਕ ਯਾਤਰਾਵਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦਾ ਖਜਾਨਾ ਤਾਂ ਪਹਿਲਾਂ ਹੀ ਖਾਲੀ ਹੈ, ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਪੈਨਸ਼ਨਰ ਪੈਸੇ ਲੈਣ
ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਅਜਿਹੇ 'ਚ ਸਰਕਾਰੀ ਖਰਚੇ 'ਤੇ ਵਾਹ-ਵਾਹ ਖੱਟਣ ਦਾ ਕੀ ਫਾਇਦਾ ਹੈ? ਉਨ੍ਹਾਂ ਕਿਹਾ ਅਗਰ ਬਾਦਲ ਸਾਹਿਬ ਸੱਚਮੁਚ ਪੰਜਾਬ ਦੇ ਲੋਕਾਂ ਨੰੂ ਧਾਰਮਿਕ ਯਾਤਰਾਵਾਂ ਕਰਵਾਉਣਾ ਚਾਹੁੰਦੇ ਹਨ ਤਾਂ ਆਪਣੀ ਪ੍ਰਾਈਵੇਟ ਬੱਸਾਂ ਰਾਹੀਂ ਪੰਜਾਬ ਦੀ ਜਨਤਾ ਨੰੂ ਧਾਰਮਿਕ ਯਾਤਰਾਵਾਂ ਕਰਵਾਉਣ, ਸਰਕਾਰੀ ਜਾਇਦਾਦਾਂ ਵੇਚ ਕੇ ਅਤੇ ਗਹਿਣੇ ਰੱਖ ਕੇ ਧਾਰਮਿਕ ਯਾਤਰਾ ਕਰਵਾਉਣ ਦਾ ਕੀ ਫਾਇਦਾ? ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਇਹ ਯਾਤਰਾਵਾਂ ਆਮ ਲੋਕਾਂ ਲਈ ਕਹੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਵਿਚ ਵੀ ਸਿਆਸਤ ਭਾਰੂ ਹੈ, ਜਥੇਦਾਰ ਆਪਣੇ ਸਕੇ ਸਬੰਧੀਆਂ ਦੇ ਫਾਰਮ ਭਰ ਰਹੇ। ਉਨ੍ਹਾਂ ਅੰਤ ਵਿਚ ਕਿਹਾ ਕਿ ਬਾਦਲ ਸਾਹਿਬ ਜਿੰਨੀਆਂ ਮਰਜੀ ਲੋਕ ਲੁਭਾਊ ਸਕੀਮਾਂ ਲੈ ਕੇ ਆਉਣ ਪੰਜਾਬ ਦੇ ਲੋਕ ਇਨ੍ਹਾਂ ਦੇ 10 ਸਾਲਾਂ ਦੇ ਕੀਤੇ ਜ਼ੁਰਮ ਦਾ ਬਦਲਾ ਲੈਣਗੇ ਵੋਟਾਂ ਦੇ ਰੂਪ 'ਚ ਜ਼ਰੂਰ