-ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਦੇ ਗਏ ਵਾਰਦਾਤ ਨੰੂ ਅੰਜਾਮ
----
ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ
ਦੁਪਹਿਰ ਵੇਲੇ ਰੇਲਵੇ ਸਟੇਸ਼ਨ ਤੋਂ ਰਿਕਸ਼ੇ ਤੇ ਸਵਾਰ ਹੋ ਕੇ ਘਰ ਜਾ ਰਹੀਆਂ ਦੋ ਭੈਣਾਂ ਕੋਲੋਂ ਮੋਟਰਸਾਈਕਲ ਸਵਾਰ ਝਟਪਾਮਾਰਾਂ ਨੇ ਪਰਸ ਖੋਹ ਲਿਆ। ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਅੌਰਤਾਂ ਨੇ ਖੂਬ ਰੌਲਾ ਪਾਇਆ ,ਪਰ ਤੇਜ਼ ਤਰਾਰ ਝਪਟਾਮਾਰ ਮੌਕੇ ਤੋਂ ਫਰਾਰ ਹੋ ਗਏ । ਇੱਕ ਦੁਕਾਨਦਾਰ ਨੇ ਪੁਲਸ ਨੂੰ ਫੋਨ ਤੇ ਸੂਚਨਾ ਵੀ ਦਿੱਤੀ ,ਪਰ ਇੱਕ ਘੰਟੇ ਤੱਕ ਕੋਈ ਵੀ ਪੁਲਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ । ਲੰਬੇ ਸਮੇਂ ਤੋਂ ਬਾਅਦ ਪੀਸੀਆਰ ਦਸਤਾ ਤੇ ਥਾਣਾ ਜੋਧੇਵਾਲ ਬਸਤੀ ਦੀ ਪੁਲਸ ਅੌਰਤਾਂ ਦੇ ਕੋਲ ਆਈ ਤੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ । ਜਾਣਕਾਰੀ ਦਿੰਦਿਆਂ ਸੁਰਜੀਤ ਕਲੋਨੀ ਗਹਿਲੇਵਾਲ ਦੀ ਵਾਸੀ ਸੁਨੀਤਾ ਰਾਣੀ (35) ਨੇ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਹਨ । ਉਸ ਦਾ ਪਤੀ ਹੰਸ ਰਾਜ ਹੌਜ਼ਰੀ ਵਿੱਚ ਕੰਮ ਕਰਦਾ ਹੈ । ਬੱਚਿਆਂ ਨੂੰੂ ਸਰਦੀ ਦੀਆਂ ਛੁੱਟੀਆਂ ਹੋਣ ਕਾਰਣ ਉਹ ਆਪਣੇ ਪੇਕੇ ਊਨਾ (ਹਿਮਾਚਲ ਪ੫ਦੇਸ਼ ) ਗਈ ਹੋਈ ਸੀ। ਸੋਮਵਾਰ ਨੂੰੂ ਉਹ ਲੁਧਿਆਣਾ ਵਾਪਸ ਆਈ । ਸੁਨੀਤਾ ਨੇ ਦੱਸਿਆ ਕਿ ਉਸ ਦੀ ਵੱਡੀ ਭੇਣ ਸੁਸ਼ਮਾ ਉਸ ਨੂੰ ਛੱਡਣ ਲਈ ਉਸ ਦੇ ਨਾਲ ਆਈ ਸੀ । ਦੋਵੇਂ ਅੌਰਤਾਂ ਬੱਚਿਆਂ ਦੇ ਨਾਲ ਰਿਕਸ਼ੇ ਤੇ ਸਵਾਰ ਹੋ ਕੇ ਘਰ ਜਾ ਰਹੀਆਂ ਸਨ । ਸੁਨੀਤਾ ਦੇ ਮੁਤਾਬਕਲ ਦੋ ਮੋਨੇ ਨੌਜਵਾਨ ਗੁਰੂ ਵਿਹਾਰ ਕੈਲਾਸ਼ ਨਗਰ ਤੋਂ ਉਨ੍ਹਾਂ ਦਾ ਪਿੱਛਾ ਕਰਨ ਲਗ ਪਏ । ਸੁਨੀਤਾ ਦੇ ਮੁਤਾਬਕ ਉਹ ਦੋਵੇਂ ਜਿਸ ਤਰ੍ਹਾ ਹੀ ਗਹਿਲੇਵਾਲ ਚੌਂਕ ਦੇ ਕੋਲ ਪਹੁੰਚੀਆਂ ਤਾਂ ਦੋਵੇਂ ਨੌਜਵਾਨ ਉਨ੍ਹਾਂ ਦੇ ਕੋਲ ਆਏ ਤੇ ਸੁਸ਼ਮਾ ਦੇ ਹੱਥ ਵਿੱਚ ਫੜਿਆ ਪਰਸ ਲੈ ਕੇ ਫਰਾਰ ਹੋ ਗਏ । ਅੌਰਤਾਂ ਦੇ ਮੁਤਾਬਕ ਪਰਸ ਵਿੱਚ ਦੋ ਹਜਾਰ ਦੀ ਨਗਦੀ ,ਏਟੀਐਮ ਕਾਰਡ ,ਅਧਾਰ ਕਾਰਡ ਤੇ ਕੁਝ ਜਰੂਰੀ ਕਾਗਜ਼ਾਂ ਦੇ ਨਾਲ ਨਾਲ ਇੱਕ ਮੋਬਾਈਲ ਫੋਨ ਵੀ ਸੀ । ਜਾਣਕਾਰੀ ਤੋਂ ਬਾਅਦ ਪੁਲਸ ਬੜੇ ਅਰਾਮ ਨਾਲ ਵਾਰਦਾਤ ਵਾਲੀ ਥਾਂ ਤੇ ਪਹੁੰਚੀ ਜਿਥੋਂ ਅੌਰਤਾਂ ਘਰ ਜਾ ਚੁੱਕੀਆਂ ਸਨ । ਪੁਲਸ ਨੇ ਅੌਰਥਾ ਦੇ ਬਿਆਨ ਦਰਜ ਕੀਤੇ ਤੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ।
--
ਚੋਰਾਂ ਨੰੂ ਕੀਤੀ ਅੌਰਤਾਂ ਨੇ ਹੱਥ ਜੋੜ ਕੇ ਬੇਨਤੀ
ਦਿਨ ਦਿਹਾੜੇ ਹੋਈ ਝਪਟਾਮਾਰੀ ਦੀ ਵਾਰਦਾਤ ਤੋਂ ਬਾਅਦ ਸੁਨੀਤਾ ਤੇ ਸੁਸ਼ਮਾ ਝਪਟਾਮਾਰਾਂ ਤੋਂ ਖਾਸੇ ਖੌਫ ਵਿੱਚ ਸਨ । ਪੁਲਸ ਵਲੋ ਮੌਕੇ ਤੇ ਪਹੁੰਚਣ ਵਿੱਚ ਕੀਤੀ ਗਈ ਦੇਰੀ ਤੋਂ ਬਾਅਦ ਉਹ ਹੋਰ ਵੀ ਪਰੇਸ਼ਾਨ ਹੋ ਗਈਆਂ । ਸੁਨੀਤਾ ਨੇ ਗਲਬਾਤ ਕਰਦਿਆਂ ਬੇਹੱਦ ਭੋਲੇ ਪਨ ਆਖਿਆ ਕਿ ਉਹ ਚੋਰਾਂ ਨੰੂ ਗੁਜਾਰਿਸ਼ ਕਰਦੀਆਂ ਹਨ ਕਿ ਉਨ੍ਹਾਂ ਦੇ ਪੈਸੇ ਬੇਸ਼ਕ ਉਹ ਰੱਖ ਲੈਣ ਪਰ ਅਧਾਰ ਕਾਰਡ ਤੇ ਜਰੂਰੀ ਕਾਗਜ਼ ਉਹ ਉਨ੍ਹਾਂ ਦੇ ਪਤੇ ਤੱਕ ਪਹੁੰਚਾ ਦੇਣ। ਸੁਨੀਤਾ ਦੇ ਮੁਤਾਬਕ ਪਰਸ ਵਿੱਚ ਪਏ ਕਾਗਜ਼ ਬੇਹੱਦ ਜਰੂਰੀ ਹਨ।